ਛੇ ਅਧਿਆਪਕਾਂ ਵੱਲੋਂ ਸਟੇਟ ਐਵਾਰਡ ਵਾਪਸ
ਪਟਿਆਲਾ 13 ਸਤੰਬਰ (ਮਧੂਸਾਰ ਬਿਊਰੋ) ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ 6 ਅਧਿਅਪਾਕਾਂ ਨੇ ਸਟੇਟ ਐਵਾਰਡ ਵਾਪਿਸ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ 6 ਅਧਿਅਪਕਾਂ ਵਿਚ ਪਰਮਜੀਤ ਸਿੰਘ ਰਾਮਗੜੀਆ, ਗੁਰਪ੍ਰੀਤ ਕੌਰ ਘੁੰਮਣ ਕਲਾ ਬਠਿੰਡਾ, ਅਵਤਾਰ ਸਿੰਘ ਜੇੰਗੇਰੀਆ ਹੁਸਿਆਰਪੁਰ, ਦੇਵੀ ਦਿਆਲ ਸੰਗਰੂਰ, ਰਾਕੇਸ ਕੰਬੋਜ ਫਾਜਿਲਕਾ ਅਤੇ ਪ੍ਰਦੀਪ ਸਿੰਘ ਰੱਤੋਕੇ ਸੰਗਰੂਰ ਸਾਮਿਲ ਹਨ।
ਇਨ੍ਹਾਂ ਨੇ ਕਿਹਾਕਿ ਇਕ ਪਾਸੇ ਸਰਕਾਰਾਂ ਸਾਨੂੰ ਚੰਗੇ ਕੰਮ ਬਦਲੇ ਸਨਮਾਨ ਕਰਦੀਆਂ ਹਨ, ਅਤੇ ਦੂਜੇ ਪਾਸੇ ਸਾਡੇ ਰੁਜਗਾਰ ਖੋਹੇ ਜਾ ਰਹੇ ਹਨ।

