ਬੇਅਦਬੀ ਮਾਮਲਾ, ਭਖਦੇ ਮੁੱਦੇ ਗਾਇਬ
ਚੰਡੀਗੜ੍ਹ 6 ਸਤੰਬਰ (ਮਧੂਸਾਰ ਬਿਊਰੋ) ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸੂਬੇ ਭਰ ‘ਚ ਕਾਂਗਰਸੀ, ਅਕਾਲੀ ਦਲ ਅਤੇ ਆਪ ਵੱਲੋਂ ਸਾੜ ਫੂਕ ਦਾ ਦੇ ਸਿਲਸਿਲੇ ਦੇ ਚੱਲਦਿਆਂ, ਜਿਥੇ ਭਖਦੇ ਮੁੱਦੇ ਗਾਇਬ ਹੁੰਦੇ ਵਿਖਾਈ ਦੇ ਰਹੇ ਹਨ, ਉਥੇ ਆਪ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਪਾਵਨ ਸਰੂਪਾਂ ਦੀ ਬੇਅਦਬੀ ਦਾ ਮੁੱਦਾ ਬੇਹੱਦ ਨਾਜ਼ੁਕ ਅਤੇ ਜ਼ਿੰਮੇਵਾਰ ਦੋਸ਼ੀਆਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾ ਸਕਦਾ
ਖਹਿਰਾ ਨੇ ਆਖਿਆ ਕੈਪਟਨ ਸੈਸ਼ਨ ਦੌਰਾਨ ਬਾਦਲ ਅਤੇ ਝੂਠਾ ਬੁਜ਼ਦਿਲ ਕਹਿਕੇ ਚੁੱਪ ਹੋ ਗਏ, ਜਦਕਿ ਕਮਿਸ਼ਨ ਰਿਪੋਰਟ ‘ਤੇ ਬਹਿਸ ਹੋਣੀ ਚਾਹੀਦੀ ਸੀ ਅਤੇ ਦੋਸ਼ੀਆਂ ਖਿਲਾਫ਼ ਨਰਮੀ ਨਹੀਂ ਸੀ ਵਰਤਣੀ ਚਾਹੀਦੀ…

