ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਤੇ ਮੰਥਨ
ਚੰਡੀਗੜ੍ਹ 25 ਸਤੰਬਰ (ਮਧੂਸਾਰ ਬਿਊਰੋ) ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਿਥੇ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ, ਉਥੇ ਲੋਕਾਂ ਰੋਸ ਵਜੋਂ ਸੜਕਾਂ ‘ਤੇ ਨਿੱਤਰ ਚੁੱਕੇ ਹਨ।
ਚੰਡੀਗੜ੍ਹ ਵਿਖੇ ਪੰਜ ਸੂਬਿਆਂ ਦੇ ਵਿੱਤ ਮੰਤਰੀਆਂ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵੈਟ ਨੂੰ ਲੈ ਕੇ ਮੰਥਨ ਕੀਤਾ ਗਿਆ। ਬੈਠਕ ‘ਚ ਪੰਜਾਬ, ਹਰਿਆਣਾ , ਦਿੱਲੀ , ਯੂਪੀ ,ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਤ ਮੰਤਰੀਆਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕਰਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਇਕਸਾਰ ਰੱਖਣ ਅਤੇ ਜੀਐਸਟੀ ਦੇ ਘੇਰੇ ‘ਚ ਲਿਆਉਣ ਨੂੰ ਲੈ ਕੇ ਵੀ ਮਾਮਲਾ ਉਠਾਇਆ।

