ਪਟਿਆਲਾ

ਕੇਂਦਰ ਨੇ ਪਟਿਆਲਾ ਵਾਸੀਆਂ ਨੂੰ ਦਿੱਤਾ ਤੋਹਫ਼ਾ : ਹਰਪਾਲ ਜੁਨੇਜਾ

ਪਟਿਆਲਾ 13 ਅਕਤੂਬਰ (ਕੰਵਰ ਬੇਦੀ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਪਟਿਆਲਾ ਵਿਚ ਕੌਸ਼ਲ ਕੇਂਦਰ ਖੋਲਣ ‘ਤੇ ਧੰਨਵਾਦ ਕਰਦਿਆਂ ਸ਼ਹਿਰ ਵਿਚ ਹੋਰ ਰੁਜਗਾਰ ਨਾਲ ਸਬੰਧਤ ਕੇਂਦਰ ਦੇਣ ਦੀ ਅਪੀਲ ਕੀਤੀ। ਜੁਨੇਜਾ ਨੇ ਆਖਿਆ ਕੇਂਦਰ ਨੇ ਪਟਿਆਲਾ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿਥੇ ਸੂਬਾ ਸਰਕਾਰ ਵੱਲੋਂ ਘਰ ਘਰ ਰੁਜਗਾਰ ਦਾ ਵਾਆਦਾ ਕਰਕੇ ਰੁਜਗਾਰ ਦੇਣ ਦੀ ਥਾਂ ਨੌਜਵਾਨਾ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ।

ਬੀਬਾ ਹਰਸਿਮਰਤ ਕੌਰ ਬਾਦਲ Îਨੇ ਇਸ ਸਮੇਂ ਵਿਚ ਕੌਂਸ਼ਲ ਕੇਂਦਰ ਪਟਿਆਲਾ ਵਿਚ ਲਿਆ ਕੇ ਪਟਿਆਲਾ ਦੇ ਨੌਜਵਾਨਾ ਨੂੰ ਵੱਡਾ ਤੋਹਫਾ ਦਿੱਤਾ ਹੈ।
ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਦਾ ਸੁਪਨਾ ਹੈ ਕਿ ਦੇਸ ਦੇ ਨੌਜਵਾਨ ਨੂੰ ਸਕਿਲਡ ਬਣਾ ਕੇ ਆਤਮ ਨਿਰਭਰ ਬਣਾਇਆ ਇਸ ਦੇ ਲਈ ਦੇਸ਼ ਭਰ ਵਿਚ ਕੌਂਸ਼ਲ ਕੇਂਦਰ ਖੋਲੇ ਗਏ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿਚ ਇਹ ਪੰਜਵਾਂ ਕੌਂਸ਼ਲ ਕੇਂਦਰ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾ ਦੀ ਬਦੋਲਤ ਅੱਜ ਭਾਰਤ ਦੁਨੀਆ ਦੇ ਸਭ ਤੋਂ ਵੱਡੀ ਯੂਥ ਸਕਿਲਡ ਪਾਵਰ ਵਜੋਂ ਉਭਰ ਰਿਹਾ ਹੈ।
ਇਸ ਤੋਂ ਪਹਿਲਾਂ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਸਮੁੱਚੀ ਟੀਮ ਸਮੇਤ ਬੀਬਾ ਹਰਸਿਮਰਤ ਕੌਰ ਬਾਦਲ ਦਾ ਸਵਾਗਤ ਕੀਤਾ।
ਇਸ ਮੌਕੇ ਸ੍ਰੀ ਬਿਕਰਮ ਮਜੀਠੀਆ ਦੇ ਓ.ਐਸ.ਡੀ. ਰਾਕੇਸ਼ ਪਰਾਸ਼ਰ, ਮੰਜੂ ਕੁਰੈਸ਼ੀ, ਰਵਿੰਦਰਪਾਲ ਸਿੰਘ ਜੌਨੀ ਕੌਹਲੀ, ਕੇਂਦਰ ਦੇ ਹੈਡ ਗੁਰਪ੍ਰੀਤ ਸਿੰਘ, ਰਾਜੀਵ ਜੁਨੇਜਾ,ਗੁਰਲਾਲ ਸਿੰਘ, ਨਰਦੇਵ ਆਕੜੀ, ਨਵਨੀਤ ਵਾਲੀਆ, ਮੌਂਟੀ ਗਰੋਵਰ, ਮਨਮੀਤ ਸਿੰਘ, ਰਾਜੀਵ ਗੁਪਤਾ, ਗਗਨਦੀਪ ਸਿੰਘ ਪੰਨੂੰ, ਬੱਬੀ ਖਹਿਰਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹਨ।

Leave a Reply

Your email address will not be published. Required fields are marked *