ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਕਰੇਗਾ ਸੈਨਰਜੀ ਯੂਨੀਵਰਸਿਟੀ ਮਾਸਕੋ, ਰੂਸ ਦੇ ਨਾਲ ਐਮ.ਓ.ਯੂ. ਸਾਈਨ

ਪਟਿਆਲਾ 4 ਸਤੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਸੈਨਰਜੀ ਯੂਨੀਵਰਸਿਟੀ ਮਾਸਕੋ, ਰੂਸ ਦੇ ਡੈਲੀਗੇਟਸ ਨੇ ਕਾਲਜ ਨਾਲ ਐਮ.ਓ.ਯੂ. ਸਾਈਨ ਕਰਨ ਵਾਸਤੇ ਸਥਾਨਕ ਕਾਲਜ ਵਿਖੇ ਇੱਕ ਰੋਜ਼ਾ ਦੌਰਾ ਕੀਤਾ।

ਕਾਲਜ ਵੱਲੋਂ ਸਾਈਨ ਕੀਤੇ ਜਾਣ ਵਾਲੇ ਇਸ ਐਮ.ਓ.ਯੂ. ਦਾ ਮੁੱਖ ਮਕਸਦ ਖ਼ਾਲਸਾ ਕਾਲਜ ਪਟਿਆਲਾ ਅਤੇ ਸੈਨਰਜੀ ਯੂਨੀਵਰਸਿਟੀ ਮਾਸਕੋ, ਰੂਸ ਦੇ ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਦਾ ਆਪਸੀ ਅਦਾਨ-ਪ੍ਰਦਾਨ ਕਰਨਾ ਹੈ ਤਾਂ ਜੋ ਉਹ ਦੋਵਾਂ ਦੇਸ਼ਾਂ ਦੇ ਉੱਚ-ਵਿੱਦਿਅਕ ਢਾਂਚੇ, ਰਹਿਣ-ਸਹਿਣ, ਸੱਭਿਆਚਾਰ, ਸੂਚਨਾ ਤਕਨਾਲੋਜੀ, ਆਰਥਿਕਤਾ ਅਤੇ ਭਾਸ਼ਾ ਸਬੰਧੀ ਵੱਖ-ਵੱਖ ਤਰ੍ਹਾਂ ਦਾ ਗਿਆਨ ਹਾਸਲ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕਿਆਂ ਸਬੰਧੀ ਵੀ ਜਾਣਕਾਰੀ ਹਾਸਲ ਕਰ ਸਕਣ।
ਖ਼ਾਲਸਾ ਕਾਲਜ ਪਟਿਆਲਾ ਵਿਖੇ ਰੂਸੀ ਡੈਲੀਗੇਸ਼ਨ ਦੇ ਇਸ ਦੌਰੇ ਦੌਰਾਨ ਮੈਡਮ ਵੀਰਾ ਰਿਡੈਂਕੋ, ਮੁਖੀ ਅੰਤਰਰਾਸ਼ਟਰੀ ਡਵੀਜ਼ਨ, ਸੈਨਰਜੀ ਯੂਨੀਵਰਸਿਟੀ ਮਾਸਕੋ, ਸ਼੍ਰੀ ਕਰਨ ਮੈਨਨ, ਕੌਕਸ ਐਂਡ ਕਿੰਗਜ਼ ਮੁੰਬਈ ਅਤੇ ਸ਼੍ਰੀ ਉਪਿੰਦਰ ਸਿੰਘ ਨੇ ਵਿਜ਼ਿਟ ਕੀਤਾ ਅਤੇ ਵਿਦਿਆਰਥੀਆਂ ਨੂੰ ‘ਸੈਨਰਜੀ ਸਮਰ ਕੈਂਪ-2018’ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੁੰ ਸੰਬੋਧਿਤ ਹੁੰਦੇ ਹੋਏ ਮੈਡਮ ਵੀਰਾ ਰਿਡੈਂਕੋ ਨੇ ਕਿਹਾ ਕਿ ਸੈਨਰਜੀ ਯੂਨੀਵਰਸਿਟੀ ਦੇ 130 ਦੇ ਕਰੀਬ ਕੈਂਪਸ ਹਨ ਅਤੇ ਪ੍ਰਬੰਧ, ਸੂਚਨਾ ਤਕਨਾਲੋਜੀ, ਹੋਸਪੀਟੈਲਟੀ ਪ੍ਰਬੰਧ ਅਤੇ ਭਾਸ਼ਾਵਾਂ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਪ੍ਰਾਪਤ ਹੈ ਅਤੇ ਯੂਨੀਵਰਸਿਟੀ ਵਿੱਚ 25000 ਦੇ ਕਰੀਬ ਵਿਦਿਆਰਥੀ ਵੱਖ-ਵੱਖ ਕੋਰਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਵਿੱਦਿਅਕ ਢਾਂਚਾ ਮੁਹੱਈਆ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਨਾ ਕੇਵਲ ਅਕਾਦਮਿਕ ਤੱਕ ਸੀਮਤ ਰੱਖਿਆ ਜਾਵੇਗਾ ਬਲਕਿ ਉਨ੍ਹਾਂ ਨੂੰ ਰੂਸ ਦੇ ਸੱਭਿਆਚਾਰ ਅਤੇ ਉਦਯੋਗਾਂ ਦੇ ਰੂ-ਬ-ਰੂ ਵੀ ਕਰਵਾਇਆ ਜਾਵੇਗਾ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅੱਜ ਦਾ ਸਮਾਂ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਲੈਣ ਦਾ ਸਮਾਂ ਹੈ ਅਤੇ ਖ਼ਾਲਸਾ ਕਾਲਜ ਪਟਿਆਲਾ ਸੈਨਰਜੀ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕਰਕੇ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਜਿਹੇ ਮੌਕੇ ਪ੍ਰਦਾਨ ਕਰੇਗਾ ਜਿਸ ਸਦਕਾ ਉਹ ਵਿਸ਼ੇਸ਼ ਨੁਕਤਿਆਂ ਉੱਪਰ ਸਿੱਖਿਅਤ ਹੋ ਸਕਣਗੇ। ਡਾ. ਉੱਭਾ ਨੇ ਕਿਹਾ ਕਿ ਸੈਨਰਜੀ ਯੂਨੀਵਰਸਿਟੀ ਦਾ ਇੱਕ ਹੋਰ ਵੱਡਾ ਡੈਲੀਗੇਸ਼ਨ ਕਾਲਜ ਨੂੰ ਵਿਜ਼ਿਟ ਕਰੇਗਾ ਅਤੇ ਉਸ ਤੋਂ ਬਾਅਦ ਕਾਲਜ ਵੱਲੋਂ ਇੱਕ ਡੈਲੀਗੇਸ਼ਨ ਜਾ ਕੇ ਐਮ.ਓ.ਯੂ. ਦਸਤਖ਼ਤ ਕਰੇਗਾ। ਵਰਣਨਯੋਗ ਹੈ ਕਿ ਖ਼ਾਲਸਾ ਕਾਲਜ ਪਟਿਆਲਾ ਮੌਜੂਦਾ ਸਮੇਂ ਵਿੱਚ ਉੱਤਰੀ ਭਾਰਤ ਦਾ ਇੱਕ ਅਜਿਹਾ ਵਿੱਦਿਅਕ ਅਦਾਰਾ ਬਣ ਚੁੱਕਿਆ ਹੈ ਜਿਸ ਦੇ ਕੋਰਸਾਂ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਰਾਜਾਂ ਦੇ ਵਿਦਿਆਰਥੀ ਇੱਥੇ ਦਾਖ਼ਲਾ ਲੈ ਕੇ ਫਖ਼ਰ ਮਹਿਸੂਸ ਕਰਦੇ ਹਨ।

Leave a Reply

Your email address will not be published. Required fields are marked *