ਦੇਸ਼-ਵਿਦੇਸ਼ਪੰਜਾਬ

ਜਸਟਿਸ ਗੋਵਿੰਦ ਮਾਥੂਰ ਇਲਾਹਾਬਾਦ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਨਿਯੁਕਤ

ਪ੍ਰਯਾਗਰਾਜ 24 ਅਕਤੂਬਰ (ਮਧੂਸਾਰ ਬਿਊਰੋ) ਜਸਟਿਸ ਗੋਵਿੰਦ ਮਾਥੂਰ ਨੂੰ ਇਲਾਹਾਬਾਦ ਹਾਈ ਕੋਰਟ ਦਾ ਕਾਰਜਕਾਰੀ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ।

ਮੁੱਖ ਜੱਜ ਡੀ. ਬੀ. ਭੋਲਸੇ ਅੱਜ ਰਿਟਾਇਰਡ ਹੋ ਗਏ ਹਨ। ਜਸਟਿਸ ਮਾਥੂਰ ਨੇ ਸ਼ੁਰੂਆਤ ‘ਚ ਰਾਜਸਥਾਨ ਹਾਈ ਕੋਰਟ ‘ਚ ਵਕਾਲਤ ਕੀਤੀ ਤੇ ਬਾਅਦ ‘ਚ ਉਨ੍ਹਾਂ ਨੂੰ ਜੱਜ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਦਾ ਤਬਾਲਦਾ ਇਲਾਹਾਬਾਦ ਹਾਈ ਕੋਰਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੇ 21 ਨਵੰਬਰ 2017 ਨੂੰ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿਨ ਦੇ ਸਮੇਂ ਮੁੱਖ ਜੱਜ ਡੀ. ਬੀ. ਭੋਲਸੇ ਦੀ ਰਿਟਾਇਰਮੈਂਟ ਤੋਂ ਬਾਅਦ ਮੁੱਖ ਜੱਜ ਦੇ ਕੋਰਟ ਦਫਤਰ ‘ਚ ਇਕ ਰਿਟਾਇਰਮੈਂਟ ਸਮਾਗਮ ਕੀਤਾ ਗਿਆ, ਜਿਸ ‘ਚ ਸਾਰੇ ਮੌਜੂਦਾ ਜੱਜ, ਬਜ਼ੁਰਗ ਸੀਨੀਅਰਜ਼ ਤੇ ਜੂਨੀਅਰ ਮੈਂਬਰ, ਸੀਨੀਅਰ ਜੂਡੀਸ਼ੀਅਲ ਅਫਸਰ ਤੇ ਸੂਬਾ ਸਰਕਾਰ ਦੇ ਅਧਿਕਾਰੀ ਮੌਜੂਦ ਰਹੇ। ਸਮਾਗਮ ‘ਚ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਈ. ਕੇ. ਚਤੁਰਵੇਦੀ, ਐਡਵੋਕੇਟ ਐਸੋਸੀਏਸ਼ਨ ਦੇ ਪ੍ਰਧਾਨ ਏ. ਡੀ. ਸੌਂਦਰ, ਉੱਤਰ ਪ੍ਰਦੇਸ਼ ਦੇ ਸਾਲਿਸਿਟਰ ਜਨਰਲ ਰਾਗਵੇਂਦਰ ਸਿੰਘ ਤੇ ਭਾਰਤ ਦੇ ਸਹਾਇਕ ਸਾਲਿਸਿਟਰ ਜਨਰਲ ਗਿਆਨ ਪ੍ਰਕਾਸ਼ ਨੇ ਮੁੱਖ ਜੱਜ ਡੀ. ਬੀ. ਭੋਸਲੇ ਦੀ ਸ਼ਖਸੀਅਤ ‘ਤੇ ਚਾਨਣਾ ਪਾਇਆ। ਮੁੱਖ ਜੱਜ ਡੀ. ਬੀ. ਭੋਸਲੇ ਨੇ ਬੈਂਚ ਤੇ ਬਾਰ ਦੇ ਮੈਂਬਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨ੍ਹਾਂ ਉਹ ਕਦੇ ਇੰਨੇ ਜ਼ਿਆਦਾ ਫੈਸਲੇ ਨਹੀਂ ਦੇ ਸਕਦੇ ਸੀ।

Leave a Reply

Your email address will not be published. Required fields are marked *