ਅਸੀਂ ਭਗਤ ਸਿੰਘ ਨਹੀਂ ਹਾਂ
ਅਸੀਂ ਭਗਤ ਸਿੰਘ ਨਹੀਂ ਹਾਂ
ਕੰਵਰ ਬੇਦੀ
ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਨੂੰ ਸਾਰੇ ਸ਼ਰਧਾਂਜਲੀ ਦਿੰਦੇ ਨਜ਼ਰ ਆਉਣਗੇ, ਪਰ ਸ. ਭਗਤ ਸਿੰਘ ਕਦੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਤਸਵੀਰਾਂ ਲਗਾ ਕੇ ਪੂਜਿਆ ਜਾਵੇ। ਖੈਰ ਅਜ਼ਾਦੀ ਸੰਗਰਾਮ ‘ਚ ਯੋਗਦਾਨ ਪਾਉਣ ਕਰਕੇ ਸਾਰੇ ਹੀ ਮਾਣ ਮਹਿਸੂਸ ਕਰਦੇ ਹਾਂ ਕਿ ਅਜ਼ਾਦੀ ਦਾ ਨਿੱਘ ਅਤੇ ਖੁੱਲ੍ਹੀ ਫਿਜ਼ਾ ‘ਚ ਜੋ ਸਾਹ ਅਸੀਂ ਲੈ ਰਹੇ ਹਾਂ ਸ਼ਹੀਦਾਂ ਸਦਕਾ ਹੈ। ਸ. ਭਗਤ ਸਿੰਘ ਕਦੇ ਨਹੀਂ ਸੀ ਚਾਹੁੰਦਾ ਕਿ ਉਸ ਦਾ ਸਿਆਸੀਕਰਨ ਹੋਵੋ, ਪਰ ਹੋ ਚੁੱਕਿਆ, ਜੇ ਅੱਜ ਭਗਤ ਸਿੰਘ ਹੁੰਦਾ ਤਾਂ ਉਸ ਨੇ ਬੇਹੱਦ ਦੁਖੀ ਹੋਣਾ ਸੀ ਇਹ ਸਭ ਦੇਖ ਕਿ ਉਸ ਦੀ ਪੂਜਾ ਹੋ ਰਹੀ ਹੈ। ਸ. ਭਗਤ ਸਿੰਘ ਇਨਕਲਾਬੀ ਵਿਚਾਰਧਾਰਾ ਦਾ ਪ੍ਰਤੀਕ ਸੀ। ਅਜ਼ਾਦੀ ਸੰਗਰਾਮ ਦੇ ਉਨ੍ਹਾਂ ਸਮਿਆਂ ‘ਚ ਸ. ਭਗਤ ਦੀ ਸੋਚ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹ ਕਿੰਨਾ ਅਗਾਂਹਵਧੂ ਸੀ। ਸ. ਭਗਤ ਸਿੰਘ ਦੂਸਰਿਆਂ ਲਈ ਸਮਰਪਿਤ ਸੀ ਲੋਕਾਂ ਦੀ ਅਜ਼ਾਦੀ ਦਾ ਹਾਮੀ ਸੀ। ਅਸੀਂ ਸਾਰਿਆਂ ਨੇ ਸਿਰਫ ਤੇ ਸਿਰਫ ਸ. ਭਗਤ ਸਿੰਘ ਨੂੰ ਤਸਵੀਰਾਂ ਤੱਕ ਸੀਮਤ ਰੱਖਿਆ, ਜੋ ਹੋਣਾ ਨਹੀਂ ਸੀ ਚਾਹੁੰਦਾ। ਅਜ਼ਾਦੀ ਦੇ 70 ਸਾਲਾਂ ਬਾਦ ਨਾ ਤਾਂ ਸਾਡਾ ਦੇਸ਼ ਕੋਈ ਸ. ਭਗਤ ਸਿੰਘ ਪੈਦਾ ਕਰ ਸਕਿਆ ਤੇ ਨਾ ਹੀ ਅਸੀਂ ਸ. ਭਗਤ ਸਿੰਘ ਦੀ ਸੋਚ ਦੇ ਕਦੇ ਧਾਰਨੀ ਨਹੀਂ ਬਣ ਸਕੇ। ਸ. ਭਗਤ ਸਿੰਘ ਨੇ ਇਕ ਸੋਚ ਦਿੱਤੀ ਸੀ, ਜੋ ਅੱਜ ਸਾਡੇ ਕੋਲ ਨਹੀਂ ਹੈ।
ਅਸੀਂ ਅਜ਼ਾਦ ਨਹੀਂ ਹਾਂ।
ਅਸੀਂ ਸੌੜੀ ਮਾਨਸਿਕਤਾ ਵਾਲੇ ਬਣ ਗਏ ਹਾਂ।
ਅਸੀਂ ਸਵਾਰਥੀ ਹਾਂ।
ਅਸੀਂ ਹੁÀਮੈ ਵਾਲੇ ਹਾਂ
ਅਸੀਂ ਵਫ਼ਾਦਾਰ ਨਹੀਂ ਹਾਂ
ਅਸੀਂ ਸਮਰਪਿਤ ਨਹੀਂ ਹਾਂ
ਅਸੀਂ ਲਾਲਚੀ ਹਾਂ
ਅਸੀਂ ਧਨਾਢੀ ਹਾਂ
ਅਸੀਂ ਹੰਕਾਰੀ ਹਾਂ
ਅਸੀਂ ਗੁਲਾਮ ਹਾਂ
ਅਸੀਂ ਸਿਰ ਸੁੱਟੀ ਤੁਰੀਆਂ ਜਾ ਰਹੀਆਂ ਭੇਡਾਂ ਹਾਂ
ਅਸੀਂ ਜ਼ੰਜੀਰਾਂ ‘ਚ ਜਕੜੇ ਭਾਰਤ ਹਾਂ
ਅਸੀਂ ਅੱਜ ਵੀ ਸਿਲਾਖਾਂ ਪਿੱਛੇ ਕੱਟ ਰਹੇ ਹਾਂ ਕੈਦ
ਅਸੀਂ ਜਕੜੇ ਹੋਏ ਹਾਂ
ਅਸੀਂ ਘੁਟੇ ਹੋਏ ਹਾਂ
ਅਸੀਂ ਬੇਜ਼ੁਬਾਨ ਹਾਂ
ਅਸੀਂ ਬੋਲੇ ਹਾਂ
ਅਸੀਂ ਅੰਨੇ ਹਾਂ
ਅਸੀਂ ਪਸ਼ੂਆਂ ਵਾਂਗ ਹੱਕੇ ਜਾ ਰਹੇ ਹਾਂ
ਏਹੋ ਦੁੱਖ ਹੈ ਅੱਜ ਸਾਡੇ ਭਗਤ ਸਿੰਘ ਨੁੰ
ਅਸੀਂ ਕਿਉਂ ਭਗਤ ਸਿੰਘ ਨਹੀਂ ਹਾਂ
ਅਸੀਂ ਇਨਕਲਾਬ ਨਹੀਂ ਹਾਂ
ਅਸੀਂ ਕ੍ਰਾਂਤੀ ਵੀ ਨਹੀਂ ਹਾਂ
ਅਸੀਂ ਤਾਂ ਨਿਲਾਮ ਹਾਂ
ਅਸੀਂ ਤਾਂ ਗੁਲਾਮ ਹਾਂ
ਮੈਂ ਤਾਂ ਕਵਿਤਾ ਹਾਂ
ਮੈਂ ਤਾਂ ਇਨਕਾਬ ਹਾਂ
ਫਿਰ ਵੀ ਮੈਂ ਭਗਤ ਸਿੰਘ ਨਹੀਂ ਹਾਂ
ਤਾਂ ਹੀ ਅਸੀਂ ਭਗਤ ਸਿੰਘ ਨਹੀਂ ਹਾਂ
ਤਾਂ ਹੀ ਅਸੀਂ ਭਗਤ ਸਿੰਘ ਨਹੀਂ ਹਾਂ

