ਪੰਜਾਬੀ ‘ਵਰਸਿਟੀ ‘ਚ ਵਿਵਾਦਾਂ ਦੇ ਚੱਲਦਿਆਂ ਕਲਾਸਾਂ ਤੇ ਦਫਤਰੀ ਕੰਮਕਾਜ ਬਾਈਕਾਟ ਦਾ ਐਲਾਨ
ਪਟਿਆਲਾ 10 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਿੱਤ ਹੋ ਰਹੀਆਂ ਘਟਨਾਵਾਂ ਤੋਂ ਕੈਂਪਸ ਵਿਚ ਰਹਿਣ ਵਾਲੇ ਮੁਲਾਜਮ ਅਤੇ ਉਨ੍ਹਾਂ ਦੇ ਪ੍ਰਵਾਰ ਸਹਿਮ ਵਿਚ ਹਨ। ਲੰਬੇ ਸਮੇਂ ਤੋਂ ਦਮ ਘੁੱਟ ਕੇ ਰੱਖਣ ਵਾਲੇ ਕੈਂਪਸ ਮੁਲਾਜਮਾ ਨੇ ਹੁਣ ਸੜਕਾਂ ਤੇ ਆਉਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਨਾਲ ਅਧਿਆਪਨ, ਗੈਰ ਅਧਿਆਪਨ ਅਮਲੇ ਸਮੇਤ ਵਿਦਿਆਰਥੀ ਵੀ ਸਾਮਿਲ ਕੀਤੇ ਹਨ ਅਤੇ ਰਲ੍ਹ ਕਿ ‘ਯੂਨੀਵਰਸਿਟੀ ਬਚਾÀ ਮੰਚ’ ਬਣਾ ਲਿਆ ਹੈ।
15 ਅਕਤੂਬਰ ਨੂੰ ਰੋਸ ਮਾਰਚ ਕਰਨ ਤੋਂ ਬਾਅਦ 2 ਦਿਨ ਵਿਚ ਮੰਗਾ ਨਾ ਮੰਨੇ ਜਾਣ ਦੇ ਵਿਰੋਧ ‘ਚ 17 ਤੋਂ ਕਲਾਸਾਂ ਤੇ ਦਫਤਰੀ ਕੰਮ ਕਾਜ ਦੇ ਬਾਈਕਾਟ ਦਾ ਐਲਾਨ ਵੀ ਕਰ ਦਿੱਤਾ ਹੈ। ਮੰਚ ਅਗੂਆਂ ਸਰਬਜੀਤ ਸਿੰਘ, ਕਸਮੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਦਾ ਤਰਕ ਹੈ ਕਿ ਕੁਝ ਕਾਰਨਾ ਕਰਕੇ ਯੂਨੀਵਰਸਿਟੀ ਅਧਿਆਪਨ ‘ਤੇ ਗੈਰ ਅਧਿਆਪਨ ਅਮਲੇ, ਕੈਂਪਸ ਨਿਵਾਸੀ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਬਚਾਉਣ ਅਤੇ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਇਹ ਪ੍ਰਗਰਾਮ ਉਲਕਣਾ ਪਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਮੁੱਠੀ ਭਰ ਵਿਦਿਆਰਥੀ ਆਗੂਆਂ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਅਧਿਆਪਕਾਂ, ਗ਼ੈਰ-ਅਧਿਆਪਨ ਅਮਲੇ ਅਤੇ ਪ੍ਰਸ਼ਾਸ਼ਨ ਅਧਿਕਾਰੀਆ ਨਾਲ ਲਗਾਤਾਰ ਬਦਸਲੂਕੀਆਂ ਕੀਤੀਆਂ ਜਾ ਰਹੀਆਂ ਹਨ।
ਮੰਚ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਇਕ ਸੀਨੀਅਰ ਅਧਿਆਪਕ ਨਾਲ ਇਹਨਾਂ ਹੀ ਵਿਦਿਆਰਥੀ ਆਗੂਆ ਵਲੋਂ ਹੱਥੋ-ਪਾਈ, ਭੱਦੀ ਸ਼ਬਦਾਵਲੀ ਅਤੇ ਬਦਸਲੂਕੀ ਵੀ ਕੀਤੀ ਗਈ ਸੀ। ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਇਨਾ ਘਟਨਾਵਾਂ ਨਾਲ ਸਬੰਧਤ ਵਿਦਿਆਰਥੀਆ ਦਾ ਤੁਰੰਤ ਯੂਨੀਵਰਸਿਟੀ ਕੈਂਪਸ ਅੰਦਰ ਪੱਕੇ ਤੌਰ ‘ਤੇ ਦਾਖ਼ਲਾ ਬ ੰਦ ਕੀਤਾ ਜਾਵੇ।ਧਰਨਿਆਂ ਦੌਰਾਨ ਭਾਸ਼ਣ-ਕਰਤਾਵਾਂ ਵਲੋਂ ਅਧਿਆਪਕਾਂ ਅਤੇ ਗ਼ੈਰ ਅਧਿਆਪਨ ਅਮਲੇ ਲਈ ਵਰਤੀ ਜਾ ਰਹੀ ਮੰਦੀ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਬੰਦ ਕੀਤੀ ਜਾਵੇ।
ਮੰਚ ਦੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਉਪਰੋਕਤ ਮੰਗਾਂ ਦੇ ਸੰਬੰਧ ਵਿਚ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਨਾ ਕੀਤੀ ਤਾ ਅਧਿਆਪਕ ਅਤੇ ਗ਼ੈਰ-ਅਧਿਆਪਨ ਅਮਲਾ ਬੁੱਧਵਾਰ 17 ਅਕਤੂਬਰ ਤੋਂ ਕਲਾਸਾਂ ਸਮੇਤ ਸਮੁੱਚੇ ਕੰਮ ਕਾਜ ਦਾ ਬਾਈਕਾਟ ਕਰੇਗਾ।

