ਬੇਰੁਜਗਾਰ ਲਾਈਨਮੈਨ ਦੀਆਂ ਮੰਗਾਂ ‘ਤੇ ਬੈਠੇ ਬਲਕੌਰ ਸਿੰਘ ਦਾ ਮਰਨ ਵਰਤ ਖੁਲ੍ਹਵਾਇਆ
ਪਟਿਆਲਾ 26 ਅਕਤੂਬਰ (ਮਧੂਸਾਰ ਬਿਊਰੋ) ਬੇਰੋਜਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਵੱਲੋਂ ਆਪਣੇ ਰਹਿੰਦੇ 3500 ਬੇਰੁਜ਼ਗਾਰ ਲਾਈਨਮੈਨ ਸਾਥੀਆਂ ਨੂੰ ਪੋਸਟਾਂ ਦਾ ਵਾਧਾ ਕਰਨ ਸਬੰਧੀ, 42 ਤੋਂ 44 ਵਾਲੇ ਸਾਥੀਆਂ ਅਤੇ ਵੇਟਿੰਗ ਵਾਲੇ ਸਾਥੀਆਂ ਨੂੰ ਨਿਯੁਕਤੀ ਪੱਤਰ ਦਿਵਾਉਣ ਸਬੰਧੀ 22 ਅਕਤੂਬਰ 2018 ਨੂੰ ਰੱਖਿਆ ਗਿਆ ਮਰਨ ਵਰਤ ਅੱਜ ਸ਼ਾਮ 5:00 ਵਜੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਯੂਨੀਅਨ ਦੀਆਂ ਮੰਗਾਂ ਮੰਨਣ ਉਪਰੰਤ ਬਲਕੌਰ ਸਿੰਘ ਮਾਨ ਦਾ ਮਰਨ ਵਰਤ ਜੂਸ ਪਿਲਾ ਕੇ ਖਤਮ ਕਰ ਦਿੱਤਾ।
ਇਨ੍ਹਾਂ ਮੰਗਾਂ ਨੂੰ ਮਨਵਾਉਣ ਦੇ ਵਿੱਚ ਸਭ ਤੋਂ ਵਡਮੁੱਲਾ ਯੋਗਦਾਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ, ਮਹਾਰਾਣੀ ਪ੍ਰਨੀਤ ਕੌਰ ਜੀ ਅਤੇ ਮਾਨਯੋਗ ਬਿਜਲੀ ਮੰਤਰੀ ਜੀ ਦੀ ਰਹਿਨੁਮਾਈ ਹੇਠ ਹੋਇਆ। ਜਿਸ ਵਿੱਚ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ, ਡਾਇਰੈਕਟਰ ਵਣਜ਼ ਓ.ਪੀ. ਗਰਗ, ਕਨਵੀਨਰ ਕਮ ਉਪ ਸਕੱਤਰ ਆਈ.ਆਰ. ਬੀ.ਐਸ. ਗੁਰਮ, ਪੁਲਿਸ ਪ੍ਰਸ਼ਾਸ਼ਨ ਵੱਲੋਂ ਐਸ.ਪੀ. ਕੇਸਰ ਸਿੰਘ, ਡੀ.ਐਸ.ਪੀ. ਯੋਗੇਸ਼ ਸ਼ਰਮਾ ਅਤੇ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਇੰਪਲਾਈਜ਼ ਫੈਡਰੇਸ਼ਨ ਇੰਟਕ ਦੇ ਪ੍ਰਧਾਨ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਸ੍ਰ. ਸੁਖਦੇਵ ਸਿੰਘ ਰੋਪੜ ਜੀ ਦੇ ਯਤਨਾਂ ਸਦਕਾ ਜਿਸ ਵਿੱਚ ਸੂਬਾ ਵਰਕਿੰਗ ਕਮੇਟੀ ਮੈਂਬਰ ਰਣਜੀਤ ਸਿੰਘ ਬੈਂਸ, ਰਮਨਦੀਪ ਸਿੰਘ, ਜਸਵਿੰਦਰ ਸਿੰਘ, ਹਿਤੇਸ਼ ਕੁਮਾਰ ਅਤੇ ਸੂਬਾ ਪ੍ਰੈਸ ਸਕੱਤਰ ਚੌਧਰੀ ਵਿਨੈ ਧਰਵਾਲ ਹੁਸ਼ਿਆਰਪੁਰ ਨਾਲ ਮੀਟਿੰਗ ਕਰਕੇ ਅਤੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਸਹਿਮਤੀ ਨਾਲ ਲਿਖਤੀ ਰੂਪ ਵਿੱਚ ਰਹਿੰਦੇ 3500 ਸਹਾਇਕ ਲਾਇਨਮੈਨ ਸਾਥੀਆਂ ਦੀਆਂ ਮੰਗਾਂ ਦੇ ਵੇਰਵੇ ਦਾ ਏਜੰਡਾ ਤਿਆਰ ਕਰਕੇ ਬੀ.ਓ.ਡੀਜ਼ ਦੀ ਪ੍ਰਵਾਨਗੀ ਉਪਰੰਤ ਕੇਸ ਪੰਜਾਬ ਸਰਕਾਰ ਨੂੰ ਮਨਜੂਰੀ ਲੈਣ ਹਿੱਤ ਭੇਜ ਦਿੱਤਾ ਜਾਵੇਗਾ। ਜਿਸ ਵਿੱਚ ਉਮਰ ਹੱਦ 1-1-2018 ਤੋਂ 42 ਸਾਲ ਗਿਣੀ ਜਾਵੇਗੀ। 42 ਤੋਂ 44 ਸਾਲ ਵਾਲੇ ਉਮੀਦਵਾਰਾਂ ਨੂੰ ਸਬੰਧਿਤ ਅਧਿਕਾਰੀ ਵੱਲੋਂ ਵਿਚਾਰਨ ਉਪਰੰਤ ਮਨਜੂਰੀ ਲੈ ਕੇ ਬਣਦੀ ਕਾਰਵਾਈ ਕਰਕੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਸੀ.ਆਰ.ਏ. 289/16 ਅਧੀਨ ਜਿਨ੍ਹਾ ਉਮੀਦਵਾਰਾਂ ਨੇ ਨੌਕਰੀ ਜੁਆਇੰਨ ਨਹੀਂ ਕੀਤਾ ਉਨ੍ਹਾਂ ਬਾਰੇ ਸੂਚਨਾ ਉਨ੍ਹਾਂ ਦੇ ਨਿਯੁਕਤੀ ਪੱਤਰ ਰੱਦ ਕਰਨ ਉਪਰੰਤ ਜਲਦੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਜਿਸ ਦੇ ਅਨੁਸਾਰ ਮਰਨ ਵਰਤ ਉਪਰੰਤ 17 ਸਹਾਇਕ ਲਾਇਨਮੈਨਾਂ ਨੂੰ ਜੋਨਾਂ ਦੇ ਮੁੱਖ ਇੰਜੀਨੀਅਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਸਮੂਹ ਸੂਬਾ ਕਮੇਟੀ ਦੇ ਆਗੂਆਂ ਨੇ ਅਤੇ ਪ੍ਰੈਸ ਸਕੱਤਰ ਪੰਜਾਬ ਚੌਧਰੀ ਵਿਨੈ ਧਰਵਾਲ ਵੱਲੋਂ ਪਟਿਆਲਾ ਜਿਲੇ ਦੇ ਟੈਲੀ ਮੀਡੀਆ, ਪ੍ਰੈਸ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਦਨਜੀਤ ਸਿੰਘ ਡਕਾਲਾ ਇੰਟਕ ਜਿਲ੍ਹਾ ਪ੍ਰਧਾਨ, ਜਰਨੈਲ ਸਿੰਘ ਬੋਹੜ ਹਾਈਕਲਾਂ, ਮੋਹਨ ਸਿੰਘ ਚੇਅਰਮੈਨ ਮਜਦੂਰ ਸੈਲ, ਗੁਰਪ੍ਰੀਤ ਢੀਂਗੀ, ਸੁਰਿੰਦਰ ਰੰਗੀਲਾ, ਨਿਰਭੈ ਸਿੰਘ, ਗੁਰਮੀਤ ਭੂਦਣ, ਸ਼ਮਿੰਦਰ ਬਠਿੰਡਾ, ਸੰਤੋਖ ਸ਼ਰਮਾ, ਪ੍ਰਦੀਪ ਬਠਿੰਡਾ, ਮੇਵਾ ਸਿੰਘ ਮੀਮਸਾ, ਸੁਖਬੀਰ ਗੁਰਦਾਸਪੁਰ, ਪਰਮਜੀਤ ਮਜੀਠਾ, ਵਿਪਨ ਨਾਮਧਾਰੀ, ਸੁਖਪਾਲ ਬਰਨਾਲਾ, ਸ਼ਸ਼ੀਕਾਂਤ ਸ਼ਰਮਾ, ਸੁਰਿੰਦਰ ਮੁਹਾਲੀ, ਗੁਰਮੀਤ ਕੋਟਲਾ, ਲਾਲੀ ਧੂਰੀ, ਲਵਲੀ ਮੋਗਾ, ਗੁਰਮੇਲ ਟਾਹਲੀਆਂ, ਸੁਰਿੰਦਰ ਪਟਿਆਲਾ, ਜਸਵਿੰਦਰ ਕੰਧੋਲਾ, ਜਸਬੀਰ ਖਾਰਾ, ਗੁਰਮੀਤ ਮੋਹਾਲੀ, ਮਨਜਿੰਦਰ ਸ਼ਰਮਾ ਪਟਿਆਲਾ ਆਦਿ ਬਹੁਤ ਹੀ ਵੱਡੀ ਗਿਣਤੀ ਵਿੱਚ ਬੇਰੁਜਗਾਰ ਸਾਥੀ ਹਾਜਰ ਸਨ।

