ਪੰਜਾਬ

ਆਰ.ਐਨ ਢੋਕੇ ਏ.ਡੀ.ਪੀ. ਕੁਆਰਡੀਨੇਸ਼ਨ ਵਜੋਂ ਤਾਇਨਾਤ

ਚੰਡੀਗੜ•,17 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਪੁਲਿਸ ਅਤੇ ਕੇਂਦਰੀ ਗ੍ਰਹਿ ਮੰਤਰਾਲੇ/ ਹੋਰ ਕੇਂਦਰੀ ਪੁਲਿਸ ਸੰਗਠਨਾਂ ਅਤੇ ਵਿਭਾਗਾਂ ਵਿਚਕਾਰ ਸੁਚੱਜੇ ਤੇ ਚੰਗੇ ਆਪਸੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਆਰ.ਐਨ. ਢੋਕੇ, ਆਈ.ਪੀ.ਐਸ ਨੂੰ ਪੰਜਾਬ ਸਰਕਾਰ ਵੱਲੋਂ ਏ.ਡੀ.ਜੀ.ਪੀ., ਕੁਆਰਡੀਨੇਸ਼ਨ, ਪੰਜਾਬ ਤਾਇਨਾਤ ਕੀਤਾ ਗਿਆ ਹੈ ਜਿੰਨ•ਾਂ ਦਾ ਹੈੱਡਕੁਆਟਰ, ਨਵੀਂ ਦਿੱਲੀ ਵਿਖੇ ਹੋਵੇਗਾ।

ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਸਦੇ ਨਾਲ ਹੀ ਉਹਨਾਂ ਨੂੰ ਏ.ਡੀ.ਜੀ.ਪੀ, ਸੁਰੱਖਿਆ, ਪੰਜਾਬ, ਚੰਡੀਗੜ• ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਹ ਹੁਕਮ ਸ੍ਰੀ ਨਿਰਮਲਜੀਤ ਸਿੰਘ ਕਲਸੀ, ਵਧੀਕ ਮੁੱਖ ਸਕੱਤਰ, ਗ੍ਰਹਿ ਮੰਤਰਾਲਾ ਤੇ ਨਿਆਂ, ਪੰਜਾਬ ਵੱਲੋਂ ਜਾਰੀ ਕੀਤੇ ਗਏ।

Leave a Reply

Your email address will not be published. Required fields are marked *