ਪਟਿਆਲਾ

ਹਨੇਰੇ ਵਿੱਚ ਡੁੱਬਿਆ ਲੋਕ ਨਿਰਮਾਣ ਦਾ ਬਿਜਲੀ ਕਾਮਾ

ਅੱਜ ਸਮੁੱਚੇ ਪੰਜਾਬ ਵਿੱਚ ਧਰਨੇ ਲਾਉਣ ਦਾ ਐਲਾਨ
ਪਟਿਆਲਾ 30 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਲੋਕ ਨਿਰਮਾਣ ਵਿਭਾਗ ਦੇ ਇਲੈਕਟੀਕਲ ਬਿੰਗ ਦੇ ਕਾਮਿਆ ਨੂੰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਜਿੱਥੇ ਇਹ ਕਾਮਾ ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਵਾਝਾ ਰਹੇਗਾ। ਉੱਥੇ ਰੋਜਮਰਾ ਦੀ ਜਿੰਦਗੀ ਬਸਰ ਕਰਨ ਤੋਂ ਵੀ ਔਖਾ ਹੈ।

ਵਿਭਾਗ ਵਿੱਚ ਬਤੌਰ ਕੱਚੇ ਕਾਮੇ ਕੰਮ ਕਰਦੇ ਇਹਨਾਂ ਕਰਮਚਾਰੀਆਂ ਨੂੰ ਲੰਬੇ ਸਮੇਂ ਤੇ ਤਨਖਾਹਾ ਨਹੀਂ ਦਿੱਤੀਆਂ ਜਾ ਰਹੀਆਂ ਉੱਥੇ ਬਿਜਲੀ ਜਿਹੇ ਖਤਰਨਾਕ ਕੰਮ ਕਰਨ ਲਈ ਨਾ ਹੀ ਵਧੀਆਂ ਔਜਾਰ ਅਤੇ ਨਾ ਹੀ ਸੇਫਦੀ ਕਿਟਾ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਇਹ ਕਾਮੇ ਜੋਖਮ ਭਰੇ ਹਲਾਤਾਂ ਵਿੱਚ ਵਿਭਾਗ ਦੇ ਦਫਤਰ, ਰਿਹਾਇਸੀ ਮਕਾਨ ਅਤੇ ਹੋਰ ਸਰਕਾਰੀ ਕੰਮ ਨੂੰ ਰਸਨਾਉਣ ਲਈ ਲਗਾਤਾਰ ਭੱਜਦੋੜ ਕਰਦੇ ਹਨ। ਪਰ ਵਿਭਾਗ ਵੱਲੋਂ ਇਹਨਾਂ ਕਾਮਿਆਂ ਦੇ ਘਰ ਤਨਖਾਹਾ ਨਾ ਮਿਲਣ ਕਾਰਨ ਹਰ ਸਮੇਂ ਹਨੇਰਾ ਛਾਇਆ ਰਹਿੰਦਾ ਹੈ। ਜਿਸ ਕਾਰਨ ਇਹਨਾਂ ਕਾਮਿਆਂ ਨੇ ਫੈਸਲਾ ਕੀਤਾ ਹੈ। ਕਿ ਬਿਜਲੀ ਵਿੰਗ ਦੀਆਂ ਸਬ ਡਿਵੀਜਨਾਂ ਅੱਗੇ ਅੱਜ 31 ਅਕਤੂਬਰ ਨੂੰ ਵਿਸ਼ਾਲ ਰੋਸ ਧਰਨੇ ਦੇ ਕੇ ਆਪਣੀ ਤਨਖਾਹ ਜਾਰੀ ਕਰਾਉਣ ਲਈ ਸੰਘਰਸ ਕੀਤਾ ਜਾਵੇਗਾ। ਪੀ.ਡਬਲਊ.ਡੀ. ਫੀਲਡ ਅਤੇ ਵਰਕਸ਼ਾਪ ਦੇ ਯੂਨੀਅਨ ਆਗੂਆਂ ਦਰਸ਼ਨ ਬੇਲੂ ਮਾਜਰਾ, ਮਨਜੀਤ ਸਿੰਘ ਸੈਣੀ, ਮੱਖਣ ਸਿੰਘ ਵਿਹਦ ਪੂਰੀ, ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹਨਾਂ ਕਾਮਿਆਂ ਦੀਆਂ ਤਨਖਾਹਾ ਜਾਰੀ ਨਾ ਕੀਤੀਆਂ ਤਾ ਮਜਬੂਰ ਹੋ ਕੇ ਅਧਿਕਾਰੀਆਂ ਦੇ ਘਰਾ ਦੀਆਂ ਤੇ ਦਫਤਰਾਂ ਦੀਆਂ ਲਾਈਟਾ ਬੰਦ ਕਰਨ ਜਿਹਾ ਖਾੜਕੂ ਐਕਸ਼ਨ ਕਰਨ ਲਈ ਮਜਬੂਰ ਹੋਵਾਗੇ। ਜੇਕਰ ਇਹ ਕਾਮੇ ਤਨਖਾਹਾ ਨਾ ਮਿਲਣ ਕਾਰਨ ਕਾਲੀ ਦੀਵਾਲੀ ਮਨਾਉਦੇ ਹਨ। ਤਾਂ ਅਧਿਕਾਰੀਆਂ ਦੇ ਘਰਾ ਨੂੰ ਰੁਸਣਾਉਣ ਨਹੀਂ ਦੇਵੇਗਾ। ਇਹਨਾਂ ਕਾਮਿਆਂ ਦੀ ਹਮਾਇਤ ਕਰਦਿਆਂ ਅਵਤਾਰ ਸਿੰਘ ਅੰਮ੍ਰਿਤਸਰ ਬਲਜਿੰਦਰ ਸਿੰਘ ਤਰਨਤਾਰਨ, ਅਮਰੀਕ ਸਿੰਘ ਕਪੂਰਥਲਾ, ਪੁਸਪਿੰਦਰ ਸਿੰਘ ਜਲੰਧਰ, ਰਜਿੰਦਰ ਧਿਮਾਨ ਪਠਾਨਕੋਟ, ਨੇਕਰਾਜ ਗੁਰਦਾਸਪੁਰ, ਜਗਤਾਰ ਸਿੰਘ ਨਵਾ ਸ਼ਹਿਰ, ਦਰਸ਼ਨ ਸਿੰਘ ਰੋਪੜ, ਸਵਰਨ ਮੋਹਾਲੀ, ਬਲਜੀਤ ਬਰਾੜ ਫਰੀਦਕੋਟ, ਗੁਰਦੀਪ ਸਿੰਘ ਬਠਿੰਡਾ, ਸੁਖਦੇਵ ਸਿੰਘ ਚਿਗਾਲੀ ਵਾਲਾ, ਅਨਿਲ ਬਰਨਾਲਾ ਤੇ ਜਸਬੀਰ ਖੋਖਰ, ਤੇ ਨਿਰਭੈ ਸਿੰਘ ਲੁਧਿਆਣਾ ਨੇ ਕਿਹਾ ਕਿ ਜਿੱਥੇ ਅੱਜ ਦੇ ਸੰਘਰਸ ਵਿੱਚ ਇਹਨਾਂ ਕਾਮਿਆਂ ਦੀ ਡਟਵੀ ਹਮਾਇਤ ਕਰੇਗਾ। ਉੱਥੇ ਤਨਖਾਹਾ ਜਾਰੀ ਕਰਾਉਣ ਲਈ ਇਹਨਾਂ ਕਾਮਿਆਂ ਵੱਲੋਂ ਲੜੇਗੇ ਹਰੇਕ ਸੰਘਰਸ ਵਿੱਚ ਭਰਮਾ ਯੋਗਦਾਨ ਪਾਵਾਗੇ

Leave a Reply

Your email address will not be published. Required fields are marked *