ਜ਼ਿਲ੍ਹਾ ਪੱਧਰੀ ਖੇਡਾਂ ਅੰਡਰ-14 ਦੇ ਦੂਸਰੇ ਦਿਨ ਹੋਏ ਅਹਿਮ ਮੁਕਾਬਲੇ
ਪਟਿਆਲਾ, 9 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਅੰਡਰ-14 ਮੁਕਾਬਲਿਆਂ ਦੇ ਦੂਸਰੇ ਦਿਨ ਐਥਲੈਟਿਕਸ, ਬਾਸਕਟਬਾਲ, ਫੁੱਟਬਾਲ, ਵਾਲੀਬਾਲ, ਬਾਕਸਿੰਗ, ਜਿਮਨਾਸਟਿਕ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ।
ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ਖਿਡਾਰੀਆਂ ਵੱਲੋਂ ਚੰਗੀ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿਹਾ ਐਥਲੈਟਿਕਸ 400 ਮੀਟਰ ਲੜਕਿਆਂ ਵਿੱਚ ਪਹਿਲਾ ਸਥਾਨ ਬ੍ਰਹਮਮਹੀਮ, ਦੂਸਰਾ ਸਥਾਨ ਦਮਨਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਕ੍ਰਿਸ਼ਨਦੇਵ ਨੇ ਪ੍ਰਾਪਤ ਕੀਤਾ। ਲੜਕੀਆਂ ਦੀ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਜੈਸਮੀਨ ਕੌਰ, ਦੂਸਰਾ ਸਥਾਨ ਨੂਰਪ੍ਰੀਤ ਕੌਰ ਅਤੇ ਤੀਸਰਾ ਸਥਾਨ ਕਿਰਨਦੀਪ ਕੌਰ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 600 ਮੀਟਰ ਲੜਕਿਆਂ ਵਿੱਚ ਪਹਿਲਾ ਸਥਾਨ ਸੁਖਪ੍ਰੀਤ ਸਿੰਘ, ਦੂਸਰਾ ਸਥਾਨ ਦਮਨਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਭਵਜੋਤ ਸਿੰਘ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱÎਸਿਆ ਕਿ ਲੜਕੀਆਂ ਦੀ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਰਸਿਮਰਨ ਕੌਰ, ਦੂਸਰਾ ਸਥਾਨ ਜਸ਼ਨਜੀਤ ਕੌਰ ਅਤੇ ਤੀਸਰਾ ਸਥਾਨ ਤਮੰਨਾ ਨੇ ਪ੍ਰਾਪਤ ਕੀਤਾ।
ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਸਕਟਬਾਲ ਲੜਕਿਆਂ ਦੇ ਵਰਗ ਵਿੱਚ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਨੇ ਜੂਨੀਅਰ ਰੇਜ਼ਰ ਕਲੱਬ ਪਟਿਆਲਾ ਨੂੰ 30-12 ਨਾਲ ਹਰਾਇਆ। ਆਰਮੀ ਕਲੱਬ ਪਟਿਆਲਾ ਨੇ ਅਪੋਲੋ ਪਬਲਿਕ ਸਕੂਲ ਨੂੰ 22-06 ਨਾਲ ਹਰਿÂਆ। ਲੜਕੀਆਂ ਵਿੱਚ ਆਰਮੀ ਕਲੱਬ ਪਟਿਆਲਾ ਨੇ ਬੁੱਢਾ ਦਲ ਪਬਲਿਕ ਸਕੂਲ ਨੂੰ 13-07 ਨਾਲ ਅਤੇ ਰਿਆਨ ਇੰਟਰਨੈਸ਼ਨਲ ਸਕੂਲ ਨੇ ਸੈਟ ਮੈਰੀ ਸਕੂਲ ਨੂੰ 23-06 ਨਾਲ ਹਰਾਇਆ।
ਉਨ੍ਹਾਂ ਦੱਸਿਆ ਕਿ ਫੁੱਟਬਾਲ ਲੜਕਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਬਹਾਦਰਗੜ੍ਹ ਨੂੰ 2-0 ਨਾਲ ਹਰਾਇਆ। ਫੁੱਟਬਾਲ ਲੜਕੀਆਂ ਦੇ ਵਰਗ ਵਿੱਚ ਸਰਕਾਰੀ ਸਕੂਲ ਨਰੜੂ ਨੇ ਅਕਾਲ ਅਕੈਡਮੀ ਨੂੰ 3-2 ਨਾਲ ਅਤੇ ਆਰਮੀ ਸਕੂਲ ਨੇ ਪੰਜਾਬੀ ਯੂਨੀਵਰਸਿਟੀ ਨੂੰ 3-0 ਨਾਲ ਹਰਿÂਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵਾਲੀਬਾਲ ਲੜਕਿਆਂ ਵਿੱਚ ਜਵਾਹਰ ਨਵੋਦਿਆ ਫ਼ਤਹਿਪੁਰ ਨੇ ਭਾਦਸੋਂ ਨੂੰ, ਕੇ.ਐਮ.ਐਸ. ਮੇਮੋ: ਨੇ ਰਣਜੀਤਪੁਰਾ ਨੂੰ ਅਤੇ ਨਾਭਾ ਨੇ ਕਲਿਆਣ ਨੂੰ ਹਰਾਇਆ। ਇਸੇ ਤਰ੍ਹਾਂ ਲੜਕੀਆਂ ਵਿੱਚ ਰਣਜੀਤਪੁਰਾ ਨੇ ਜੇ.ਐਮ.ਐਸ. ਸਕੂਲ ਨੂੰ ਅਤੇ ਕੇ.ਐਨ.ਐਸ. ਮੂੰਗੋ ਨੇ ਨਾਭਾ ਨੂੰ ਹਰਾਇਆ।
ਉਨ੍ਹਾਂ ਦੱਸਿਆ ਕਿ ਬਾਕਸਿੰਗ ਲੜਕਿਆਂ ਵਿੱਚ ਵਿਸ਼ੇਸ਼ ਨੇ ਡਿੰਪਲ ਨੂੰ, ਅਰੁਣ ਨੇ ਧਰੁਵ ਨੂੰ, ਲਖਨ ਨੇ ਸਾਹਿਲ ਨੂੰ ਅਤੇ ਸ਼ਮਿੰਦਰ ਨੇ ਰਾਘਵ ਨੂੰ ਹਰਾਇਆ। ਲੜਕੀਆਂ ਦੇ ਵਰਗ ਵਿੱਚ ਗੁਰਲੀਨ ਨੇ ਕਿਰਨ ਨੂੰ, ਸਨੇਹਾ ਨੇ ਹਰੀਤ ਨੂੰ ਅਤੇ ਦਿਲਪ੍ਰੀਤ ਨੇ ਅਰਸ਼ਦੀਪ ਨੂੰ, ਸਿਮਰਨ ਨੇ ਅਸ਼ਰੀਤ ਨੂੰ ਹਰਾਇਆ।
ਇਸੇ ਤਰ੍ਹਾਂ ਜਿਮਨਾਸਟਿਕ ਵਿੱਚ ਆਲ ਰਾਊਡ ਬੈਸਟ ਜਿਮਨਾਸਟਿਕ ਪਹਿਲੇ ਸਥਾਨ ‘ਤੇ, ਸਾਹਿਲ ਕੁਮਾਰ, ਦੂਸਰੇ ਸਥਾਨ ‘ਤੇ ਮੋਹਿਤ ਸਿੰਘ ਅਤੇ ਤੀਸਰੇ ਸਥਾਨ ਤੇ ਲਲਿਤ ਕੁਮਾਰ ਰਿਹਾ। ਫਲੋਰ ਵਿੱਚ ਪਹਿਲਾ ਸਥਾਨ ਮਹਿਕ, ਦੂਸਰਾ ਸਥਾਨ ਮੋਹਿਤ ਅਤੇ ਤੀਸਰਾ ਸਥਾਨ ਆਯਸੂ ਸ਼ਰਮਾ ਨੇ ਪ੍ਰਾਪਤ ਕੀਤਾ। ਪੋਮੇਲ ਹੋਰਸ ਵਿੱਚ ਹਿੰਮਤ ਸਿੰਘ ਪਹਿਲੇ, ਮੋਹਿਤ ਸਿੰਘ ਦੂਸਰੇ ਅਤੇ ਸਾਹਿਲ ਕੁਮਾਰ ਤੀਸਰੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਲੜਕੀਆਂ ਵਿੱਚ ਆਲ ਰਾਊਂਡ ਬੈਸਟ ਜਿਮਨਾਸਟਿਕ ਪਹਿਲਾ ਸਥਾਨ ਹਰਸ਼ਿਤਾ, ਦੂਸਰਾ ਸਥਾਨ ਅਨਾਮਿਕਾ ਸ਼ਰਮਾ ਅਤੇ ਤੀਸਰਾ ਸਥਾਨ ਤੇਜਸ ਨੇ ਪ੍ਰਾਪਤ ਕੀਤਾ। ਬਲਾਕ ਵਿੱਚ ਪਹਿਲਾ ਸਥਾਨ ਹਰਸ਼ਿਤਾ, ਦੂਸਰਾ ਸਥਾਨ ਅਨਾਮਿਕਾ ਅਤੇ ਤੀਸਰਾ ਸਥਾਨ ਅਨਾਮਿਕਾ ਸ਼ਰਮਾ ਨੇ ਪ੍ਰਾਪਤ ਕੀਤਾ। ਅਮੀਵਨ ਬਾਰ ਵਿੱਚ ਅਨਾਮਿਕਾ ਸ਼ਰਮਾ ਨੇ ਪਹਿਲਾ, ਹਰਸ਼ਿਤਾ ਨੇ ਦੂਸਰਾ ਅਤੇ ਤੇਜਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹਾਕੀ ਲੜਕਿਆਂ ਵਿੱਚ ਰਾਜਪੁਰਾ ਨੇ ਪਾਤੜਾਂ ਨੂੰ 2-1 ਨਾਲ ਹਰਿÂਆ। ਪੋਲੋ ਗਰਾਊਂਡ ਨੇ ਨਾਭਾ ਨੂੰ 2-1 ਨਾਲ ਹਰਾਇਆ। ਲੜਕੀਆਂ ਵਿੱਚ ਪਾਤੜਾਂ ਨੇ ਪੋਲੋ ਗਰਾਊਂਡ ਨੂੰ 2-1 ਨਾਲ ਹਰਾਇਆ।

