ਬਿਜਲੀ ਮੁਲਾਜਮਾਂ ਦੀਆਂ ਤਰੱਕੀਆਂ ਚੋਣ ਜਾਬਤਾਂ ਖਤਮ ਹੋਣ ਤੇ ਕੀਤੀਆਂ ਜਾਣਗੀਆਂ : ਇੰਜ:ਸਰਾਂ
22 ਅਗਸਤ ਦਾ ਸਮਝੋਤਾ ਲਾਗੂ ਕੀਤਾ ਜਾਵੇ: ਮਨਜੀਤ ਸਿੰਘ ਚਾਹਲ
ਪਟਿਆਲਾ 8 ਅਕਤੂਬਰ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ 13 ਮੈਬਰੀ ਸੁਬਾਈ ਵਦਫ ਨੇ ਬਿਜਲੀ ਨਿਗਮ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ ਇੰਜ ਬਲਦੇਵ ਸਿੰਘ ਸਰਾਂ ਨੂੰ ਮਿਲ ਕੇ ਮੰਗ ਕੀਤੀ ਕਿ ਮੰਚ ਨਾਲ 22 ਅਗਸਤ ਨੂੰ ਕੀਤੇ ਸਮਝੋਤੇ ਨੂੰ ਲਾਗੂ ਕੀਤਾ ਜਾਵੇ।
ਵਫਦ ਨੇ ਮੰਗ ਕੀਤੀ ਕਿ ਹੋਏ ਸਮਝੋਤੇ ਮੁਤਾਬਿਕ ਲਾਇਨਮੈਨ ਤੋ ਜੇ.ਈ,ਐਸ.ਐਸ.ਏ ਤੋ ਐਸ.ਐਸ.ਉ,ਹੇਠਲੀ ਸ੍ਰੇਣੀ ਕਲਰਕ ਤੋ ਉਚ ਸ੍ਰੇਣੀ ਕਲਰਕ,ਸੀਨੀਅਰ ਸਹਾਇਕ,ਸੁਪਰਡੈਟ,ਅਧੀਨ ਸਕੱਤਰ ਤੇ ਉਪ ਸਕੱਤਰਾਂ ਦੀਆਂ ਖਾਲੀ ਅਸਾਮੀਆਂ ਤੇ ਸਮੇਤ ਅਕਾਉਟਸ਼ ਕੇਡਰ,ਡਰਾਇਗ ਕੇਡਰ ਆਦਿ ਦੀਆ ਤਰੱਕੀਆਂ 31 ਅਗਸਤ ਤੱਕ ਕੀਤੀਆਂ ਜਾਣੀਆਂ ਸਨ।ਇੰਜ: ਸਰਾਂ ਨੇ ਕਿਹਾ ਦੱਸਿਆਂ ਬਲਾਕ ਸੰਮਤੀ ਤੇ ਜਿਲਾਂ ਪ੍ਰਸੀਦ ਦੀਆਂ ਚੋਣਾ ਦਾ ਕੋਡ ਲਗਣ ਕਾਰਨ ਇਹ ਤਰੱਕੀਆਂ ਸੰਭਵ ਨਹੀ ਹੋ ਸਕੀਆਂ।ਉਹਨਾਂ ਭਰੋਸਾਂ ਦਿੱਤਾ ਕਿ 23 ਸਤੰਬਰ ਤੋ ਚੋਣ ਜਾਬਤਾਂ ਹਟਣ ਤੋ ਤਰੰਤ ਮਗਰੋ ਇਹ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ।ਤਰੱਕੀਆਂ ਸਬੰਧੀ ਦਫਤਰੀ ਕਾਰਵਾਈ ਪੂਰੀ ਹੋ ਚੁੱਕੀ ਹੈ। ਬਾਕੀ ਮੰਗਾ ਬਾਰੇ ਇੰਜ: ਸਰਾਂ ਨੇ ਵਿਸ਼ਵਾਸ ਦਿਵਾਇਆ ਕਿ ਬਿਜਲੀ ਮੁਲਾਜਮਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਵਾਗ ਮਿਲਣ ਵਾਲੇ ਪੇ ਬੈਡ ਦੇਣ ਬਾਰੇ ਪ੍ਰਿਸੀਪਲ ਸਕੱਤਰ ਵਿੱਤ ਨਾਲ ਜਲਦੀ ਮੀਟਿੰਗ ਕਰਵਾਂ ਦਿੱਤੀ ਜਾਵੇਗੀ।ਮੰਚ ਨੇ ਮੰਗ ਕੀਤੀ ਕਿ ਵਰਕਚਾਰਜ਼ ਅਤੇ ਆਰ.ਟੀ.ਐਮ ਨੂੰ ਜਲਦੀ ਰੈਗੁਲਰ ਕਰਨ ਲਈ ਮੁੱਖ ਇੰਜਨੀਅਰਾਂ ਨੂੰ ਹਦਾਇਤਾ ਜਾਰੀ ਕੀਤੀਆਂ ਜਾਣ,23 ਸਾਲਾ ਪ੍ਰਮੋਸ਼ਨ ਸਕੇਲ ਨੂੰ ਬਿਨਾਂ ਸਰਤ ਦੇਣ ਸਬੰਧੀ ਕਾਰਵਾਈ ਜਲਦੀ ਅਮਲ ਵਿੱਚ ਲਿਆਦੀ ਜਾਵੇ।ਉਹਨਾਂ ਭਰੋਸਾ ਦਿੱਤਾ ਕਿ ਇਹ ਮਾਮਲਾ ਅਗਲੀ ਬੋਰਡ ਮੀਟਿੰਗ ਵਿੱਚ ਹਮਦਰਦੀ ਪੂਰਕ ਵਿਚਾਰ ਕੇ ਲਾਗੂ ਕਰ ਦਿੱਤਾ ਜਾਵੇਗਾ।ਵਫਦ ਨੇ ਮੰਗ ਕੀਤੀ ਕਿ ਸੀ.ਆਰ.ਏ281/13 ਤਹਿਤ ਭਰਤੀ ਹੋਏ 998 ਲਾਇਨਮੈਨਾ ਨੂੰ ਜਲਦੀ ਰੈਗੁਲਰ ਕਰਨ ਲਈ ਮਾਮਲਾ ਵਿਚਾਰ ਅਧੀਨ ਹੈ।ਉਹਨਾਂ ਮੁਲਾਜ਼ਮ ਆਗੂਆਂ ਨੂੰ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਉਨਤੀ ਲਈ ਇਮਾਨਦਾਰੀ ਦੇ ਮਹਿਨਤ ਨਾਲ ਕੰਮ ਕਰਨਾ ਚਾਹੀਦਾ ਹੈ ਤਾ ਕਿ ਕਿਸੇ ਵੀ ਤਰਾਂ੍ਹ ਦੇ ਖਪਤਕਾਰ ਨੂੰ ਕੋਈ ਸਮੱਸਿਆ ਨਾ ਆਵੇ।ਵਫਦ ਵਿੱਚ ਸੁਬਾਈ ਆਗੂ ਹਰਭਜਨ ਸਿੰਘ ਪਿਲਖਣੀ,ਗੁਰਵੇਲ ਸਿੰਘ ਬੱਲਪੁਰੀਆਂ,ਮਨਜੀਤ ਸਿੰਘ ਚਾਹਲ,ਜਰਨੈਲ ਸਿੰਘ ਚੀਮਾ,ਮਹਿੰਦਰ ਸਿੰਘ ਲਹਿਰਾ,ਪੂਰਨ ਸਿੰਘ ਖਾਈ,ਆਰ.ਕੇ.ਤਿਵਾੜੀ,ਨਰਿੰਦਰ ਬੱਲ,ਸੁਰਿੰਦਰ ਪਾਲ ਲਹੋਰੀਆਂ,ਅਵਤਾਰ ਸਿੰਘ ਸੇਰਗਿੱਲ,ਮਹਿੰਦਰ ਸਿੰਘ ਰੁੜਕੇ,ਕਮਲ ਕੁਮਾਰ ਪਟਿਆਲਾ ਅਤੇ ਰਾਮਚੰਦਰ ਸਿੰਘ ਖਾਈ ਹਾਜ਼ਰ ਸਨ।।

