ਸਿੱਧੂ ਪੁੱਜੇ ਪੰਜਗਰਾਈਂ ਖੁਰਦ
ਬਰਗਾੜੀ ਗੋਲੀ ਕਾਂਡ ਦੌਰਾਨ ਅਕਾਲੀ ਦਲ ਦੀ ਸਰਕਾਰ ਦਾ ਤਸ਼ੱਦਦ ਝੱਲਣ ਵਾਲੇ ਨੌਜਵਾਨਾਂ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਗਰਾਈਂ ਖੁਰਦ ‘ਚ ਉਨ੍ਹਾਂ ਦੇ ਘਰ ਪਹੁੰਚੇ।
ਇਸ ਮੌਕੇ ਸਿੱਧੂ ਨੇ ਆਖਿਆ ਕਾਨੂੰਨੀ ਤੌਰ ‘ਤੇ ਕਿਸੇ ਵਿਅਕਤੀ ‘ਤੇ ਥਰਡ ਡਿਗਰੀ ਟਾਰਚਰ ਕਰਨਾ ਅਤੇ ਫਾਇਰਿੰਗ ਕਰਨਾ ਕਿਸੇ ਵੀ ਸੰਵਿਧਾਨ ‘ਚ ਨਹੀਂ ਹੈ। ਸਿੱਧੂ ਦੀ ਇਸ ਫੇਰੀ ਤੋਂ ਇਲਾਵਾ ਸਿੱਧੂ ਤੋਂ ਇਲਾਵਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪਿੰਡ ਪੰਜ ਗਰਾਈਂ ਖੁਰਦ ਵਿਖੇ ਦੋ ਸਕੇ ਭਰਵਾਂ ਰੁਪਿੰਦਰ ਤੇ ਜਸਵਿੰਦਰ ਨਾਲ ਉਨ੍ਹਾਂ ਦੇ ਘਰ ਬੰਦ ਕਮਰੇ ‘ਚ ਮੁਲਾਕਾਤ ਵੀ ਕੀਤੀ ਹੈ

