ਪੰਜਾਬ

‘ਜ਼ਬਰ ਵਿਰੋਧੀ ਰੈਲੀ’ ਕੈਪਟਨ ਅਮਰਿੰਦਰ ਦਾ ਹੰਕਾਰ ਤੋੜੇਗੀ : ਹਰਪਾਲ ਜੁਨੇਜਾ

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਪ੍ਰੇਰਿਆ
ਪਟਿਆਲਾ, 28 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤ ਅਕਤੂਬਰ ਨੂੰ ਕੀਤੀ ਜਾ ਰਹੀ ਜ਼ਬਰ ਵਿਰੋਧੀ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਵਰਕਰਾਂ ਨੂੰ ਪ੍ਰੇਰਨ ਲਈ ਪਿੱੜ ਮੱਲ੍ਹ ਲਈ ਹੈ, ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਮੀਟਿੰਗਾਂ ਦੌਰ ਸ਼ੁਰੂ ਕਰਕੇ ਵਰਕਰਾਂ ਨੂੰ ਵੱਡੀ ਗਿਣਤੀ ‘ਚ ਜ਼ਬਰ ਵਿਰੋਧੀ ਰੈਲੀ ‘ਚ ਪੁੱਜਣ ਦਾ ਸੁਨੇਹਾ ਲਾਇਆ ਹੈ।

ਹਰਪਾਲ ਜੁਨੇਜਾ ਨੇ ਗੀਤਾ ਭਵਨ ਵਿਖੇ ਰੈਲੀ ਨੂੰ ਲੈ ਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੰਕਾਰ ਨੂੰ ਤੋੜਨ ਲਈ ਅਕਾਲੀ ਦਲ ਨੇ ਕੈਪਟਨ ਦੇ ਗੜ੍ਹ ‘ਚ ਕਾਂਗਰਸ ਨੂੰ ਘੇਰਨ ਦੀ ਰੂਪ ਰੇਖਾ ਉਲੀਕੀ ਹੈ। ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਚੋਣਾਵੀਂ ਵਾਅਦਿਆਂ ਦੀ ਪੋਲ ਖੋਲ੍ਹੀ ਜਾਵੇਗੀ।
ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਵਾਅਦੇ ਪੂਰੇ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਭਟਕਾਉਣ ‘ਚ ਲੱਗੀ ਹੋਈ। ਉਨ੍ਹਾਂ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਇਕ ਅਕਤੂਬਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਟਿਆਲਾ ਪਹੁੰਚ ਰਹੇ, ਜਿਸ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਵੀ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ।
ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਬੋਹਰ ਅਤੇ ਫਰੀਦਕੋਟ ‘ਚ ਇਤਿਹਾਸਕ ਰੈਲੀ ਕਰਕੇ ਕਾਂਗਰਸ ਦਾ ਭਰਮ ਤੋੜ ਦਿੱਤਾ ਹੈ। ਮੀਟਿੰਗ ਵਿਚ ਸੀਨੀਅਰ ਅਕਾਲੀ ਆਗੂ ਭਗਵਾਨ ਦਾਸ ਜੁਨੇਜਾ, ਇੰਜ. ਅਜੇ ਥਾਪਰ, ਮੰਜੂ ਕੁਰੇਸ਼ੀ, ਬੀਬੀ ਗੁਰਮੀਤ ਕੌਰ ਬਰਾੜ, ਸੀਮਾ ਸ਼ਰਮਾ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਗੋਬਿੰਦ ਬਡੂੰਗਰ, ਹੈਪੀ ਲੋਹਟ, ਨਵਨੀਤ ਵਾਲੀਆ, ਰਾਮ ਚੰਦ ਰਾਮਾ, ਵਿੰਦਾ ਗਰੋਵਰ, ਜੋਗਿੰਦਰਪਾਲ ਸਿੰਘ ਛਾਂਗਾ, ਕੰਵਲਜੀਤ ਸਿੰਘ ਗੋਨਾ, ਤਰਨਜੀਤ ਸਿੰਘ, ਭੂਰਾ ਗਿੱਲ, ਪਿੰ੍ਰਸ ਲਾਂਬਾ, ਸੰਜੂ ਰਾਣਾ, ਹਰਬਖਸ਼ ਚਹਿਲ, ਯੁਵਰਾਜ ਅਗਰਵਾਲ, ਡਿੱਕੀ, ਗਗਨਦੀਪ ਪੰਨੂੰ, ਮਨੀ ਸੰਧੁ, ਵਿਕਰਮ, ਅਮਰਿੰਦਰ, ਹਰਦੀਪ ਚਹਿਲ, ਜੈ ਪ੍ਰਕਾਸ਼ ਯਾਦਵ ਪ੍ਰਧਾਨ ਪ੍ਰਵਾਸੀ ਵਿੰਗ, ਨਵੀਨ ਸ਼ਰਮਾ, ਰਾਜੀਵ ਅਟਵਾਲ, ਸ਼ਾਮ ਲਾਲ, ਅਮਿਤ ਸ਼ਰਮਾ, ਜਸਪ੍ਰੀਤ ਲੱਕੀ, ਰਾਜੀਵ ਵਰਮਾ, ਨਰੇਸ਼ ਸ਼ਰਮਾ, ਰੋਹਿਤ ਗੋਰਾ, ਤੀਰਥ ਸਿੰਘ, ਸੋਨੀ ਲੋਹਟ, ਅਮਰੀਕ ਸਿੰਘ ਪ੍ਰਧਾਨ ਬੀ. ਸੀ. ਵਿੰਗ, ਅਮਨਦੀਪ ਘੱਗਾ, ਦਿਕਸ਼ਿਤ ਰਾਜ ਕਪੂਰ, ਨਿੱਕੂ, ਪਵਨ ਸੂਲਰ, ਠੁਮਕੀ, ਪਵਨ ਭੂਮਕ, ਹਰਜੀਤ ਸਿੰਘ ਜੀਤੀ, ਲੱਕੀ ਜੁਨੇਜਾ, ਸੁਖਬੀਰ ਸਨੌਰ, ਸਵਰਨ ਲਤਾ, ਗੁਰਸ਼ਰਨ ਕੌਰ ਕੋਹਲੀ, ਸ਼ਾਰਦਾ ਦੇਵੀ, ਤੌਫੀਕ ਖਾਨ, ਆਕਾਸ਼ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *