ਪਟਿਆਲਾ

ਪੰਜਾਬ ਸਰਕਾਰ ਦਾ ਟੀਚਾ 2021 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਕਰਨਾ : ਡਾ. ਮਲਹੋਤਰਾ

ਪਟਿਆਲਾ, 25 ਅਪ੍ਰੈਲ (ਮਧੂਸਾਰ ਬਿਊਰੋ) ਜਿਲਾ ਸਿਹਤ ਵਿਭਾਗ ਪਟਿਆਲਾ ਵੱਲੋ ਸਰਕਾਰੀ ਕਾਲਜ ਲੜਕੀਆਂ ਦੇ ਰੈਡ ਕਰਾਸ ਅਤੇ ਐਨ.ਐਸ.ਐਸ.ਯੁਨਿਟ ਸਹਿਯੋਗ ਨਾਲ ਕਾਲਜ ਦੇ ਸਭਾ ਭਵਨ ਵਿਚ ਥੀਮ” ਮਲੇਰੀਆ ਨੂੰ ਹਰਾਉਣ ਲਈ ਤਿਆਰ ਰਹੋ” ਤਹਿਤ ਵਿਸ਼ਵ ਮਲੇਰੀਆ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਬਤੋਰ ਮੁੱਖ ਮਹਿਮਾਨ ਸ਼ਾਮਲ ਹੋਏ।

ਪ੍ਰੋਗਰਾਮ ਦੀ ਸ਼ੂਰੁਆਤ ਵਿਚ ਪ੍ਰਿੰਸੀਪਲ ਮੈਡਮ ਡਾ. ਚਿਰਨਜੀਵ ਵੱਲੋ ਆਏ ਹੋਏ ਸਮੂਹ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਸਿਹਤ ਵਿਭਾਗ ਵੱਲੋ ਕਾਲਜ ਦੇ ਵਿਦਿਆਰਥੀ ਨੂੰ ਮਲੇਰੀਆਂ ਬੁਖਾਰ ਤੋ ਬੱਚਣ ਸਬੰਧੀ ਦਿਤੀ ਜਾਣਕਾਰੀ ਬਹੁਤ ਲਾਹੇਵੰਦ ਹੋਵੇਗੀ।
ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਅੱਜ ਦਾ ਇਹ ਦਿਵਸ ਸੰਸਾਰ ਦੇ ਕੋਨੇ ਕੋਨੇ ਵਿਚ ਲੋਕਾਂ ਨੁੰੰ ਮਲੇਰੀਆ ਬੁਖਾਰ ਤੋ ਜਾਗਰੂਕ ਕਰਨ ਅਤੇ ਮਲੇਰੀਏ ਦੇ ਖਾਤਮੇ ਲਈ ਜਗਾਂ ਜਗਾਂ ਮਨਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ 2021 ਤੱਕ ਪੰਜਾਬ ਨੁੰ ਮਲੇਰੀਏ ਤੋ ਮੁਕਤ ਕਰਨਾ ਹੈ ਜਿਸ ਲਈ ਸਾਨੂੰ ਸਭ ਨੂੰ ਰਲਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।ਉਨ੍ਹਾ ਕਿਹਾ ਸਾਨੂੰ ਆਪਣੇ ਆਲੇ ਦੁਆਲੇ ਅਤੇ ਹਫਤੇ ਵਿੱਚ ਇੱਕ ਵਾਰ ਕਲੁਰਾਂ,ਫਰਿਜਾ ਦੀ ਟਰੇਅ ਦੀ ਸਫਾਈ ਜਰੂਰ ਕਰਨੀ ਚਾਹੀਦੀ ਹੈ ਤਾਂ ਜ਼ੋ ਲਾਰਵੇ ਨੂੰ ਖਤਮ ਕੀਤਾ ਜਾ ਸਕੇ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ, ਟੁੱਟੇ ਫੁੱਟੇ ਬਰਤਨਾਂ, ਟਾਇਰਾਂ ਅਤੇ ਗਮਲਿਆ ਵਿੱਚ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ।ਉਹਨਾਂ ਕਿਹਾ ਕਿ ਮਲੇਰੀਏ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿੱਲਕੁੱਲ ਮੁਫ਼ਤ ਕੀਤਾ ਜਾਂਦਾ ਹੈ।
ਇਸ ਮੌਕੇ ਡਾ. ਗੁਰਮਨਜੀਤ ਕੌਰ ਜਿਲ੍ਹਾ ਐਪੀਡੈਮੋਲੋਜਿਸਟ ਨੇ ਦੱਸਿਆ ਮਲੇਰੀਆ ਇੱਕ ਗੰਭੀਰ ਕਿਸਮ ਦਾ ਬੁਖਾਰ ਹੈ, ਜ਼ੋ ਐਨਾਫਲੀਜ਼ ਨਾਮੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਮਲੇਰੀਏ ਦੇ ਬੁਖਾਰ ਵਿੱਚ ਪਹਿਲਾਂ ਮਰੀਜ਼ ਨੂੰ ਠੰਢ ਲੱਗਦੀ ਹੈ ਅਤੇ ਕਾਂਬਾ ਚਨਦਾ ਹੈ ਤੇ ਫਿਰ ਮਰੀਜ਼ ਨੁੰ ਤੇਜ਼ ਬੁਖਾਰ ਹੁੰਦਾ ਹੈ। ਤੇਜ਼ ਬੁਖਾਰ ਤੋਂ ਬਾਅਦ ਮਰੀਜ਼ ਨੂੰ ਪਸੀਨਾਂ ਆਉਂਦਾ ਹੈ ਤੇ ਕਈ ਕੇਸਾਂ ਵਿੱਚ ਉਲਟੀਆਂ ਲੱਗਦੀਆਂ ਹਨ ਅਤੇ ਸਿਰ ਦਰਦ ਦੀ ਵੀ ਸ਼ਿਕਾਇਤ ਆਉਂਦੀ ਹੈ।ਇਸ ਮੌਕੇ ਸਰਕਾਰੀ ਕਾਲਜ ਗਰਲਜ ਦੀਆਂ ਵਿਦਿਆਰਥੀਆ ਦੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਬਦਲੇ ਹਰਦੀਪ ਕੋਰ,ਹਰਮੀਤ ਕੋਰ ਅਤੇ ਸਿੰਦਰਪਾਲ ਨੂੰ ਸਨਮਾਨ ਚਿੰਨ ਦੇਕੇ ਸਨਮਾਨਤ ਕੀਤਾ ਗਿਆ ਅਤੇ ਵਿਦਿਆਰਥਣਾ ਦੇ ਕੁਇਜ ਮੁਕਾਬਲੇ ਵੀ ਕਰਵਾਏ ਗਏ ।ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ. ਚਿਰਨਜੀਵ ਕੋਰ,ਵਾਈਸ ਪ੍ਰਿੰਸੀਪਲ ਮੈਡਮ ਰੇਨੂ ਗੋਇਲ, ਪ੍ਰੋਫੈਸਰ ਕੰਵਲਜੀਤ ਕੋਰ, ਪ੍ਰੌਫੈਸਰ ਨੀਰੂ ਸੂਰੀ, ਜਿਲਾ ਐਪੀਡੋਮੋਲੋਜਿਸਟ ਡਾ. ਗੁਰਮੀਤ ਸਿੰਘ,ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ,ਬਿੱਟੂ,ਫੈਕਲਟੀ ਮੈਬਰ, ਸਮਾਜ ਸੇਵੀ ਸੰਸ਼ਥਾ ਦੇ ਨੁਮਾਇੰਦੇ ,ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਾਲਜ ਦੀਆਂ ਵਿਦਿਆਰਥਣਾਂ ਹਾਜਰ ਸਨ।

Leave a Reply

Your email address will not be published. Required fields are marked *