ਪੰਜਾਬਪਟਿਆਲਾ

ਅਕਾਲੀ ਦਲ-ਬਸਪਾ ਦੇ ਹੱਕ ‘ਚ ਪਿੰਡ ਮਿਰਜ਼ਾਪੁਰ ਦੇ ਲੋਕਾਂ ਨੇ ਠੋਕੇ ਨਾਅਰੇ

ਬਿੱਟੂ ਚੱਠਾ ਦੀ ਜਿੱਤ ਲਈ ਲੋਕਾਂ ਨੇ ਦਿਵਾਇਆ ਭਰੋਸਾ

ਪਟਿਆਲਾ, 20 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਤੇ ਅਕਾਲੀ ਦਲ-ਬਸਪਾ ਦੇ ਹੱਕ ਵਿੱਚ ਪਿੰਡ ਮਿਰਜ਼ਾਪੁਰ ਦੇ ਲੋਕਾਂ ਨੇ ਜ਼ੋਰਦਾਰ ਨਾਅਰੇ ਲਗਾਕੇ ਬਿੱਟੂ ਚੱਠਾ ਦੀ ਜਿੱਤ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਇਸ ਮੌਕੇ ਜਸਪਾਲ ਬਿੱਟੂ ਚੱਠਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਘਰ ਘਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਤੇ ਸਹਿਯੋਗ ਮਿਲ ਰਿਹਾ ਹੈ। ਇਸ ਲਈ ਅਕਾਲੀ ਦਲ ਤੇ ਬਸਪਾ ਦਾ ਹੁਣ ਸੱਤਾ ‘ਚ ਆਉਣਾ ਪੂਰੀ ਤਰ੍ਹਾਂ ਤੈਅ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਹੀ ਲੋਕਾਂ ਲਈ ਵਿਕਾਸ ਦੇ ਰਾਹ ਖੋਲ ਸਕਦੇ ਹਨ, ਇਹ ਗੱਲ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਦੇ ਨੇਤਾ ਤਾਂ ਸਿਰਫ਼ ਕੁਰਸੀ ਦੀ ਲੜਾਈ ਵਿੱਚ ਵਿਅਸਤ ਹਨ, ਜਿਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਤੋਂ ਕੁੱਝ ਵੀ ਲੈਣਾ ਦੇਣਾ ਨਹੀਂ ਹੈ। ਇਸ ਲਈ ਅਕਾਲੀ ਦਲ ਬਸਪਾ ਇੱਕ ਵੱਡੀ ਜਿੱਤ ਪ੍ਰਾਪਤ ਕਰਕੇ ਸੱਤਾ ‘ਚ ਆਵੇਗਾ।

ਇਸ ਮੌਕੇ ਮਨਿੰਦਰ ਸਿੰਘ, ਮੱਸੂ ਰਾਮ, ਮੇਵਾ ਰਾਮ, ਪੇਵੀ ਰਾਮ ਸਾਰੇ ਮੈਂਬਰ ਪੰਚਾਇਤ, ਛੱਲਾ ਰਾਮ, ਮੱਲਾ ਰਾਮ, ਵੀਰ ਰਾਮ, ਲਾਲੀ ਰਾਮ, ਸਿੰਦਰ ਰਾਮ, ਪੱਪੂ ਰਾਮ, ਜੱਗੀ ਰਾਮ, ਮੁਖਤਿਆਰ ਰਾਮ, ਭੋਲਾ ਰਾਮ, ਜਗਤਾਰ ਰਾਮ, ਮੁਲਖਰਾਜ, ਮੰਗਤਾ ਰਾਮ, ਧੋਲਾ ਰਾਮ, ਪੰਨਾ ਰਾਮ, ਵੀਰ ਰਾਮ, ਬੋਵੀ ਰਾਮ, ਅਮਰੀਕ ਸਿੰਘ, ਫੌਜੀ ਰਾਮ, ਗਾਂਧੀ ਰਾਮ, ਭਜਨ ਰਾਮ, ਸਿੰਦਾ ਰਾਮ, ਸਿੰਗਾਰਾ ਰਾਮ, ਵਧਾਵਾ ਰਾਮ, ਲਾਡੀ ਰਾਮ, ਤਾਰਾ ਰਾਮ, ਬਾਵਾ ਰਾਮ, ਪੱਪੂ ਰਾਮ, ਅਰਜਨ ਰਾਮ, ਜਗਤਾਰ ਰਾਮ, ਜਸਵੰਤ ਸਿੰਘ, ਮਨਿੰਦਰ ਸਿੰਘ, ਅਮਰਪ੍ਰੀਤ ਸਿੰਘ, ਹਰਪਾਲ ਸਿੰਘ, ਪ੍ਰਨੀਤ ਸਿੰਘ, ਪਰਮੀਤ ਸਿੰਘ, ਜੱਸਾ ਸਿੰਘ, ਗੁਰਵਿੰਦਰ ਸਿੰਘ, ਬੱਬਾ ਸਿੰਘ, ਕਿਸਨ ਸਿੰਘ, ਬਾਬਾ ਜੀ ਮਾੜੀ ਵਾਲੇ ਨੇ ਵੀ ਬਿੱਟੂ ਚੱਠਾ ਦੇ ਹੱਕ ਵਿੱਚ ਡਟਣ ਦਾ ਐਲਾਨ ਭਰੋਸਾ ਦਿਵਾਇਆ।

Leave a Reply

Your email address will not be published. Required fields are marked *