ਬਾਦਲਾਂ ਨੂੰ ਵੰਗਾਰ, 7 ਨੂੰ ਕਾਲੇ ਝੰਡਿਆਂ ਨਾਲ ਕਰਾਂਗੇ ਵਿਰੋਧ
ਪਟਿਆਲਾ 4 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਲਗਾਤਾਰ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਕੈਪਟਨ ਸਰਕਾਰ ਦੀ ਦੋਸ਼ੀਆਂ ਨੂੰ ਫੜਨ ਅਤੇ ਬਾਦਲਾਂ ਖਿਲਾਫ਼ ਕੋਈ ਕਾਰਵਾਈ ਨਾ ਕਰਨਾ ਸਪੱਸ਼ਟ ਕਰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਤ ਠੀਕ ਨਹੀਂ ਹੈ। ਇਹ ਪ੍ਰਗਟਾਵਾ ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਕੈਪਟਨ ਚੰਨਣ ਸਿੰਘ ਅਤੇ ਗੁਰਨਾਮ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਆਗੂਆਂ ਨੇ ਕਿਹਾ ਕਿ ਬਾਦਲ ‘ਤੇ ਹਮਲਾ ਕਰਦਿਆਂ ਕਿਹਾ ਕਿ ਬਾਦਲ ਗੁਨਾਹਾਂ ਦੀ ਮੁਆਫ ਮੰਗਣ ਤੇ ਪਸਚਾਤਾਪ ਕਰਨ ਦੀ ਥਾਂ ਹੰਕਾਰ ਰੈਲੀਆਂ ਕਰ ਰਹੇ। ਕੈਪਟਨ ਚੰਨਣ ਸਿੰਘ ਨੇ ਬਾਦਲਾਂ ਵੱਲੋਂ ਹੰਕਾਰ ਰੈਲੀ ਕਰਕੇ ਇਨਸਾਫ ਮੰਗਣ ਵਾਲੇ ਸਿੱਖਾਂ ਨੂੰ ਵੰਗਾਰ ਰਹੇ ਹਨ ਅਤੇ ਯੂਨਾਈਟਿਡ ਸਿੱਖ ਮੂਵਮੈਂਟ ਬਾਦਲਾਂ ਦੀ ਵੰਗਾਰ ਨੂੰ ਕਬੂਲ ਕਰਦੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ 7 ਅਕਤੂਬਰ ਨੂੰ ਹਮਖਿਆਲੀ ਜਥੇਬੰਦੀਆਂ ਨਾਲ ਮਿਲਕੇ ਬਾਦਲਾਂ ਖਿਲਾਫ਼ ਕਾਲੇ ਝੰਡੇ ਲਹਿਰਾਕੇ ਰੋਸ ਜਿਤਾਇਆ ਜਾਵੇਗਾ।
