ਪੰਜਾਬਪਟਿਆਲਾ

28 ਅਕਤੂਬਰ ਦੇ ਪ੍ਰਦਰਸ਼ਨ ਦੀਆਂ ਤਿਆਰੀਆਂ ਤੇਜ਼, ਹਜਾਰਾਂ ਮੁਲਾਜਮ ਸੰਘਰਸ਼ ਤੇਜ਼ ਕਰਨਗੇ

ਪਟਿਆਲਾ : 24 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਦੇ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਅਧਿਆਪਕ ਦਲ ਪੰਜਾਬ, ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ, ਪੀ.ਆਰ.ਟੀ.ਸੀ. ਕਰਮਚਾਰੀ ਦਲ, ਮਜਦੂਰ ਦਲ ਪੰਜਾਬ ਤੇ ਕਰਮਚਾਰੀ ਦਲ ਪੰਜਾਬ ਦੇ ਆਧਾਰਤ ਮੁਲਾਜਮ ਫਰੰਟ ਪੰਜਾਬ ਦੀ ਮੀਟਿੰਗ ਹੋਈ।

ਮੀਟਿੰਗ ਦੀ ਪ੍ਰਧਾਨਗੀ ਤੇਜਿੰਦਰ ਸਿੰਘ ਸੰਘਰੇੜੀ ਤੇ ਸਕੱਤਰ ਸ੍ਰ. ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ 28 ਅਕਤੂਬਰ ਦੇ ਧਰਨੇ ਤੇ ਪ੍ਰਦਰਸ਼ਨ ਦੀਆਂ ਤਿਆਰੀਆਂ ਤੇਜ਼ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਸਮੁੱਚੇ ਪੰਜਾਬ ਵਿਚੋਂ ਵੀਹ ਹਜਾਰ ਮੁਲਾਜਮਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜਮਾਂ ਦੇ ਮਸਲੇ ਹੱਲ ਕਰਨ ‘ਚ ਨਾਕਾਮ ਸਿੱਧ ਹੋਈ ਹੈ। ਅੱਜ ਦੀ ਮੀਟਿੰਗ ਵਿੱਚ ਗੁਰਚਰਨ ਸਿੰਘ ਕੋਲੀ, ਹਰਪਾਲ ਸਿੰਘ ਤੇਜਾ, ਪੂਰਨ ਸਿੰਘ ਖਾਈ, ਜਗਤਾਰ ਸਿੰਘ ਪੰਧੇਰ, ਉਜਾਗਰ ਸਿੰਘ, ਤਰਲੋਚਨ ਸਿੰਘ ਲਿਬੜਾ, ਸੁਰਜੀਤ ਸਿੰਘ, ਜਰਨੈਲ ਸਿੰਘ ਪੀ.ਆਰ.ਟੀ.ਸੀ., ਦਿਲਬਾਗ ਸਿੰਘ ਪ੍ਰਧਾਨ ਪਟਿਆਲਾ, ਸੁਖਬੀਰ ਸਿੰਘ ਸਮਾਣਾ, ਬਲਵਿੰਦਰ ਸਿੰਘ ਬੀਰਕਲਾ, ਰਣਜੀਤ ਸਿੰਘ ਜਨਾਲ, ਨਰਿੰਦਰ ਸਿੰਘ ਫੱਗੂਵਾਲ, ਹਰਬੰਸ ਸਿੰਘ, ਕਰਨੈਲ ਸਿੰਘ ਤੇਜਾ, ਗੁਰਬਾਜ ਸਿੰਘ ਲੰਗ, ਹਰਿਆਣਾ ਰੋਡਵੇਜ ਦੇ ਮੁਲਾਜਮਾਂ ਦੀ ਹਮਾਇਤ ਕੀਤੀ। ਉਨ੍ਹਾਂ ਦੇ ਜਿਹੜੇ ਆਗੂ ਸਸਪੈਂਡ ਕੀਤੇ ਹਨ ਉਨ੍ਹਾਂ ਨੂੰ ਤੁਰੰਤ ਬਹਾਲ ਕਰਨ ਦੀ ਕਿਹਾ ਅਤੇ ਹਰਿਆਣਾ ਦੇ ਮੁਲਾਜਮਾਂ ਦੀਆਂ ਮੰਗਾਂ ਜਲਦੀ ਮੰਨੀਆਂ ਜਾਣ।

Leave a Reply

Your email address will not be published. Required fields are marked *