ਪੰਜਾਬਪਟਿਆਲਾ

ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਨੂ ਵੱਲੋਂ ਮੋਟਰ ਸਾਈਕਲ ਰੈਲੀ ਰਵਾਨਾ

ਪਟਿਆਲਾ, 15 ਅਕਤੂਬਰ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਸੰਜੇ ਕੁਮਾਰ ਆਈ.ਏ.ਐਸ. ਵੱਲੋ ਜਾਰੀ ਹਦਾਇਤਾਂ ਦੇ ਅਮਲ ਵਿਚ ਪਰਾਲੀ ਨਾ ਸਾੜਨ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਇਕ ਵਿਸ਼ਾਲ ਮੋਟਰ ਸਾਇਕਲ ਰੈਲੀ ਬਨੂੜ ਦੇ ਨੇੜਲੇ ਖੇਤਰਾਂ ਬੂਟਾ ਸਿੰਘ ਵਾਲਾ, ਚੰਗੇਰਾ, ਬੱਲੋ ਮਾਜਰਾ, ਜਲਾਲਪੁਰ, ਜਾਮਨਗਰ, ਖੇੜੀ ਗੁਰਨਾ, ਜੰਗਪੁਰਾ ਤੇ ਜਾਂਸਲਾ ਆਦਿ ਵਿੱਚ ਕੱਢੀ ਗਈ।

ਰੈਲੀ ਨੂੰ ਮਿਸ਼ਨ ਡਾÎਇਰੈਟਰ ਤੰਦਰੁਸਤ ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਆਈ.ਏ.ਐਸ. ਨੇ ਖੇਡ ਸਟੇਡੀਅਮ ਬਨੂੜ ਵਿਖੇ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਨੂੰ ਕਾਮਯਾਬੀ ਤਾਂ ਹੀ ਮਿਲ ਸਕੇਗੀ, ਜੇਕਰ ਨੌਜਵਾਨ ਅਤੇ ਸਮਾਜ ਸੇਵੀ ਸੰਸਥਾਵਾ ਵੀ ਆਪਣੀ ਬਣਦੀ ਭੂਮਿਕਾ ਅਦਾ ਕਰਨ। ਉਨ੍ਹਾਂ ਪਿੰਡ ਪੱਧਰ ‘ਤੇ ਨੋਜਵਾਨਾਂ ਨੂੰ ਲਾਮਬੰਦ ਹੋ ਕੇ ਵੱਧ ਤੋ ਵੱਧ ਪ੍ਰਚਾਰ ਕਰਨ ਅਤੇ ਪਰਾਲੀ ਨਾ ਸਾੜਨ ਦਾ ਪ੍ਰਣ ਕਰਨ ਬਾਬਤ ਸੁਨੇਹਾ ਦਿੱਤਾ।
ਇਸ ਮੋਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਚਰਨਜੀਤ ਸਿੰਘ ਨੇ ਪਟਿਆਲਾ ਜ਼ਿਲ੍ਹੇ ਵਿੱਚ ਹੋ ਰਹੀਆਂ ਯੁਵਕ ਸੇਵਾਵਾ ਗਤੀਵਿਧੀਆਂ ਬਾਬਤ ਜਾਣਕਾਰੀ ਹਾਸਲ ਕੀਤੀ ਅਤੇ ਕੀਤੇ ਜਾ ਰਹੇ ਕੰਮਾ ਤੇ ਤਸੱਲੀ ਜਾਹਿਰ ਕੀਤੀ। ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪਟਿਆਲਾ ਨੇ ਦੱਸਿਆ ਕਿ ਵਿਭਾਗ ਪਿੰਡ ਪੱਧਰ ਤੇ ਕਲੱਬਾ ਰਾਹੀ ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਫੈਲਾ ਰਿਹਾ ਹੈ ਉਥੇ ਹੀ ਸਕੂਲਾਂ ਕਾਲਜਾ ਦੇ ਵਲੰਟੀਅਰਾਂ ਰਾਹੀ ਵੀ ਪ੍ਰਚਾਰ ਮੁਹਿੰਮ ਵਿੰਢੀ ਗਈ ਹੈ। ਜਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਇਸ ਰੈਲੀ ਵਿੱਚ ਯੂਵਕ ਸੇਵਾਵਾ ਕਲੱਬ ਪ੍ਰਧਾਨ ਭੁਪਿੰਦਰ ਸਿੰਘ ਖਾਨਪੁਰ ਦੀ ਅਗਵਾਈ ਹੇਠ, ਰਣਬੀਰ ਸਿੰਘ, ਮੁਖਤਿਆਰ ਸਿੰਘ ਢੀਡਸਾ, ਜਸਵਿੰਦਰ ਸਿੰਘ ਬਨਬਾੜੀ, ਕੁਲਦੀਪ ਸਿੰਘ ਬਹਾਦਰਗੜ, ਪਿੰਕਾ ਸੂਹਰੋ, ਸਤਨਾਮ ਸਿੰਘ ਸੱਤੀ, ਲਾਡੀ ਰਾਜਪੁਰਾ, ਗੁਰਪ੍ਰੀਤ ਬਾਬੂ ਖਾਨਪੁਰ, ਸੁੱਖਾ ਢੀਡਸਾਂ, ਗਗਨ ਖੇੜੀ ਗੁਰਨਾ, ਇੰਦਰਜੀਤ ਮਹਿਮਾ, ਦਵਿੰਦਰ ਸਿੰਘ ਸਟੈਨੋ ਤੇ ਬਲਬੀਰ ਸਿੰਘ ਆਦਿ ਹਾਜ਼ਰ ਸਨ।
ਰੈਲੀ ਵਿਚ ਗਾਰਡੀਅਨ ਆਫ ਗਵਰਨੈਂਸ ਸ੍ਰੀ ਰਾਮ ਸਿੰਘ ਦੀ ਅਗਵਾਈ ਹੇਠ ਜੀ.ਓ.ਜੀ ਨਾਇਬ ਸੁਬੇਦਾਰ ਗੁਰਚਰਨ ਸਿੰਘ ਸੀਲ, ਸੁਭਾਸ਼ ਚੰਦ ਹਵਲਦਾਰ ਚਰਨਜੀਤ ਸਿੰਘ, ਗੁਲਜਾਰ ਸਿੰਘ, ਤੇਜਿੰਦਰ ਸਿੰਘ, ਸੋਹਨ ਸਿੰਘ, ਅਵਤਾਰ ਸਿੰਘ, ਧਰਮਵਾਲ ਮੰਡਵਾਲ ਬਲਬੀਰ ਸਿੰਘ ਚੱਕ ਕਲਾਂ, ਅਵਤਾਰ ਸਿੰਘ, ਦਰਬਾਰਾ ਸਿੰਘ, ਅਮਰੀਕ ਸਿੰਘ, ਸ਼ੇਰ ਸਿੰਘ, ਦਰਬਾਰਾ ਸਿੰਘ ਬਨਵਾੜੀ, ਅੰਗਰੇਜ਼ ਸਿੰਘ, ਸੁਚਾ ਸਿੰਘ, ਦੀਦਾਰ ਸਿੰਘ, ਪਰਵਿੰਦਰ ਸਿੰਘ, ਗੁਰਬਚਨ ਸਿੰਘ, ਬਲਜੀਤ ਸਿੰਘ, ਹਰਬੰਸ ਸਿੰਘ ਆਦਿ ਹਾਜਿਰ ਸਨ।

Leave a Reply

Your email address will not be published. Required fields are marked *