ਗੁਰਮੁੱਖ ਖੈਰਪੁਰੀ ਬਣੇ ਜਿਲਾ ਪਟਵਾਰ ਯੂਨੀਅਨ ਦੇ ਪ੍ਰਧਾਨ
ਪਟਿਆਲਾ, 9 ਸਤੰਬਰ (ਮਧੂਸਾਰ ਬਿਊਰੋ) ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਦੇ ਡੇਲੀਗੇਟ ਇਜਲਾਸ ਵਿਚ ਗੁਰਮੁੱਖ ਖੈਰਪੁਰੀ ਨੂੰ ਸਰਬ ਸੰਮਤੀ ਨਾਲ ਜਿਲਾ ਪ੍ਰਧਾਨ ਚੁਣ ਲਿਆ ਗਿਆ ਹੈ।
ਇਸ ਤੋਂ ਇਲਾਵਾ ਨੂੰ ਗੁਰਜੰਟ ਸਿੰਘ ਰਾਣਾ ਨੂੰ ਜਨਰਲ ਸਕੱਤਰ, ਬਲਜਿੰਦਰ ਸਿੰਘ ਗਿੱਲ ਨੂੰ ਖਜਾਨਚੀ, ਸਤਨਾਮ ਸਿੰਘ ਵਿਰਕ ਨੂੰ ਨੁਮਾਇੰਦਾ ਪੰਜਾਬ, ਗੁਰਮੇਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤਰਸੇਮ ਲਾਲ, ਸੁਰੇਸ ਕੁਮਾਰ, ਨਰਿੰਦਰ ਸਿੰਘ, ਕ੍ਰਿਪਾਲ ਸਿੰਘ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਸੋਢੀ ਨੂੰ ਸਹਾਇਕ ਜਨਰਲ ਸਕੱਤਰ, ਤਲਵਿੰਦਰ ਸਿੰਘ ਟੌਹੜਾ ਨੂੰ ਸਹਾਇਕ ਖਜਾਨਚੀ, ਅਸ਼ੋਕ ਗੁਪਤਾ ਨੂੰ ਪ੍ਰੈਸ ਸਕੱਤਰ, ਦਰਸ਼ਨ ਸਿੰਘ ਦਫਤਰੀ ਸਕੱਤਰ, ਬੇਅੰਤ ਸਿੰਘ ਨੂੰ ਐਡੀਟਰ ਚੁਣਿਆ ਗਿਆ। ਇਹ ਚੋਣ ਸਦਰ ਕਾਨੂੰਨਗੋ ਰਾਜੇਸ਼ ਕੁਮਾਰ ਆਹੁਜਾ, ਨਾਇਬ ਸਦਰ ਕਾਨੂੰਨਗੋ ਗੌਰਵ ਬਾਂਸਲ ਅਤੇ ਨਾਇਬ ਸਦਰ ਕਾਨੂੰਨਗੋ ਰੋਸ਼ਨ ਲਾਲ ਦੀ ਨਿਗਰਾਨੀ ਹੇਠ ਹੋਈ। ਇਸ ਮੌਕੇ ਪ੍ਰਧਾਨ ਗੁਰਮੁੱਖ ਖੈਰਪੁਰੀ ਅਤੇ ਨੁਮਾਇੰਦਾ ਪੰਜਾਬ ਸਤਨਾਮ ਸਿੰਘ ਨੇ ਸਮੁੱਚੇ ਮੈਂਬਰਾਂ ਅਤੇ ਆਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਯੂਨੀਅਨ ਵੱਲੋਂ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਟਵਾਰੀਆਂ ਦੇ ਹਿੱਤਾਂ ‘ਤੇ ਦਿਨ ਰਾਤ ਪਹਿਰਾ ਦੇਣਗੇ। ਉਹਨਾਂ ਕਿਹਾ ਕਿ ਪਟਵਾਰ ਯੂਨੀਅਨ ਦੀਆਂ ਸੀਨੀਅਰ ਜੂਨੀਅਰ ਸਕੇਲ ਇੱਕਸਾਰ ਕਰਨ ਅਤੇ ਸੱਤ ਪਟਵਾਰੀਆਂ ਪਿਛੇ ਇੱਕ ਕਾਨੂੰਨਗੋ ਅਤੇ ਨਵੇਂ ਭਰਤੀ ਹੋਏ ਪਟਵਾਰੀਆਂ ਦਾ ਪ੍ਰੋਬੇਸ਼ਨ ਪੀਰੀਅਡ ਘੱਟ ਕਰਨ, ਖਾਲੀਆ ਅਸਾਮੀਆਂ ਪੁਰੀਆਂ ਕਰਨ, ਪਟਵਾਰੀਆਂ ਨੂੰ ਲੈਪਟਾਪ ਅਤੇ ਖਾਲੀ ਪੋਸਟਾਂ ‘ਤੇ ਭਰਤੀ ਕਰਨ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ।

