ਪਟਿਆਲਾ

ਜ਼ਿਲ੍ਹਾ ਪੱਧਰੀ ਅੰਤਰ-25 ਖੇਡਾਂ ਦੇ ਦੂਸਰੇ ਦਿਨ ਹੋਏ ਅਹਿਮ ਮੁਕਾਬਲੇ

ਪਟਿਆਲਾ, 27 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅੰਤਰ-25 ਲੜਕੇ ਅਤੇ ਲੜਕੀਆਂ ਦੇ ਦੂਸਰੇ ਦਿਨ ਅਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਫੁੱਟਬਾਲ, ਖੋ-ਖੋ, ਜਿਮਨਾਸਟਿਕ, ਹਾਕੀ ਅਤੇ ਹੈਡਬਾਲ ਦੇ ਮੁਕਾਬਲੇ ਕਰਵਾਏ ਗਏ।

ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿੱਚ ਅਥਲੈਟਿਕਸ 400 ਮੀਟਰ ਲੜਕਿਆਂ ਵਿੱਚ ਪਹਿਲਾ ਸਥਾਨ ਤੇਜਿੰਦਰ ਸਿੰਘ, ਦੂਸਰਾ ਸਥਾਨ ਅਰਮਾਨ ਖਾਨ ਅਤੇ ਤੀਸਰਾ ਸਥਾਨ ਮਨਜੋਤ ਸਿੰਘ ਨੇ ਪ੍ਰਾਪਤ ਕੀਤਾ ਅਤੇ 800 ਮੀਟਰ ਲੜਕਿਆਂ ਵਿੱਚ ਪਹਿਲਾ ਸਥਾਨ ਕਰਨਵੀਰ ਸਿੰਘ, ਦੂਸਰਾ ਸਥਾਨ ਲਵਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਕ੍ਰਿਸਨ ਸਿੰਘ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਟਪੁਟ ਵਿੱਚ ਪਹਿਲਾ ਸਥਾਨ ਰਣਜੀਤ ਸਿੰਘ, ਦੂਸਰਾ ਸਥਾਨ ਸਿਮਰਨਜੋਤ ਸਿੰਘ ਅਤੇ ਤੀਸਰਾ ਸਥਾਨ ਗੁਰਵਿੰਦਰ ਸਿੰਘ ਨੇ ਪ੍ਰਾਪਤ ਕੀਤਾ। ਤੀਹਰੀ ਸਾਲ ਵਿੱਚ ਪਹਿਲਾ ਸਥਾਨ ਰਮਨਦੀਪ ਸਿੰਘ, ਦੂਸਰਾ ਸਥਾਨ ਦੀਪਕ ਸ਼ਰਮਾ ਅਤੇ ਤੀਸਰਾ ਸਥਾਨ ਸੁਰਿੰਦਰ ਸਿੰਘ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਸਕਟਬਾਲ ਲੜਕਿਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਨੇ ਸਮਾਣਾ ਨੂੰ 68-48 ਨਾਲ ਹਰਾਇਆ ਅਤੇ ਲੜਕੀਆਂ ਦੇ ਵਰਗ ਵਿੱਚ ਪੋਲੋ ਸੈਂਟਰ ਨੇ ਆਰਮੀ ਕਲੱਬ ਨੂੰ 31-14 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਬੈਡਮਿੰਟਨ ਲੜਕਿਆਂ ਦੇ ਵਰਗ ਵਿੱਚ ਅਮਰਿੰਦਰ ਨੇ ਗੁਰਮੀਤ ਸਿੰਘ ਨੂੰ, ਗਗਨੀਤ ਸਿੰਘ ਨੇ ਅਮੀਸ ਨੂੰ ਹਰਾਇਆ। ਲੜਕੀਆਂ ਦੇ ਵਰਗ ਵਿੱਚ ਅੰਨਤਿਆ ਨੇ ਮਨਦੀਪ ਕੌਰ ਅਤੇ ਰਜਿੰਦਰ ਕੌਰ ਨੇ ਵਿਮਲ ਕੌਰ ਨੂੰ ਹਰਾਇਆ।
ਸ਼੍ਰੀ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਫੁੱਟਬਾਲ ਲੜਕਿਆਂ ਦੇ ਵਰਗ ਵਿੱਚ ਪੀ.ਐਸ.ਈ.ਬੀ. ਕਲੱਬ ਨੇ ਥਾਪਰ ਯੂਨੀਵਰਸਿਟੀ ਨੂੰ 4-0 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਖੋ-ਖੋ ਲੜਕਿਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਪੋਲੋ ਸੈਂਟਰ ਨੇ ਘਨੌਰ ਨੂੰ ਅਤੇ ਸਨੌਰ ਨੇ ਫਿਜ਼ੀਕਲ ਕਾਲਜ ਪਟਿਆਲਾ ਨੂੰ ਹਰਾਇਆ। ਲੜਕੀਆਂ ਵਿੱਚ ਫਿਜ਼ੀਕਲ ਕਾਲਜ ਨੇ ਕਰਹਾਲੀ ਸਾਹਿਬ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਜਿਮਨਾਸਟਿਕ ਲੜਕੀਆਂ ਦੇ ਵਰਗ ਵਿੱਚ ਆਲ ਰਾਊਂਡ ਬੈਸਟ ਜਿਮਨਾਸਟ ਪਹਿਲਾ ਸਥਾਨ ਕਨਿਸਕਾ ਨੀਲ, ਦੂਸਰਾ ਸਥਾਨ ਸਬਾਨਾ ਅਤੇ ਤੀਸਰਾ ਸਥਾਨ ਰਾਸੀਕਾ ਨੇ ਪ੍ਰਾਪਤ ਕੀਤਾ। ਲੜਕਿਆਂ ਵਿੱਚ ਫਲੌਰ ਵਿੱਚ ਪਹਿਲਾ ਸਥਾਨ ਮੇਹੁਲ, ਦੂਸਰਾ ਸਥਾਨ ਸੌਰਵ ਕੁਮਾਰ ਅਤੇ ਤੀਸਰਾ ਸਥਾਨ ਅਰੁਣ ਕੁਮਾਰ ਨੇ ਪ੍ਰਾਪਤ ਕੀਤਾ। ਲੜਕਿਆਂ ਵਿੱਚ ਆਲ ਰਾਊਂਡ ਬੈਸਟ ਜਿਮਨਾਸਟ ਪਹਿਲਾ ਸਥਾਨ ਮੇਹੁਲ, ਦੂਸਰਾ ਸਥਾਨ ਅਰੁਣ ਅਤੇ ਤੀਸਰਾ ਸਥਾਨ ਸੁਜੀਤ ਕੁਮਾਰ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹਾਕੀ ਲੜਕਿਆਂ ਦੇ ਵਰਗ ਵਿੱਚ ਪੋਲੋ ਸੈਂਟਰ ਨੇ ਪਾਤੜਾਂ ਨੂੰ 6-1 ਨਾਲ ਹਰਾਇਆ। ਰੈਸਲਿੰਗ 57 ਕਿ.ਗ. ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਰਵਿੰਦਰ ਸਿੰਘ, ਦੂਸਰਾ ਸਥਾਨ ਸਤਨਾਮ ਸਿੰਘ ਨੇ 61 ਕਿ.ਗ. ਵਿੱਚ ਪਹਿਲਾ ਸਥਾਨ ਸਤੰਤਰ ਸਿੰਘ, ਦੂਸਰਾ ਸਥਾਨ ਰਣਦੀਪ ਸਿੰਘ ਅਤੇ ਤੀਸਰਾ ਸਥਾਨ ਰਮਨਦੀਪ ਸਿੰਘ ਨੇ ਪ੍ਰਾਪਤ ਕੀਤਾ। 65 ਕਿ.ਗ. ਵਿੱਚ ਪਹਿਲਾ ਸਥਾਨ ਲਵਪ੍ਰੀਤ ਸਿੰਘ, ਦੂਸਰਾ ਸਥਾਨ ਪ੍ਰਿੰਸਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਬਿਕਰਮਜੀਤ ਸਿੰਘ ਨੇ, 70 ਕਿ.ਗ. ਵਿੱਚ ਪਹਿਲਾ ਸਥਾਨ ਹਰਸਦੀਪ ਸਿੰਘ, ਦੂਸਰਾ ਸਥਾਨ ਹਰਮਨਦੀਪ ਸਿੰਘ ਅਤੇ ਤੀਸਰਾ ਸਥਾਨ ਜਸਪ੍ਰੀਤ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਹੈਂਡਬਾਲ ਲੜਕਿਆਂ ਦੇ ਵਰਗ ਵਿੱਚ ਮਾਤਾ ਗੁਜਰੀ ਕਲੱਬ ਦੇਵੀਗੜ੍ਹ ਨੇ ਰਾਜਪੁਰਾ ਨੂੰ 16-11 ਨਾਲ ਅਤੇ ਲੜਕੀਆਂ ਦੇ ਵਰਗ ਵਿੱਚ ਐਸ.ਐਸ.ਟੀ ਨਗਰ ਪਟਿਆਲਾ ਨੇ ਭੁਨਰਹੇੜੀ ਨੂੰ 15-8 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਵਾਲੀਬਾਲ ਲੜਕਿਆਂ ਦੇ ਵਰਗ ਵਿੱਚ ਪੋਲੋ ਗਰਾਊਂਡ ਸੈਂਟਰ ਏ ਨੇ ਚੁੱਪਕੀ ਨੂੰ, ਯੂਨੀਵਰਸਿਟੀ ਸੈਂਟਰ ਨੇ ਨਾਭਾ ਨੂੰ ਅਤੇ ਲੜਕੀਆਂ ਦੇ ਵਰਗ ਵਿੱਚ ਪੋਲੋ ਗਰਾਊਂਡ ਸੈਂਟਰ ਏ ਨੇ ਫਿਜ਼ੀਕਲ ਕਾਲਜ ਨੂੰ ਅਤੇ ਪੋਲੋ ਗਰਾਊਂਡ ਸੈਂਟਰ ਨੇ ਫੀਲਖਾਨਾ ਸੈਂਟਰ ਨੂੰ ਹਰਾਇਆ।

Leave a Reply

Your email address will not be published. Required fields are marked *