ਪੰਜਾਬਪਟਿਆਲਾ

ਟਾਂਗਰੀ ਅਗਵਾ ਮਾਮਲੇ ਦਾ ਪਰਦਾਫਾਸ਼, ਹਥਿਆਰਾਂ ਸਣੇ ਤਿੰਨ ਗ੍ਰਿਫਤਾਰ

ਟਾਂਗਰੀ ਅਗਵਾ ਮਾਮਲੇ ਦਾ ਪਰਦਾਫਾਸ਼, ਹਥਿਆਰਾਂ ਸਣੇ ਤਿੰਨ ਗ੍ਰਿਫਤਾਰ
ਪਟਿਆਲਾ 28 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੇ ਇਕ ਟਾਂਗਰੀ ਇੰਜੀਨੀਅਰਿੰਗ ਕਾਲਜ ‘ਚ ਪੀਐਸਓ ਗਰੁੱਪ ਵੱਲੋਂ ਪ੍ਰਧਾਨਗੀ ਦੀ ਚੋਣਾਂ ‘ਚ ਖੜੀ ਸਿਮਰਨ ਕੌਰ ਨੂੰ ਅਗਵਾ ਕੀਤੇ ਜਾਣ ਦੇ ਮਾਮਲੇ ਦਾ ਪਰਦਫਾਸ਼ ਕਰਕੇ ਤਿੰਨ ਵਿਅਕਤੀਆਂ ਦੀ ਗ੍ਰਿਫਤਾਰ ਕੀਤਾ ਹੈ।

ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਟਾਂਗਰੀ ਇੰਜੀਨੀਅਰ ਕਾਲਜ ‘ਚ ਪ੍ਰਧਾਨਗੀ ਦੀ ਉਮੀਦਵਾਰ ਸਿਮਰਨ ਕੌਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਸ਼ਿਕਾਇਤ ਦੇ ਆਧਾਰ ‘ਤੇ ਉਪ ਪੁਲਿਸ ਕਪਤਾਨ ਕ੍ਰਿਸ਼ਨ ਕੁਮਾਰ ਪੈਂਥੇ ਸਰਕਲ ਰਾਜਪੁਰਾ ਦੀ ਅਗਵਾਈ ‘ਚ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਸਾਰੇ ਮਾਮਲੇ ਨੂੰ ਬੇਨਕਾਬ ਕਰਨ ‘ਚ ਸਫਲਤਾ ਹਾਸਲ ਕਰ ਲਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਨਰਿੰਦਰ ਸ਼ਰਮਾ ਅਸਲੇ ਸਣੇ ਹਥਿਆਰਾਂ ਸਮੇਤ ਇਕ ਨਿੱਜੀ ਹੋਟਲ ਕੋਲੋਂ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਸਾਥੀਆਂ ਨੇ ਮਿਲਕੇ ਟਾਂਗਰੀ ਇੰਜੀਨੀਅਰ ਕਾਲਜ ‘ਚ ਪੀਐਸਓ ਗਰੁੱਪ ਵੱਲੋਂ ਪ੍ਰਧਾਨਗੀ ਦੀ ਚੋਣਾਂ ‘ਚ ਖੜੀ ਸਿਮਰਨ ਕੌਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਸੀ, ਇਸ ਸਬੰਧੀ ‘ਚ ਸਿਮਰਨ ਕੌਰ ਨੇ ਸ਼ਿਕਾਇਤ ਦੇ ਕੇ ਥਾਣਾ ਰਾਜਪੁਰਾ ‘ਚ ਅਗਵਾ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਸੀ। ਫੜੇ ਗਏ ਦੋਸ਼ੀ ਵਿਅਕਤੀਆਂ ਕਈ ਅਪਰਾਧਕ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਚੁੱਕੇ, ਜਿਨਾਂ ਖਿਲਾਫ਼ ਵੱਖ-ਵੱਖ ਥਾਣਿਆਂ ‘ਚ ਮਾਮਲਾ ਦਰਜ ਹਨ।

Leave a Reply

Your email address will not be published. Required fields are marked *