ਕੈਪਟਨ ਦੇ ਸ਼ਹਿਰ ਵਿਚ ਰੈਲੀ ਕਾਂਗਰਸ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ : ਸੁਖਬੀਰ ਬਾਦਲ
ਹਰ ਖੇਤਰ ਵਿਚ ਅਮਰਿੰਦਰ ਨੂੰ ਮਿਲੇਗਾ ਜੁਆਬ ਠੋਕਵਾਂ ਜੁਆਬ
ਪਟਿਆਲਾ 24 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)) ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਕੈਪਟਨ ਅਮਰਿੰਦਰ ਨੂੰ ਹਰ ਖੇਤਰ ਵਿਚ ਅਕਾਲੀ ਦਲ ਮੋੜਵਾਂ ਤੇ ਠੋਕਵਾਂ ਜੁਆਬ ਦੇਵੇਗਾ ਤੇ 7 ਅਕੂਤਬਰ ਨੂੰ ਹੋ ਰਹੀ ਪਟਿਆਲਾ ਰੈਲੀ ਕਾਂਗਰਸ ਸਰਕਾਰ ਦੀਆ ਚੂਲਾਂ ਹਿਲਾ ਦੇਵੇਗੀ ।
ਸਰਦਾਰ ਬਾਦਲ ਅੱਜ ਇਥੇ ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਵਿਖੇ ਰੈਲੀ ਦੀਆ ਤਿਆਰੀਆਂ ਲਈ ਜਿਲੇ ਦੇ ਹਲਕਾ ਵਿਧਾਇਕਾਂ , ਹਲਕਾ ਇੰਚਾਰਜਾਂ , ਐਸ ਜੀ ਪੀ ਸੀ ਮੈਬਰਾਂ ਤੇ ਸੀਨੀਅਰ ਨੇਤਾਵਾਂ ਦੀ ਮੀਟਿੰਗ ਕਰ ਰਹੇ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਪਟਿਆਲਾ ਹੋਣ ਵਾਲੀ ਰੈਲੀ ਕਾਂਗਰਸ ਦੀ ਅਸਲ ਹਾਰ ਦਾ ਨੀਹ ਰੱਖੇਗੀ ਤੇ ਇਸ ਵਿਚ ਕਈ ਲੱਖ ਲੋਕ ਪੁੱਜਣਗੇ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਲਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਵਿਚ ਧੱਕਾ ਕਰਾਉਣ ਵਾਲੇ ਪੁਲਸ ਅਫਸਰਾਂ ਤੇ ਪ੍ਰਸਾਸਨਿਕ ਅਫਸਰਾਂ ਨਾਲ ਅਕਾਲੀ ਸਰਕਾਰ ਆਉਣ ਦੇ ਸਖਤੀ ਨਾਲ ਨਿਪਟਿਆ ਜਾਵੇਗਾ । ਉਨਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਪਿੰਡਾਂ ਵਿਚ ਅਕਾਲੀ ਦਲ ਪੱਖੀ ਹਨੇਰੀ ਚਲ ਰਹੀ ਸੀ ਇਸੇ ਕਾਰਨ ਕਾਂਗਰਸ ਨੇ ਇਥੇ ਧੱਕੇ ਦੀ ਲਹਿਰ ਚਲਾ ਦਿਤੀ । ਉਨਾਂ ਕਿਹਾ ਕਿ ਪਟਿਆਲਾ ਵਿਚ ਸੀ ਐਮ ਦੇ ਹੁਕਮ ਸਨ ਕਿ ਜਿਸ ਤਰਾਂ ਮਰਜ਼ੀ ਕੀਤਾ ਜਾਵੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ । ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਵਿਚ ਕੇ ਦਮ ਸੀ ਤਾਂ ਉਹ ਪਾਰਦਰਸ਼ੀ ਚੋਣ ਕਰਾਂਦੀ ਤਾਂ ਜੋ ਸਭ ਦੇ ਸਾਹਮਣੇ ਸਚ ਆ ਜਾਂਦਾ ਪਰ ਇਹੋ ਜਿਹੇ ਜਿੱਤਣ ਦੇ ਤਰੀਕਿਆ ਨਾਲੋ ਤਾਂ ਕਾਂਗਰਸ ਆਪਣੇ ਉਮੀਦਵਾਰਾਂ ਨੂੰ ਨੋਮੀਨੇਟ ਹੀ ਕਰ ਦਿੰਦੀ ਤਾਂ ਚੰਗਾ ਸੀ ।
ਇਸ ਮੋਕੇ ਇਸ ਮੋਕੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਹਲਕਾ ਸਨੋਰ ਦੇ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ,ਹਰਪਾਲ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ (ਸਾਬਕਾ ਵਿਧਾਇਕ), ਬੀਬੀ ਵਨਿੰਦਰ ਕੌਰ ਲੂੰਬਾ ਸ਼ਤਰਾਣਾ (ਸਾਬਕਾ ਵਿਧਾਇਕ), ਕਬੀਰ ਦਾਸ ਨਾਭਾ, ਸਤਵੀਰ ਸਿੰਘ ਖੱਟੜਾ ਪਟਿਆਲਾ ਦਿਹਾਤੀ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ ,ਵਿਸ਼ਨੂੰ ਸ਼ਰਮਾ ਸਾਬਕਾ ਚੈਅਰਮੈਨ,ਨਰਦੇਵ ਸਿੰਘ ਆਕੜੀ ਸਕੱਤਰ ਜਨਰਲ , ਰਣਧੀਰ ਸਿੰਘ ਰੱਖੜਾ ਸਾਬਕਾ ਪ੍ਰਧਾਨ, ਹਰਪਾਲ ਜੁਨੇਜਾ ਸਹਿਰੀ ਪ੍ਰਧਾਨ, ਰਾਜੂ ਖੰਨਾ ਹਲਕਾ ਇੰਚਾਰਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ,ਨਿਰਮਲ ਸਿੰਘ ਹਰਿਆਉ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਸਰੁਜੀਤ ਸਿੰਘ ਗੜ੍ਹੀ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਇੰਦਰਜੀਤ ਸਿੰਘ ਰੱਖੜਾ ਸਰਪੰਚ ਜਗਜੀਤ ਸਿੰਘ ਕੋਹਲੀ ਓ ਐਸ ਡੀ ਵਿਧਾਇਕ ਚੰਦੂਮਾਜਰਾ ,ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਸਾਬਕਾ ਚੈਅਰਮੈਨ ਮਲਕੀਤ ਸਿੰਘ ਡਕਾਲਾ, ਜਥੇਦਾਰ ਕਰਮ ਸਿੰਘ ਬਠੋਈ ਜਨਰਲ ਸਕੱਤਰ , ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਰਜਿੰਦਰ ਸਿੰਘ ਵਿਰਕ, ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।

