ਬਹਾਦਰਗੜ੍ਹ ‘ਚ ਪੁਲਿਸ ਦੀ ਮੱਦਦ ਨਾਲ ਕੀਤੇ ਬੂਥ ਕੈਪਚਰ
ਪਟਿਆਲਾ, 19 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲਾ ਪ੍ਰੀਸ਼ਦ ਅਤੇ ਬਲਾਕ ਸਮੰਤੀ ਚੋਣਾਂ ‘ਚ ਕਾਂਗਰਸ ਵਲੋਂ ਬੂਥ ਕੈਪਚਰ ਕਰਕੇ ਜਾਅਲੀ ਵੋਟਾਂ ਪਾਉਣ ਖਿਲਾਫ ਅਕਾਲੀਆਂ ਵਲੋਂ ਬਹਾਦਰਗੜ੍ਹ ਦੇ ਮੇਨ ਚੌਂਕ ‘ਚ ਸੜਕ ‘ਤੇ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਬਲਬੀਰ ਕੌਰ ਘੁੰਮਣ ਸਰਪੰਚ ਕਸਬਾ ਬਹਾਦਰਗੜ੍ਹ ਅਤੇ ਕੁਲਦੀਪ ਸਿੰਘ ਹਰਪਾਲਪੁਰ ਸਰਕਲ ਪ੍ਰਧਾਨ ਨੇ ਕਿਹਾ ਕਿ ਸੇਵੇਰੇ 8 ਵਜ਼ੇ ਤੋਂ 3 ਵਜ਼ੇ ਤੱਕ ਪੂਰੇ ਅਮਨ ਅਮਾਨ ਨਾਲ ਵੋਟਾਂ ਪਈਆਂ ਪਰ 3 ਵਜ਼ੇ ਤੋਂ ਬਾਅਦ ਕਾਂਗਰਸ ਵਲੋਂ ਪੁਲਸ ਦੀ ਸ਼ਹਿ ‘ਤੇ ਸ਼ਰੇਆਮ ਆਪਣੇ ਗੁੰਡਿਆਂ ਨੂੰ ਲਿਆ ਕੇ ਬੂਥ ਕੈਪਚਰ ਕਰ ਲਏ ਗਏ ਅਤੇ ਵੱਡੇ ਪੱਧਰ ‘ਤੇ ਜਾਅਲੀ ਵੋਟਾਂ ਭੁਗਤਾਈਆਂ ਗਈਆਂ। ਉਨਾਂ ਕਾਂਗਰਸ ‘ਤੇ ਹੋਰ ਵੀ ਕਈ ਪੋਲਿੰਗ ਬੂਥਾਂ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਅਤੇ ਦੂਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ। ਸੜਕ ‘ਤੇ ਧਰਨਾ ਲਾ ਕੇ ਬੈਠੇ ਮੋਹਰੀ ਆਗੂਆਂ ਨੂੰ ਪੁਲਿਸ ਨੇ ਪੁਲਿਸ ਚੌਂਕੀ ‘ਚ ਡੱਕ ਦਿੱਤਾ ਅਤੇ ਬਾਕੀ ਵਰਕਰਾਂ ਨੂੰ ਤਿੱਤਰ ਬਿਤਰ ਕਰਕੇ ਭਜਾ ਦਿੱਤਾ।

