ਗੱਡੀ ‘ਤੇ ਬਿਠਾ ਕੇ ਘੁਮਾਉਣ ਦਾ ਮਾਮਲਾ, ਪੰਜਾਬ ਸਰਕਾਰ ਨੂੰ ਨੋਟਿਸ
ਚੰਡੀਗੜ੍ਹ 28 ਸਤੰਬਰ (ਚ.ਨ.ਸ.) ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਗੱਡੀ ਦੀ ਛੱਤ ‘ਤੇ ਬਿਠਾ ਕੇ ਘੁਮਾਉਣ ਦਾ ਮਾਮਲਾ ਹਾਈਕੋਰਟ ਪੁੱਜ ਗਿਆ ਹੈ । ਪੀੜਤਾਂ ਦੇ ਸਹੁਰੇ ਨੇ ਪਟੀਸ਼ਨ ਦਾਇਰ ਕਰ ਕੇ ਦੋਸ਼ੀ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ।
ਪਟੀਸ਼ਨ ‘ਚ ਕਿਹਾ ਹੈ ਕਿ ਮਹਿਲਾ ਨੂੰ ਡਰ ਸੀ ਕਿ ਪੁਲਿਸ ਉਨ੍ਹਾਂ ਦੀ ਧਿਰ ਨੂੰ ਬੇਵਜ੍ਹਾ ਗ੍ਰਿਫ਼ਤਾਰ ਕਰੇਗੀ ਤੇ ਇਸ ਕਰ ਕੇ ਪੁਲਿਸ ਕੋਲ ਨਹੀਂ ਜਾ ਰਹੇ ਸੀ ਤੇ ਜਦੋਂ ਗਏ ਤਾਂ ਗੱਡੀ ‘ਤੇ ਬਿਠਾ ਕੇ ਘੁਮਾਇਆ ਗਿਆ ਤੇ ਨਾਲ ਹੀ ਗੱਡੀ ਤੋਂ ਸੁੱਟ ਦਿੱਤਾ ਗਿਆ।

