ਪਟਿਆਲਾ

ਗੁਰੂਦੁਆਰਾ ਦੁਖਨਿਵਾਰਨ ਸਾਹਿਬ ਦੇ ਸਾਹਮਣੇ ਮਿਠਾਈਆਂ ਦੀਆਂ ਦੁਕਾਨਾ ਤੋਂ ਮਿਠਾਈਆ ਦੇ ਭਰੇ ਸੈਂਪਲ

ਪਟਿਆਲਾ 11ਅਕਤੂਬਰ (ਮਧੂਸਾਰ ਬਿਊਰੋ) ਮਿਸ਼ਨ ਤੰਦਰੂਸਤ ਪੰਜਾਬ ਤਹਿਤ ਜਿਲਾ ਸਿਹਤ ਵਿਭਾਗ ਦੀ ਟੀਮ ਵੱਲਂੋ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਮਿਠਾਈ ਦੀਆਂ ਦੁਕਾਨਾਂ ਤੇਂ ਛਾਪਾਮਾਰੀ ਕਰਕੇ ਖਾਣ ਵਾਲੀਆਂ ਵਸਤਾ ਦੇ ਸੈਂਪਲ ਭਰੇ ਗਏ।

ਜਾਣਕਾਰੀ ਅਨੁਸਾਰ ਜਿਲਾ ਸਿਹਤ ਅਫਸਰ ਡਾ. ਕ੍ਰਿਸਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਸ਼ਾਮਲ ਸੀ ਵੱਲੋਂ ਪਟਿਆਲਾ ਵਿਖੇ ਗੁਰੂਦੁਆਰਾ ਸਾਹਿਬ ਦੁਖਨਿਵਾਰਨ ਦੇ ਸਾਹਮਣੇ ਪਹਿਲਾ ਮੱਕੜ ਸਵੀਟਸ ਤੋਂ ਇੱਕ ਰਸਗੂੱਲਾ ਅਤੇ ਇੱਕਗੁਲਾਬ ਜਾਮਣ,ਹਰਬੰਸ ਆਈਸ ਕਰੀਮ ਅਤੇ ਮਿਠਾਈਆਂ ਦੀ ਦੁਕਾਨ ਤੋਂ ਬੇਸਨ ਦੇ ਲੱਡੂ ਅਤੇ ਬਰਫੀ, ਇਸ ਤੋਂ ਬਾਦ ਮਨਜੀਤ ਮਿਠਾਈਆਂ ਦੀ ਦੁਕਾਨ ਤੋਂ ਬੁੰਦੀ ਦੇ ਲੱਡੂ ਅਤੇ ਮਿਲਕ ਕੇ ਦੇ ਸੈਂਪਲ ਅਤੇ ਅਖੀਰ ਵਿਚ ਅਮਨ ਸਵੀਟਸ ਦੀ ਦੁਕਾਨ ਤੋਂ ਖੋਆ ਦੇ ਸੈਂਪਲ ਭਰੇ ਗਏ ਇਸ ਤਰਾਂ ਟੀਮ ਵੱਲੋ ਇਹਨਾਂ ਸਾਰੀਆਂ ਦੁਕਾਨਾਂ ਤੋਂ ਕੁੱਲ ਸੱਤ ਸੈਂਪਲ ਭਰੇ।ਜਿਲਾ ਸਿਹਤ ਅਫਸਰ ਡਾ. ਕ੍ਰਿਸਨ ਸਿੰਘ ਨੇ ਦੱਸਿਆ ਕਿ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ।ਲੈਬਾਰਟਰੀ ਜਾਂਚ ਤੇ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਸਬੰਧਤ ਦੁਕਾਨ ਮਾਲਕ ਤੇ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਦੁਕਾਨਦਾਰਾ ਕੋਲ ਖਾਧ ਪਦਾਰਥ ਵੇਚਣ ਦੇ ਲਾਇਸੈਂਸ / ਰਜਿਸ਼ਟਰੇਸ਼ਨ ਮੋਜੂਦ ਸੀ।

Leave a Reply

Your email address will not be published. Required fields are marked *