ਪਟਿਆਲਾ

ਕਾਂਗਰਸ ਸਰਕਾਰ ਵਲੋਂ ਜਨਤਾ ਅਤੇ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹੈ ਕੈਪਟਨ ਅਸਤੀਫਾ ਦੇਣ : ਹਰਿੰਦਰ ਕੋਹਲੀ

ਪਟਿਆਲਾ 10 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸਟੇਟ ਸਕੱਤਰ ਸ਼੍ਰੀ ਜਗਦੀਪ ਸਿੰਘ ਸੋਢੀ ਅਤੇ ਪਟਿਆਲਾ ਸ਼ਹਿਰੀ ਪ੍ਰਧਾਨ ਸ੍ਰੀ ਹਰਿੰਦਰ ਕੋਹਲੀ ਜੀ ਨੇ ਐਸ. ਐਸ. ਏ ਅਤੇ ਰਮਸਾ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਮਰਨ ਵਰਤ ਦਾ ਧਰਨਾ ਦੇ ਰਹੇ ਅਧਿਆਪਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ।

ਇਸ ਦੌਰਾਨ ਉਨ੍ਹਾਂ ਹਰਦੀਪ ਸਿੰਘ ਟੋਡਰਪੁਰ ਅਤੇ ਦੀਦਾਰ ਸਿੰਘ ਮੁੱਦਕੀ ਨਾਲ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਉਪਰ ਵਿਸਥਾਰ ਪੂਰਵਕ ਜਾਣਕਾਰੀ ਲਈ ਕਿ ਤਿੰਨ ਸਾਲਾਂ ਦੇ ਪਰਖਕਾਲ ਸਮੇਂ ਉਨ੍ਹਾਂ ਨੂੰ 16500 ਰੁਪਏ ਫਿਕਸ ਤਨਖਾਹ ਮਿਲਦੀ ਰਹੀ ਉਪਰੰਤ ਪਿਛਲੀ ਸਰਕਾਰ ਨੇ ਪੱਕੇ ਕਰਨ ਦੀ ਥਾਂ 42800 ਰੁਪਏ ਦੇ ਕੇ ਪੱਕਾ ਕਰਨ ਲਈ ਦੁਬਾਰਾ ਸਰਕਾਰ ਆਉਣ ਤੇ ਵਾਦਾ ਕਰ ਦਿੱਤਾ।ਹੁਣ ਕਾਂਗਰਸ ਦੀ ਸਰਕਾਰ ਨੇ ਆਉਂਦੇ ਹੀ ਸਾਨੂੰ ਪੱਕੇ ਕਰਨ ਦੇ ਨਾਮ ਉੱਤੇ 15000 ਰੁਪਏ ਅਤੇ ਤਿੰਨ ਸਾਲ ਦਾ ਦੁਬਾਰਾ ਪਰਖਕਾਲ ਸਮਾਂ ਦਾ ਫਤਵਾ ਜਾਰੀ ਕਰ ਦਿੱਤਾ। ਇਸ ਗੱਲ ਨੂੰ ਮੁੱਢੋਂ ਨਕਾਰਦਿਆਂ 8886 ਸਮੂਹ ਪੰਜਾਬ ਦੇ ਐਸ ਐਸ. ਏ. /ਰਮਸਾ ਅਧਿਆਪਕਾਂ ਨੇ ਕਾਂਗਰਸ ਸਰਕਾਰ ਖਿਲਾਫ ਭੁੱਖ ਹੜਤਾਲ ਰਖ ਕੇ ਮੋਰਚਾ ਖੋਲ੍ਹ ਦਿੱਤਾ, ਭਾਰਤੀ ਜਨਤਾ ਪਾਰਟੀ ਵਲੋਂ ਜਿਲ੍ਹਾ ਪ੍ਰਧਾਨ ਸ੍ਰੀ ਹਰਿੰਦਰ ਕੋਹਲੀ ਅਤੇ ਸਟੇਟ ਸਕੱਤਰ ਸ਼੍ਰੀ ਜਗਦੀਪ ਸਿੰਘ ਸੋਢੀ ਦੀ ਅਗਵਾਈ ਵਿਚ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਨੇੜੇ ਭੁੱਖ ਹੜਤਾਲ ਉਪਰ ਬੈਠੇ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦਾ ਸਮਰਥਨ ਦੇਣ ਪੁੱਜਣ । ਸ੍ਰੀ ਕੋਹਲੀ ਅਤੇ ਸੋਢੀ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਉਹ ਇਹਨਾਂ ਅਧਿਆਪਕਾਂ ਦੇ ਨਾਲ ਪੂਰਾ ਸਹਿਯੋਗ ਕਰਨਗੇ ਅਤੇ ਸੈਂਟਰ ਅਤੇ ਰਾਜਪਾਲ ਸਾਹਿਬ ਅਗੇ ਇਹ ਅਧਿਆਪਕਾਂ ਦੀ ਆਵਾਜ ਪਹੁੰਚਾਉਣਗੇ। ਇਸ ਮੌਕੇ ਸ੍ਰੀ ਤ੍ਰਿਭਵਨ ਗੁਪਤਾ, ਜੁਨੇਜਾ ਜੀ, ਪਵਨ ਭੂਮਕ,ਹਰੀਸ਼ ਸਿੰਗਲਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *