ਪੰਜਾਬਪਟਿਆਲਾ

ਵਰਲਡ ਯੂਨੀਵਰਸਿਟੀ ਵਿਖੇ “ਪੈਸ਼ਨ ਫਾਰ ਟੀਚਿੰਗ: ਸਭ ਤੋਂ ਅਦਭੁਤ ਕਿੱਤਾ” ਵਿਸ਼ੇ ‘ਤੇ ਭਾਸ਼ਣ ਆਯੋਜਿਤ

ਫ਼ਤਿਹਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ) ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨੇ “ਪੈਸ਼ਨ ਫਾਰ ਟੀਚਿੰਗ – ਸਭ ਤੋਂ ਅਦਭੁਤ ਕਿੱਤਾ” ਵਿਸ਼ੇ ‘ਤੇ ਇੱਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ। ਸੈਸ਼ਨ ਦੀ ਸ਼ੁਰੂਆਤ ਪ੍ਰੋ: ਪ੍ਰਿਤਪਾਲ ਸਿੰਘ (ਵਾਈਸ ਚਾਂਸਲਰ), ਪ੍ਰੋਫੈਸਰ ਐਸ.ਐਸ ਬਿਲਿੰਗ (ਡੀਨ ਅਕਾਦਮਿਕ ਮਾਮਲੇ) ਅਤੇ ਡਾ: ਸੰਦੀਪ ਸਾਹਨੀ (ਮੁਖ ਵਕਤਾ) ਵਿਚਕਾਰ ਉੱਚ ਸਿੱਖਿਆ ਦੀ ਮੌਜੂਦਾ ਸਥਿਤੀ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਨਾਲ ਹੋਈ। ਉਨ੍ਹਾਂ ਉਚੇਰੀ ਸਿੱਖਿਆ ਪ੍ਰਣਾਲੀ ਦੀਆਂ ਮੌਜੂਦਾ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵੀ ਹੱਲ ਬਾਰੇ ਚਰਚਾ ਕੀਤੀ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੋਰਾਹਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ: ਸਾਹਨੀ ਨੇ ਅਧਿਆਪਕ ਦੇ ਜ਼ਰੂਰੀ ਗੁਣਾਂ ‘ਤੇ ਚਰਚਾ ਕੀਤੀ। ਉਸ ਨੇ ਪੁਰਾਣੇ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਅਧਿਆਪਕਾਂ ਦੀ ਭੂਮਿਕਾ ਵਿੱਚ ਆਏ ਬਦਲਾਅ ਦੇ ਸਫ਼ਰ ਨੂੰ ਉਲੀਕਿਆ। ਵਿਦਿਆਰਥੀਆਂ ਨੇ ਸਕੂਲੀ ਸਿੱਖਿਆ ਅਤੇ ਉਨ੍ਹਾਂ ਦੇ ਜੀਵਨ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਆਪਣੇ ਤਜ਼ਰਬੇ ਸਾਂਝਾ ਕੀਤੇ। ਸੈਸ਼ਨ ਦੀ ਸਮਾਪਤੀ ਕਰਦਿਆਂ, ਵਿਭਾਗ ਦੇ ਇੰਚਾਰਜ ਡਾ: ਹਰਨੀਤ ਬਿਲਿੰਗ ਨੇ ਇੱਕ ਅਧਿਆਪਕ ਵਜੋਂ ਆਪਣੇ ਨਿੱਜੀ ਤਜ਼ਰਬੇ ਅਤੇ ਇੱਕ ਅਧਿਆਪਕ ਸਿੱਖਿਅਕ ਹੋਣ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਉਹਨਾ ਨੇ ਵਿਸ਼ਵ ਅਧਿਆਪਕ ਦਿਵਸ 2022 ਦੀ ਥੀਮ ਨੂੰ ਸਮਝਾਇਆ ਅਤੇ ਵਰਤਮਾਨ ਸਮੇਂ ਵਿੱਚ ਇਸਦੀ ਪ੍ਰਸੰਗਿਕਤਾ ਬਾਰੇ ਵਿਸਥਾਰ ਨਾਲ ਦੱਸਿਆ।

Leave a Reply

Your email address will not be published. Required fields are marked *