ਪੰਜਾਬ ਭਰ ਵਿਚ ਈ ਫਾਰਮੇਸੀ ਨੂੰ ਲੈਕੇ ਕੈਮਿਸਟਾਂ ਦੀ ਹੜਤਾਲ
ਚੰਡੀਗੜ੍ਹ 28 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ‘ਤੇ ਜਿਥੇ ਦੇਸ਼ ਭਰ ‘ਚ ਈ-ਫਾਰਮੇਸੀ ਦੇ ਵਿਰੋਧ ‘ਚ ਦਵਾਈ ਵਿਕਰੇਤਾਵਾਂ ਨੇ ਦੁਕਾਨਾਂ ਬੰਦ ਰੱਖਕੇ ਰੋਸ ਪ੍ਰਗਟਾਇਆ, ਉਥੇ ਇਸ ਦਾ ਅਸਰ ਪੰਜਾਬ ‘ਚ ਵੀ ਵੇਖਣ ਨੂੰ ਮਿਲਿਆ..ਸੂਬੇ ਦੇ ਵੱਖ ਵੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਮਾਨਸਾ ਤੇ ਹੋਰਨਾਂ ਜ਼ਿਲ੍ਹਿਆਂ ‘ਚ ਵਿਰੇਕਾਤਵਾਂ ਨੇ ਕਾਰੋਬਾਰ ਠੱਪ ਕਰਕੇ ਸਰਕਾਰ ਖਿਲਾਫ਼ ਨਰਾਜ਼ੀ ਜਿਤਾਈ।ਦਵਾਈ ਵਿਕਰੇਤਾਵਾਂ ਨੇ ਰੋਸ ਵਜੋਂ ਆਖਿਆ ਜੇ ਈ-ਫਾਰਮੈਸੀ ਦਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸਰਕਾਰ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ…
ਆਨਲਾਇਨ ਦਵਾਈਆਂ ਦੀ ਵਿਕਰੀ ਦੇ ਖਿਲਾਫ ਅੱਜ ਇੰਡੀਅਨ ਕੈਮਿਸਟ ਐਸ਼ੋਸੀਏਸ਼ਨ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਰਲਵਾਂ ਮਿਲਵਾਂ ਹੁਗਾਰਾ ਮਿਲਿਆ। ਸਹਿਰ ਦੀ ਦਵਾਈਆ ਵਾਲੀ ਮਾਰਕੀਟ ਮੁਕੰਮਲ ਤੌਰ ਤੇ ਬੰਦ ਰਹੀ ਜਦਕਿ ਰਿਟੇਲ ਦੀਆਂ ਜਿਆਦਾਤਰ ਦੁਕਾਨਾ ਖੁੱਲੀਆ ਰਹੀਆਂ। ਜਦਕਿ ਕਈ ਦਵਾਈ ਵਿਕਰੇਤਾਵਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਂਕੇ ਪਟਿਆਲਾ ਕੈਮਿਸਟ ਐਸ਼ੋਸੀਏਸ਼ਨ ਆਗੂਆਂ ਨੇ ਕਿਹਾ ਕਿ ਇਹ ਬੰਦ ਦਵਾਈਆਂ ਦੀ ਆਨ ਲਾਈਨ ਵਿਕਰੀ ਦੇ ਵਿਰੋਧ ਵਿਚ ਕੀਤਾ ਗਿਆ ਹੈ।
ਉਨ੍ਹਾ ਅੱਗੇ ਦੱਸਿਆ ਕਿ ਆਨ ਲਾਈਨ ਵਿਕਰੀ ਕਰ ਰਹੀਆਂ ਕੰਪਨੀਆਂ ਜਿੱਥੇ ਡਰੱਗ ਐਕਟ ਦੀ ਉਲੰਘਣਾ ਕਰ ਰਹੀਆਂ ਹਨ ਉੱਥੇ ਦਵਾਈ ਵਿਕਰੇਤਾਵਾਂ ਦੇ ਰੁਜ਼ਗਾਰ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਨ – ਲਾਈਨ ਦਵਾਈਆਂ ਦੀ ਵਿਕਰੀ ਰਾਹੀ ਨਸ਼ਿਆਂ ਦੀਆਂ ਦਵਾਈਆਂ ਜ਼ਿਆਦਾ ਵਿਕਣ ਦਾ ਵੀ ਡਰ ਬਣਿਆ ਹੋਇਆ ਹੈ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਨ – ਲਾਈਨ ਦਵਾਈਆਂ ਦੀ ਵਿਕਰੀ ਬੰਦ ਕਰੇ ਅਤੇ ਦਵਾਈ ਵਪਾਰੀਆਂ ਦੀ ਰੋਜ਼
ਰੋਟੀ ਬੰਦ ਹੋਣ ਤੋਂ ਬਚਾਵੇ। ਇਸੀ ਦੌਰਾਨ ਮਿੰਨੀ ਸਕੱਤਰੇਤ ਵਿਖੇ ਜਿਲ੍ਹਾ ਕੈਮੀਸ਼ਟ ਪਟਿਆਲਾ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੌਕ ਗੋਇਲ ਤੇ ਚੇਅਰਮੈਨ ਸੰਜੀਵ ਕੁਮਾਰ ਕਾਕੂ ਦੀ ਸਾਂਝੀ ਅਗਵਾਈ ਹੇਠ ਕੈਮਿਸਟਾ ਵੱਲੋਂ ਈ-ਫਾਰਮੇਸੀ ਦੇ ਵਿਰੋਧ ਵਿਚ ਆਪਣੀ ਦੁਕਾਨਾਬੰਦ ਕਰਕੇ ਕਂੇਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਕੇ ਏ ਡੀ ਸੀ ਪਟਿਆਲ ਨੂੰ ਮੰਗ
ਪੱਤਰ ਦਿੱਤਾ ਗਿਆ।ਇਸ ਮੋਕੇ ਅੇਸੋਸੀਏਸਨ ਚੇਅਰਮੈਨ ਸੰਜੀਵ ਕੁਮਾਰ ਨੇ ਦੱਸਿਆ ਪਾਬੰਦੀ ਸੁਦਾ ਦਵਾਈਆ ਈ-ਫਾਰਮੇਸੀ ਤੋ ਮੰਗਵਾ ਕੇ ਉਨਾ ਦੀ ਦੁਰਵਰਤਂੋ ਕੀਤੀ ਜਾ ਰਹੀ ਹੈ ਤੇ ਜਿਸ ਦਾ ਖਮਿਆਜ਼ਾ ਕੈਮਿਸਟਾ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ।ਉਨਾ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਕੋਈ ਹੱਲ ਨਹੀ ਕੱਡਿਆ ਜਾ ਰਿਹਾ ਹੈ। ਇਸ ਕਰਕੇ ਦੇਸ਼ ਦੇ ਹਰ ਸ਼ਹਿਰ ਵਿਚ ਕੈਮਿਸਟ ਮਾਲਕਾਂ ਵਲੋਂ ਆਪਣੀਆਂ ਦੁਕਾਨਾ ਬੰਦ ਕੀਤੀਆ ਹਨ। ਇਸ ਮੋਕੇ ਲਾਜਪੱਤਰa ਰਾਏ ਚੱਪੂ, ਮਹੇਸ਼ ਇੰਦਰ ਸਿੰਘ ਜਰਨਲ ਸੈਕਟਰੀ, ਵਾਈਸ ਚੈਅਰਮੈਨ ਨਰੇਸ਼ ਚੋਪੜਾ, ਸ਼ਤੀਸ਼ ਕੁਮਾਰ ਸਮੇਤ ਕੈਮਿਸਟ ਦੁਕਾਨਦਾਰ ਹਾਜਰ ਸਨ।

