ਪਟਿਆਲਾ

ਜ਼ਿਲ੍ਹਾ ਪੱਧਰੀ ਅੰਡਰ – 14 ਖੇਡਾਂ ਦੇ ਆਖਰੀ ਦਿਨ ਹੋਏ ਅਹਿਮ ਮੁਕਾਬਲੇ

ਪਟਿਆਲਾ, 10 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅੰਡਰ-14 ਖੇਡ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਅਤੇ ਸ੍ਰੀਮਤੀ ਵਿਨਤੀ ਸੰਗਰ ਨੇ ਸ਼ਿਰਕਤ ਕੀਤੀ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆ ਵਿੱਚ ਅਥਲੈਟਿਕ ਲੜਕਿਆਂ ਦੇ ਵਰਗ ਵਿੱਚ 4*100 ਰਿਲੇਅ ਵਿੱਚ ਪਹਿਲਾ ਸਥਾਨ ਮਨਿੰਦਰ ਸਿੰਘ, ਹਰਸਪਾਲ ਸਿੰਘ, ਆਰੀਅਨ ਚੌਹਾਨ, ਬ੍ਰਹਮ ਮਹੀਪ ਨੇ ਦੂਸਰਾ ਸਥਾਨ ਰਿਸੀਤ, ਮਹਿਕਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਪਵਨਜੋਤ ਸਿੰਘ ਅਤੇ ਤੀਜਾ ਸਥਾਨ ਜਸਮਨਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਅਰਜਨ ਕੁਮਾਰ ਅਤੇ ਹਰਮਨ ਕੁਮਾਰ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਵਰਗ ਵਿੱਚ 4*100 ਰਿਲੇਅ ਵਿੱਚ ਪਹਿਲਾ ਸਥਾਨ ਜਸਨਜੀਤ ਕੌਰ, ਰਮਨੀਤ ਕੌਰ, ਜੁਪਿੰਦਰ ਕੌਰ, ਨੂਰਪ੍ਰੀਤ ਕੌਰ ਦੂਸਰਾ ਸਥਾਨ ਕਿਰਨਦੀਪ ਕੌਰ, ਮਨਵੀਰ ਕੌਰ, ਮਹਿਕਪ੍ਰੀਤ ਕੌਰ ਅਤੇ ਮਨਮੀਤ ਕੌਰ ਨੇ ਤੀਸਰਾ ਸਥਾਨ ਅਮਨਦੀਪ ਕੌਰ, ਸੰਜਨਾ, ਖੁਸਪ੍ਰੀਤ ਕੌਰ ਅਤੇ ਸਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਾਸਕਟਬਾਲ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਮਲਟੀਪਰਪਜ਼ ਕਲੱਬ ਪਟਿਆਲਾ, ਦੂਸਰਾ ਸਥਾਨ ਪੋਲੋ ਸੈਂਟਰ ਅਤੇ ਤੀਸਰਾ ਸਥਾਨ ਆਰਮੀ ਕਲੱਬ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਰਿਆਨ ਇੰਟਰਨੈਸਨਲ ਸਕੂਲ, ਦੂਸਰਾ ਸਥਾਨ ਆਰਮੀ ਕਲੱਬ ਅਤੇ ਤੀਸਰਾ ਸਥਾਨ ਸੈਂਟ ਮੈਰੀ ਸਕੂਲ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਵਾਲੀਬਾਲ ਲੜਕਿਆਂ ਵਿੱਚ ਪਹਿਲਾ ਸਥਾਨ ਨਾਭਾ, ਦੂਸਰਾ ਸਥਾਨ ਕੇ.ਐਨ.ਐਸ ਸਕੂਲ ਮੂੰਗੋ ਅਤੇ ਤੀਸਰਾ ਸਥਾਨ ਪੋਲੋ ਸੈਂਟਰ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ ਪਹਿਲਾ ਸਥਾਨ ਰਣਬੀਰਪੁਰਾ, ਦੂਸਰਾ ਸਥਾਨ ਕੇ.ਐਨ.ਐਸ. ਸਕੂਲ ਮੂੰਗੋ ਅਤੇ ਤੀਸਰਾ ਸਥਾਨ ਪੋਲੋ ਗਰਾਊੱਡ ਨੇ ਪ੍ਰਾਪਤ ਕੀਤਾ।
ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਕੀ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਰਾਜਪੁਰਾ, ਦੂਸਰਾ ਸਥਾਨ ਪੋਲੋ ਗਰਾਊੱਡ ਏ ਅਤੇ ਤੀਸਰਾ ਸਥਾਨ ਪੋਲੋ ਗਰਾਊੱਡ ਬੀ ਟੀਮ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ ਪੋਲੋ ਗਰਾਊਡ ਏ ਟੀਮ ਨੇ ਪਹਿਲਾ ਸਥਾਨ, ਦੂਸਰਾ ਸਥਾਨ ਪਾਤੜਾਂ ਅਤੇ ਤੀਸਰਾ ਸਥਾਨ ਪੋਲੋ ਗਰਾਊੱਡ ਬੀ ਟੀਮ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਕਸਿੰਗ ਵਿੱਚ ਲੜਕਿਆਂ ਵਿੱਚ ਪਹਿਲਾ ਸਥਾਨ ਓਵਰਆਲ ਪੋਲੋ ਗਰਾਂਊੱਡ, ਦੂਸਰਾ ਸਥਾਨ ਹਸਨਪੁਰ ਅਤੇ ਤੀਸਰਾ ਸਥਾਨ ਮਲਟੀਪਰਪਜ ਸਕੂਲ ਅਤੇ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੋਲੋ ਗਰਾਊੱਡ, ਦੂਸਰਾ ਸਥਾਨ ਮਲਟੀਪਰਪਜ਼ ਸਕੂਲ ਅਤੇ ਤੀਸਰਾ ਸਥਾਨ ਐਨ.ਆਈ.ਐਸ. ਪਟਿਆਲਾ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬੈਡਮਿੰਟਨ ਲੜਕਿਆਂ ਵਿੱਚ ਪਹਿਲਾ ਸਥਾਨ ਧਰੁਵ ਗੋਇਲ, ਦੂਸਰਾ ਸਥਾਨ ਜਗਸੇਰ ਸਿੰਘ ਅਤੇ ਤੀਸਰਾ ਸਥਾਨ ਰਿਆਜ ਅਤੇ ਲੜਕੀਆਂ ਦੇ ਵਰਗ ਵਿੱਚ ਰਸਮ ਕੌਲ, ਦੂਸਰਾ ਸਥਾਨ ਗੁਰਨਾਜ ਕੌਰ ਅਤੇ ਤੀਸਰਾ ਸਥਾਨ ਅਵਰੀਤ ਕੌਰ ਨੇ ਪ੍ਰਾਪਤ ਕੀਤਾ। ਖੋ-ਖੋ ਲੜਕਿਆਂ ਵਿੱਚ ਪਹਿਲਾ ਸਥਾਨ ਘਨੌਰ, ਦੂਸਰਾ ਸਥਾਨ ਸਨੌਰ ਅਤੇ ਤੀਸਰਾ ਸਥਾਨ ਪੋਲੋ ਸੈਂਟਰ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ ਪਹਿਲਾ ਸਥਾਨ ਘਨੌਰ, ਦੂਸਰਾ ਸਥਾਨ ਢਾਣੀ ਗੁਜਰਾਂ ਪਾਤੜਾਂ ਅਤੇ ਤੀਸਰਾ ਸਥਾਨ ਸਮਾਣਾ ਨੇ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਟੇਬਲ ਟੈਨਿਸ ਲੜਕਿਆਂ ਵਿੱਚ ਪਹਿਲਾ ਸਥਾਨ ਪਦਮ, ਦੂਸਰਾ ਸਥਾਨ ਵਿਨੋਦ ਅਤੇ ਤੀਸਰਾ ਸਥਾਨ ਅਭਿਨਮ ਅਤੇ ਲੜਕੀਆਂ ਵਿੱਚ ਪਹਿਲਾ ਸਥਾਨ ਇਸਪ੍ਰੀਤ, ਦੂਸਰਾ ਸਥਾਨ ਵਦਿਤੀ ਅਤੇ ਤੀਸਰਾ ਸਥਾਨ ਵੰਸਿਕਾ ਨੇ ਪ੍ਰਾਪਤ ਕੀਤਾ। ਤੈਰਾਕੀ ਲੜਕਿਆਂ ਦੇ ਵਰਗ ਵਿੱਚ 50 ਮੀ. ਫਰੀ ਸਟਾਇਲ ਵਿੱਚ ਪਹਿਲਾਂ ਸਥਾਨ ਰਣਵਿਜੈ ਸਿੰਘ ਚਹਿਲ, ਦੂਸਰਾ ਸਥਾਨ ਅਗਮਤੇਸਵਰ ਅਤੇ ਤੀਸਰਾ ਸਥਾਨ ਯਸਵਰਧਨ ਅਤੇ ਲੜਕੀਆਂ ਦੇ ਵਰਗ ਵਿੱਚ 100 ਮੀ. ਫ੍ਰੀ ਸਟਾਈਲ ਵਿੱਚ ਪਹਿਲਾ ਸਥਾਨ ਮਨਰੀਤ ਕੌਰ, ਦੂਸਰਾ ਸਥਾਨ ਏਕਨੂਰ ਚਹਿਲ ਅਤੇ ਤੀਸਰਾ ਸਥਾਨ ਹਿਮਾਸੀ ਗੌਤਮ ਨੇ ਪ੍ਰਾਪਤ ਕੀਤਾ।
ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫੁੱਟਬਾਲ ਲੜਕੀਆਂ ਵਿੱਚ ਪਹਿਲਾ ਸਥਾਨ ਅਕਾਲ ਅਕੈਡਮੀ ਫਹਿਤਗੜ੍ਹ ਛੰਨਾ, ਦੂਸਰਾ ਸਥਾਨ ਆਰਮੀ ਸਕੂਲ ਅਤੇ ਤੀਸਰਾ ਸਥਾਨ ਸ. ਸਕੂਲ ਨਰੜੂ ਨੇ ਪ੍ਰਾਪਤ ਕੀਤਾ ਅਤੇ ਲੜਕਿਆਂ ਵਿੱਚ ਪਹਿਲਾ ਸਥਾਨ ਪੋਲੋ ਗਰਾਊਡ, ਦੂਸਰਾ ਸਥਾਨ ਗੰਗਾ ਇੰਟ. ਸਕੂਲ ਪਾਤੜਾਂ ਅਤੇ ਤੀਸਰਾ ਸਥਾਨ ਧਾਮੋ ਮਾਜਰਾ ਸਕੂਲ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਜੂਡੋ 25 ਕਿਲੋ ਭਾਰ ਵਰਗ ਅੰਦਰ ਲੜਕਿਆਂ ਵਿੱਚ ਸਾਹਿਲ ਕੁਮਾਰ ਪਹਿਲਾ ਸਥਾਨ, ਦੂਸਰਾ ਸਥਾਨ ਸਾਹਿਲ ਅਤੇ ਤੀਸਰਾ ਸਥਾਨ ਰਾਹੁਲ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ 23 ਕਿਲੋ ਭਾਰ ਵਰਗ ਵਿੱਚ ਅਨੁਸਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, 27 ਕਿਲੋ ਵਿੱਚ ਕੰਚਨ ਰਾਣੀ, ਤੀਸਰਾ ਸਥਾਨ 32 ਕਿਲੋ ਵਿੱਚ ਹਰਨੂਰ ਨੇ ਪ੍ਰਾਪਤ ਕੀਤਾ। ਰੋਲਰ ਸਕੇਟਿੰਗ ਵਿੱਚ ਲੜਕਿਆਂ ਵਿੱਚ ਪਹਿਲਾ ਸਥਾਨ ਮੁਨਾਲ ਜਿੰਦਲ, ਦੂਸਰਾ ਸਥਾਨ ਰਾਜਾ ਵਿਜੈ ਅਤੇ ਤੀਸਰਾ ਸਥਾਨ ਸਰਨਦੀਪ ਸਿੰਘ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ ਨਮਨੀਤ ਕੌਰ ਨੇ ਪਹਿਲਾ ਸਥਾਨ, ਦੂਸਰਾ ਸਥਾਨ ਅਚਿਤਾ ਸੂਦ ਅਤੇ ਤੀਸਰਾ ਸਥਾਨ ਤਨਸੂ ਸਰਮਾ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜਿਮਨਾਸਟਿਕ ਗੇਮ ਵਿੱਚ ਲੜਕਿਆਂ ਦੇ ਵਰਗ ਵਿੱਚ ਓਵਰ ਆਲ ਚੈਪੀਅਨ ਸਾਹਿਲ ਕੁਮਾਰ, ਦੂਸਰਾ ਸਥਾਨ ਮੋਹਿਤ ਸਿੰਘ ਅਤੇ ਤੀਸਰਾ ਸਥਾਨ ਲਲਿਤ ਕੁਮਾਰ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ ਓਵਰ ਆਲ ਰਿਧਮਿਕ ਜਿਮਨਾਸਟਿਕ ਵਿੱਚ ਪਹਿਲਾ ਸਥਾਨ ਕੋਮਲ ਵਰਮਾ, ਦੂਸਰਾ ਸਥਾਨ ਨੰਦਨੀ ਅਤੇ ਤੀਸਰਾ ਸਥਾਨ ਸਿਮਰਨਜੀਤ ਕੌਰ ਨੇ ਪ੍ਰਾਪਤ ਕੀਤਾ। ਇਸ ਸਮੇਂ ਦੌਰਾਨ ਖੇਡ ਵਿਭਾਗ ਦੇ ਸਾਰੇ ਕੋਚ, ਸਟਾਫ਼ ਮੈਬਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

Leave a Reply

Your email address will not be published. Required fields are marked *