ਪੰਜਾਬ

497 ਅਗਜ਼ਟੀ ਬਿਜਲੀ ਮੁਲਾਜ਼ਮਾਂ ਦੀਆ ਤਰੱਕੀਆਂ ਦੇ ਹੁਕਮ ਜਾਰੀ

54 ਮ੍ਰਿਤਕਾਂ ਦੇ ਵਾਰਸਾਂ ਨੂੰ ਵੀ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ : ਇੰਜ:ਸਰਾਂ :
ਮੁਲਾਜ਼ਮਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ : ਪਾਡਵ
ਪਟਿਆਲਾ 27ਸਤੰਬਰ (ਮਧੂਸਾਰ ਬਿਊਰੋ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਬਲਦੇਵ ਸਿੰਘ ਸਰਾਂ ਨੇ ਅੱਜ 403 ਅਗਜਟੀ ਬਿਜਲੀ ਮੁਲਾਜਮਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਨਾਂ ਤਰੱਕੀਆਂ ਵਿੱਚ 150 ਕਰਮਚਾਰੀ ਲਾਇਨਮੈਨ ਤੋ ਜੇ.ਈ, 44 ਐਸ.ਐਸ.ਏ ਤੋ ਐਸ.ਐਸ.ਉ,22 ਜੇ.ਈ ਤੋ ਜੇ.ਈ 1, 56 ਅਨਕੁਆਲੀਕਫਾਇਡ ਹੇਠਲੀ ਸ੍ਰੇਣੀ ਕਲਰਕਾਂ ਅਤੇ 62 ਕੁਆਲੀਫਾਇਡ ਉਚ ਸ੍ਰੇਣੀ ਕਲਰਕ,61 ਉਚ ਸ੍ਰੇਣੀ ਕਲਰਕ ਤੋ ਹਲਕਾ ਸਹਾਇਕ, 12 ਹਲਕਾ ਸਹਾਇਕ ਤੋ ਮੰਡਲ ਸਪਰਡੈਟ,9 ਮੰਡਲ ਸੂਪਰਡੈਟ ਤੋ ਹਲਕਾ ਸੂਪਰਡੈਟ ਬਣਾਏ ਗਏ ਹਨ। 2 ਦਰਜਾ 4 ਕਰਮਚਾਰੀਆਂ ਤੋ ਹੇਠਲੀ ਸ੍ਰੇਣੀ ਕਲਕਰ ਬਣਾਏ ਗਏ। ਇਸ ਤੋ ਇਲਾਵਾ ਹੈਡ ਆਫਿਸ ਸਹਾਇਕ ਤੋ ਸੂਪਰਡੈਟ ਗ੍ਰੇਡ ਵੀ ਜਲਦੀ ਬਣਾ ਦਿੱਤੇ ਜਾਣਗੇ।ਇਸ ਫੈਸਲੇ ਦਾ ਐਲਾਨ ਅੱਜ ਇਥੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨਾਲ ਮੀਟਿੰਗ ਦੋਰਾਨ ਕੀਤਾ।
ਮੀੰਿਟੰਗ ਦੀ ਜਾਣਕਾਰੀ ਦੇਦੇ ਹੋਏ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਇੰਜ: ਸਰਾਂ ਨੇ ਦੱਸਿਆ ਕਿ ਮ੍ਰਿਤਕ ਕਰਮਚਾਰੀਆਂ ਦੇ 54 ਵਾਰਸਾਂ ਨੂੰ ਨਿਯੁਕਤੀ ਪੱਤਰ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ।ਜਿਹਨਾ ਮ੍ਰਿਤਕ ਕਰਮਚਾਰੀਆ ਦੇ ਵਾਰਸਾ ਨੂੰ ਤਿੰਨ ਲੱਖ ਰੁਪਏ ਸਲੇਸੀ ਨਹੀ ਮਿਲਿਆਂ ਉਹਨਾਂ ਨੂੰ ਦੇਣ ਵਾਸਤੇ 6 ਮਹੀਨੇ ਦਾ ਸਮਾਂ ਵਧਾਇਆਂ ਗਿਆ ਹੈ। ਸੀ.ਆਰ.ਏ281 ਅਧੀਨ ਭਰਤੀ ਹੋਏ 998 ਠੇਕੇ ਤੇ ਕੰਮ ਕਰਦੇ ਲਾਇਨਮੈਨ/ਐਸ.ਐਸ.ਏ ਦੇ 30 ਸਤੰਬਰ ਤੋ ਬਾਅਦ ਦੇ ਸਮੇ ਨੂੰ ਵਧਾਉਣ ਦੇ ਤਰੁੰਤ ਹੁਕਮ ਜਾਰੀ ਕਰਨ ਦਾ ਫੈਸਲਾਂ ਕੀਤਾ। ਉਹਨਾ ਕਿਹਾ ਇਹਨਾਂ ਨੂੰ ਰੈਗੁਲਰ ਕਰਨ ਦਾ ਫੈਸਲਾਂ ਜਲਦੀ ਵਿਚਾਰਿਆਂ ਜਾਵੇਗਾ।ਮੀਟਿੰਗ ਵਿੱਚ ਇਹ ਦੱਸਿਆਂ ਕਿ ਬਿਜਲੀ ਨਿਗਮ ਵਿੱਚ ਲੰਮੇ ਸਮੇ ਤੋ ਪੈਡਿਗ ਪਿਆ ਹੇਠਲੀ ਸ੍ਰੇਣੀ ਕਲਰਕ ਦੀ ਭਰਤੀ ਦਾ ਨਤੀਜਾਂ ਵੀ ਜਲਦੀ ਹੀ ਐਲਾਨ ਦਿੱਤਾ ਜਾਵੇਗਾ।23 ਸਾਲਾ ਪ੍ਰਮੋਸਨਲ ਸਕੇਲ ਬਿਨਾ ਸਰਤ ਦੇਣ ਅਤੇ ਪੇ ਬੈਡ ਦਾ ਮਸਲਾ ਜਲਦੀ ਹੀ ਹੱਲ ਕਰਨ ਦਾ ਐਲਾਨ ਕੀਤਾ।ਏ.ਐਲ.ਐਮ ਨੂੰ ਐਸ.ਐਸ.ਏ ਦਾਂ ਸਕੇਲ ਦੇਣ ਅਤੇ ਪੱਕੇ ਤੋਰ ਐਸ.ਐਸ.ਏ ਬਣਾਉਣ ਲਈ ਮਨੈਜਮੇਟ ਜਲਦੀ ਹੀ ਫੈਸਲਾ ਲਵੇਗੀ। ਸਮੱਚੇ ਬਿਜਲੀ ਮੁਲਾਜਮਾਂ ਨੂੰ 4 ਜੀ ਪੈਕੇਜ਼ ਦੇਣ ਦਾ ਵੀ ਵਿਚਾਰਨ ਦਾ ਫੈਸਲਾ ਕੀਤਾ ਗਿਆ।ਜਥੇਬੰਦੀਆਂ ਨੇ ਮੰਗ ਕੀਤੀ ਕਿ 30 ਸਤੰਬਰ ਤੋ ਬਾਅਦ ਬਿਜਲੀ ਮੁਲਾਜਮਾਂ ਦੀਆਂ ਬਦਲੀਆਂ ਖੋਲੀਆਂ ਜਾਣ। ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਇੰਜ:ਬਲਦੇਵ ਸਿੰਘ ਸਰਾਂ ਚੇਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕੀਤੀ ਅਤੇ ਮੀਟਿੰਗ ਵਿੱਚ ਸ੍ਰੀ ਆਰ.ਪੀ.ਪਾਡਵ ਡਾਇਰੈਕਟਰ ਪ੍ਰਬੰਧਕੀ, ਇੰਜ: ਸੁਰਿੰਦਰ ਪਾਲ ਮੁਖ ਇੰਜ: ਐਚ.ਆਰ.ਡੀ, ੰਿÂੰਜ: ਗੁਰਬਖਸ ਸਿੰਘ ਐਸ.ਈ ਪ੍ਰਸੋਨਲ,ਬੀ.ਐਸ.ਗੁਰਮ ਉਪ ਸਕੱਤਰ ਆਈ.ਆਰ,ਅਸੋਕ ਕੁਮਾਰ ਉਪ ਸਕੱਤਰ ਵਿੱਤ ਅਤੇ ਇੰਜ਼:ਅਸੋਕ ਕੁਮਾਰ ਬਾਸਲ ਉਪ ਸਕੱਤਰ ਜ਼ੋਨਜ਼ ਅਤੇ ਜਥੇਬੰਦੀਆ ਵੱਲੋ ਸੁਬਾਈ ਆਗੂ ਹਰਭਜਨ ਸਿੰਘ ਪਿਲਖਣੀ,ਗੁਰਵੇਲ ਸਿੰਘ ਬੱਲਪੁਰੀਆਂ,ਮਨਜੀਤ ਸਿੰਘ ਚਾਹਲ,ਨਰਿੰਦਰ ਸੈਣੀ,ਪੂਰਨ ਸਿੰਘ ਖਾਈ,ਆਰ.ਕੇ.ਤਿਵਾੜੀ,ਸੁਰਿੰਦਰ ਪਾਲ ਲਹੋਰੀਆਂ,੍ਰ੍ਰਮਹਿੰਦਰ ਸਿੰਘ ਰੁੜਕੇ,ਅਵਤਾਰ ਸਿੰਘ ਸੇਰਗਿੱਲ,,ਕਮਲ ਕੁਮਾਰ ਪਟਿਆਲਾ,ਦਰਸਨ ਸਿੰਘ ਰਾਜੀਆ ਤੇ ਗਰੀਸ ਮਹਾਜ਼ਨ ਹਾਜ਼ਰ ਸਨ।

Leave a Reply

Your email address will not be published. Required fields are marked *