ਹੜ੍ਹਾਂ ਕਾਰਣ ਕਿਸੇ ਕਿਸਮ ਦੀ ਮਾਹਮਾਰੀ ਫੈਲਣ ਤੇ ਰੋਕ ਲਈ ਜਿਲਾ ਸਿਹਤ ਵਿਭਾਗ ਵੱਲੋ ਕੀਤਾ ਰੈਪਿਡ ਰੈਸਪੋਂਸ ਟੀਮਾ ਦਾ ਗਠਨ
ਟੀਮਾਂ ਨੂੰ ਕੀਤਾ ਦਵਾਈਆਂ ਅਤੇ ਐਂਬੂਲੈਸ ਨਾਲ ਲੈਸ।
ਪਟਿਆਲਾ 24 ਸਤੰਬਰ (ਮਧੂਸਾਰ ਬਿਊਰੋ) ਸੂਬਾ ਸਰਕਾਰ ਵੱਲੋ ਪਿਛਲੇ 3 ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਣ ਹੜ੍ਹਾਂ ਵਾਲੀ ਸਥਿਤੀ ਨੂੰ ਮੰਦੇਨਜਰ ਰੱਖਦੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਇਸ ਸਬੰਧ ਚ ਜਿਲਾ ਸਿਹਤ ਵਿਭਾਗ ਵੱਲੋ ਹੜ੍ਹਾ ਦੋਰਾਣ ਫੈਲਣ ਵਾਲੀ ਕਿਸੇ ਵੀ ਕਿਸਮ ਦੀ ਮਾਹਮਾਰੀ ਦਾ ਸਾਹਮਣਾ ਕਰਨ ਲਈ ਹਰੇਕ ਤਰਾਂ ਦੇ ਪ੍ਰਬੰਧ ਮੁਕਮਲ ਕਰ ਲਏ ਹਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪਿਛਲੇ ਸਮੇਂ ਵੀ 178 ਦੇ ਕਰੀਬ ਪਿੰਡ ਹੜਾਂ ਨਾਲ ਪ੍ਰਭਾਵਿਤ ਹੋਏ ਸਨ, ਜਿਸ ਨੂੰ ਮੁੱਖ ਰੱਖਦੇ ਹੋਏ ਜਿਲਾ ਸਿਹਤ ਵਿਭਾਗ ਵੱਲੋ 10 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਜਿਹਨਾ ਵਿਚ 6 ਬਲਾਕ ਪੀ.ਐਚ.ਸੀ.,3 ਸਿਵਲ ਹਸਪਤਾਲ ਅਤੇ 1 ਜਿਲਾ ਪੱਧਰ ਤੇ ਤੈਨਾਤ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ 69 ਮੈਡੀਕਲ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਉਹਨਾਂ ਦੱਸਿਆਂ ਕਿ ਹਰੇਕ ਰੈਪਿਡ ਰਿਸਪਾਂਸ ਟੀਮ ਨਾਲ ਐਮਬੁਲੈਂਸ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਇਹਨਾਂ ਟੀਮਾ ਨੂੰ ਹੜ ਦੋਰਾਣ ਫੈਲਣ ਵਾਲੀਆਂ ਮਹਾਮਾਰੀਆਂ ਨੂੰ ਨਜਿਠਣ ਲਈ ਹਰ ਤਰਾਂ ਦੀਆਂ ਦਵਾਈਆਂ, ਓ.ਆਰ.ਐਸ.ਪੈਕਟ, ਐਂਟੀ ਵੀਨਮ ਇੰਜੇਕਸ਼ਨ, ਫਲੂਡਜ, ਟੈਬਲੇਟ ਕਲੋਰੀਨ, ਇੰਸੈਕਟੀਸਾਇਡ, ਲਾਰਵੀਸਾਇਡ ਆਦਿ ਮੁੱਹਈਆ ਕਰਵਾ ਦਿੱਤੀਆ ਗਈਆਂ ਹਨ ਅਤੇ ਸਬੰਧਤ ਟੀਮਾ ਨੂੰ ਦਿਸ਼ਾ ਨਿਰਦੇਸ਼ ਦਿਤੇ ਹਨ ਕਿ ਹੜ ਦੀ ਸਥਿਤੀ ਵਿੱਚ ਪ੍ਰਭਾਵਿਤ ਲੋਕਾਂ ਨੂੰ ਸਮੇ ਸਿਰ ਲੋੜੀਦੀਆਂ ਦਵਾਈਆਂ ਮੁਫਤ ਵਿੱਚ ਮੁੱਹਈਆ ਕੀਤੀਆਂ ਜਾਣ।ਮੈਡੀਕਲ ਟੀਮਾਂ ਨੂੰ ਕਿਹਾ ਗਿਆ ਹੈ ਕਿ ਪਿਛਲੇ ਸਾਲਾਂ ਦੇ ਹੜ ਪ੍ਰਭਾਵਿਤ ਇਲਾਕਿਆਂ ਤੇ ਪੂਰੀ ਨਜਰ ਰੱਖੀ ਜਾਵੇ ਅਤੇ ਕਿਸੇ ਕਿਸਮ ਦੀ ਅਣਸੁਖਾਂਵੀ ਘਟਨਾ ਹੋਣ ਤੇ ਤੁਰੰਤ ਜਾਣਕਾਰੀ ਦਫਤਰ ਸਿਵਲ ਸਰਜਨ ਨੂੰ ਦੇਣ ਦੇ ਨਾਲ ਨਾਲ ਉਸ ਇਲਾਕੇ ਵਿੱਚ ਮੈਡੀਕਲ ਕੈਂਪ ਵੀ ਲਗਾਇਆ ਜਾਵੇ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਹੜ੍ਹਾ ਜਾਂ ਬਾਰਸ਼ਾ ਕਾਰਣ ਕਿਸੇ ਕਿਸਮ ਦੀ ਮਹਾਮਾਰੀ ਫੈਲਣ ਤੇ ਸੂਚਨਾ ਦੇਣ ਲਈ ਜਿਲਾ ਸਿਹਤ ਵਿਭਾਗ ਵੱਲੋ ਜਿਲਾ ਕੰਟਰੋਲ ਰੂਮ ਬਣਾਇਆ ਗਿਆ ਹੈ ਅਤੇ ਨੋਡਲ ਅਫਸਰ ਡਾ: ਗੁਰਮੀਤ ਸਿੰਘ, ਜਿਲਾ ਐਪੀਡਿਮਾਲੋਜਿਸਟ ਮੋ:ਨੰਬਰ 9501688775 ਨੂੰ ਤੈਨਾਤ ਕੀਤਾ ਗਿਆ ਹੈ।ਜਿਲਾ ਐਪੀਡਿਮਾਲੋਜਿਸਟ ਡਾ: ਗੁਰਮੀਤ ਸਿੰਘ ਨੇ ਦੱਸਿਆ ਕਿ ਜੇਕਰ ਹੜ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਸਮੇ ਦੁਸ਼ਿਤ ਪਾਣੀ ਨਾਲ ਕਈ ਪ੍ਰਕਾਰ ਦੀਆਂ ਬੀਮਾਰੀਆਂ ਪੈਦਾ ਹੋਣ ਦਾ ਖਤਰਾ ਹੁੰਦਾ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਸ ਸਥਿਤੀ ਵਿੱਚ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਣ ਲਈ ਵਰਤਿਆ ਜਾਵੇ ਅਤੇ ਮੈਡੀਕਲ ਕੈਪਾਂ ਵਿੱਚ ਚੈਕ ਅਪ ਕਰਵਾ ਕੇ ਲੋੜ ਅਨੁਸਾਰ ਦਵਾਈਆਂ ਅਤੇ ਕਲੋਰੀਨ ਦੀਆਂ ਗੋਲੀਆਂ ਵੀ ਪ੍ਰਾਪਤ ਕੀਤੀਆਂ ਜਾਣ।

