ਐੱਸ.ਸੀ./ਐੱਸ.ਟੀ. ਐਕਟ ਦੇ ਵਿਰੋਧ ‘ਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ
ਪਟਿਆਲਾ, 6 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਐੱਸ.ਸੀ./ਐੱਸ.ਟੀ. ਐਕਟ ਦੇ ਵਿਰੋਧ ਚ ਜਨਰਲ ਵਰਗ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਐਲਾਨ ਨੂੰ ਲੈ ਕੇ ਜਿੱਥੇ ਪਟਿਆਲਾ ਸ਼ਹਿਰ ਦੀ ਵੱਖ ਵੱਖ ਜੱਥੇਬੰਦਿਆ ਵੱਲੋਂ ਹਿੱਸਾ ਲੈਂਦਿਆਂ ਬੰਦ ਕੀਤਾ ਗਿਆ, ਜਿਸ ਦੇ ਚੱਲਦਿਆਂ ਪਟਿਆਲਾ ਕਾਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਵੀ ਪ੍ਰਧਾਨ ਸੁਧੀਰ ਕੁਮਾਰ, ਜਰਨਲ ਸਕੱਤਰ ਬਲਬੀਰ ਸਿੰਘ ਅਤੇ ਸੰਯੁਕਤ ਸਕੱਤਰ ਪੰਕਜ ਜੈਨ ਦੀ ਅਗਵਾਈ ਚ ਬੰਦ ਨੂੰ ਸਹਿਯੋਗ ਦਿੰਦਿਆਂ ਦਿਨ ਭਰ ਕੰਮ ਕਾਜ ਬੰਦ ਰੱਖਦੇ ਹੋਏ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪਟਿਆਲਾ ਕਾਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਛੋਟੀ ਬਾਰਾਂਦਰੀ ਐਸੋਸੀਏਸ਼ਨ ਦੇ ਨਾਲ ਮਿਲ ਕੇ ਖੁੱਲ੍ਹੀ ਬਾਕੀ ਸੰਸਥਾਵਾਂ ਨੂੰ ਵੀ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਪਟਿਆਲਾ ਕਾਰ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਧੀਰ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਐੱਸ.ਸੀ./ਐੱਸ.ਟੀ. ਐਕਟ ਚ ਸਹੀ ਢੰਗ ਦੇ ਨਾਲ ਸੋਧ ਨ ਕਰਦੇ ਹੋਏ ਜਨਰਲ ਵਰਗ ਦੇ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਦੌਰਾਨ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜਨਰਲ ਵਰਗ ਦੇ ਲੋਕਾਂ ਲਈ ਕੁੱਝ ਨਹੀਂ ਸੋਚਿਆ ਜਾ ਰਿਹਾ, ਜਿਸ ਕਰ ਕੇ ਜਨਰਲ ਵਰਗ ਦੇ ਲੋਕਾਂ ਨੂੰ ਨੌਕਰੀ ਸਮੇਂ, ਪ੍ਰਮੋਸ਼ਨ ਸਮੇਂ ਅਤੇ ਹੋਰਨਾਂ ਥਾਵਾਂ ਤੇ ਵੀ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਵੀ ਧਿਆਨ ਕਰਨਾ ਚਾਹੀਦਾ ਹੈ ਤਾਂ ਜੋ ਹਰੇਕ ਵਰਗ ਦੇ ਲੋਕਾਂ ਨੂੰ ਸਮਾਨ ਅਧਿਕਾਰੀ ਦਿੱਤਾ ਜਾ ਸਕੇ। ਇਸ ਮੌਕੇ ਰਵਿੰਦਰ ਸ਼ਰਮਾ, ਵਿਪਨ ਕੁਮਾਰ ਸਮੇਤ ਕਾਰ ਬਾਜ਼ਾਰ ਦੇ ਮੈਂਬਰ ਵੀ ਹਾਜ਼ਰ ਰਹੇ ਹਨ।

