ਪੰਜਾਬ ਤੰਬਾਕੁ ਰਹਿਤ ਦਿਵਸ ਮੋਕੇ 13 ਵਿਅਕਤੀਆਂ ਨੂੰ ਕੋਟਪਾ ਐਕਟ ਦੀ ਉਲਘੰਣਾ ਕਰਨ ਤੇ ਕੀਤਾ 1850 ਰੁਪਏ ਜੁਰਮਾਨਾ
ਤੰਬਾਕੁ ਦੇ ਮਾੜੇ ਪ੍ਰਭਾਵਾ ਪ੍ਰਤੀ ਜਾਗਰੂਕਤਾ ਲਈ ਕੱਢੀ ਰੈਲੀ
ਪਟਿਆਲਾ 1 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਮਿਸ਼ਨ ਤੰਦਰੂਸਤ ਪੰਜਾਬ ਤਹਿਤ ਜਿਲਾ ਸਿਹਤ ਵਿਭਾਗ ਵੱਲੋ ਕੇਨੇਡੀਆਨ ਇੰਸਟੀਚਿਉਟ ਆਫ ਕੈਰੀਅਰ ਸੱਟਡੀਜ ਵਿਚ ਪੰਜਾਬ ਤੰਬਾਕੁ ਰਹਿਤ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੂੰ ਤੰਬਾਕੁ ਦੇ ਸੇਵਨ ਨਾਲ ਸ਼ਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ।
ਸਹਾਇਕ ਸਿਹਤ ਅਫਸਰ ਕਮ ਨੋਡਲ ਅਫਸਰ ਤੰਬਾਕੁ ਸੈਲ ਡਾ. ਮਲਕੀਤ ਸਿੰਘ ਵੱਲੋ ਇਸ ਮੋਕੇ ਵਿਦਿਆਰਥੀਆਂ ਨੂੰ ਤੰਬਾਕਨੋਸ਼ੀ ਦੇ ਨਾਲ ਹੋਣ ਵਾਲੀਆ ਬਿਮਾਰੀਆ ਪ੍ਰਤੀ ਜਾਗਰੂਕ ਕਰਦੇ ਕਿਹਾ ਕਿ ਤੰਬਾਕੁ ਪਦਾਰਥਾ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆ, ਕੈਂਸਰ , ਸਾਹ ਆਦਿ ਵਰਗੀਆਂ ਬਿਮਾਰੀਆਂ ਚ ਵਾਧਾ ਹੋ ਰਿਹਾ ਹੈ ਜਿਸ ਤੋ ਸਾਡੀ ਨੋਜਵਾਨ ਪੀੜੀ ਨੂੰ ਜਾਗਰੂਕ ਹੋਣ ਦੀ ਲੋੜ ਹੈ।ਮਾਨਸਿਕ ਰੋਗਾ ਦੇ ਮਾਹਰ ਡਾਕਟਰ ਪ੍ਰਭਦੀਪ ਵੱਲੋ ਵਿਦਿਆਰਥੀਆਂ ਵੱਲੋ ਤੰਬਾਕੁ ਦੇ ਵੱਖ-ਵੱਖ ਰੂਪਾ, ਇਹਨਾਂ ਦੇ ਸੇਵਨ ਤੋਂ ਬਚਾਅ ਸਬੰਧੀ ਜਾਣਕਾਰੀ ਦਿਤੀ। ਦੰਦਾ ਦੇ ਮਾਹਰ ਡਾ.ਨਿਰਮਲ ਕੋਰ ਵੱਲੋ ਤੰਬਾਕੁ ਪਦਾਰਥਾ ਦੇ ਸੇਵਨ ਨਾਲ ਦੰਦਾ ਨੂੰ ਹੋਣ ਵਾਲੀਆਂ ਬਿਮਾਰੀਆ ਅਤੇ ਮੂੰਹ ਦੇ ਕੈਂਸਰ ਬਾਰੇ ਦੱਸਿਆਂ ਗਿਆ। ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੱਲੋ ਤੰਬਾਕੁ ਕੰਟਰੋਲ ਐਕਟ ਬਾਰੇ ਜਾਣਕਾਰੀ ਦਿੱਤੀ। ਨੋਡਲ ਅਫਸਰ ਡਾ. ਮਲਕੀਤ ਸਿੰਘ ਨੇ ਦੱਸਿਆਂ ਕਿ ਸਿਹਤ ਵਿਭਾਗ ਵੱਲੋ ਤੰਬਾਕੁ ਦਾ ਸੇਵਨ ਕਰਨ ਵਾਲਿਆ ਦਾ ਤੰਬਾਕੁ ਸੇਵਨ ਨੂੰ ਛੁਡਾਉਣ ਲਈ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਜਿਲਾ ਲੈਵਲ ਤੇ ਤੰਬਾਕੁ ਤੰਬਾਕੂ ਛੁਡਾਓ ਕੇਂਦਰ ਖੋਲਿਆ ਗਿਆ ਹੈ ਜਿਥੇ ਸਾਇਕੇਟਰੀ ਦੇ ਮਾਹਰ ਅਤੇ ਦੰਦਾ ਦੇ ਮਾਹਰ ਡਾਕਟਰਾਂ ਵੱਲੋ ਤੰਬਾਕੁ ਛੱਡਣ ਵਾਲੇ ਮਰੀਜਾਂ ਦੀ ਕਾਉਂਸਲਿੰਗ ਕਰਨ ਦੇ ਨਾਲ ਉਹਨਾਂ ਨੂੰ ਤੰਬਾਕੂ ਦਾ ਨਸ਼ਾ ਛੱਡਣ ਲਈ ਨਿਕੋਟੀਨ ਗਮ ਅਤੇ ਪੈਚ ਮੁਫਤ ਵਿਚ ਦਿਤੇ ਜਾਣਗੇ ਇਸ ਮੋਕੇ ਵਿਦਿਆਰਥੀਆਂ ਦੇ ਪੈਟਿੰਗ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਤ ਕੀਤਾ ਗਿਆ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ। ਨੋਡਲ ਅਫਸਰ ਡਾ. ਮਲਕੀਤ ਸਿੰਘ ਨੇ ਦੱਸਿਆਂ ਕਿ ਅੱਜ ਪੰਜਾਬ ਤੰਬਾਕੁ ਰਹਿਤ ਦਿਵਸ ਦੇ ਮੋਕੇ ਤੇ ਜਿਲਾ ਤੰਬਾਕੁ ਕੰਟਰੌਲ ਦੀ ਟੀਮ ਵੱਲ ਤੰਬਾਕੁ ਕੰਟਰੋਲ ਐਕਟ ਦੀ ਉਲਘੰਣਾ ਕਰਨ ਵਾਲੇ 13 ਵਿਅਕਤੀਆ ਦੇ ਚਲਾਨ ਕੱਟ ਕੇ 1850 ਰੁਪਏ ਦੀ ਰਕਮ ਜੁਰਮਾਨੇ ਵੱਲੋ ਵਸੂਲ ਕੀਤੀ ਗਈ ਹੈ। ਇਸ ਮੋਕੇ ਜਿਲਾ ਦੰਦ ਸਿਹਤ ਅਫਸਰ ਡਾ. ਸਰਿਤਾ ਮਿਤੱਲ, ਡਾ. ਨਿਰਮਲ ਕੋਰ,ਪ੍ਰਿੰਸੀਪਲ ਮੈਡਮ ਰਵਿੰਦਰ ਕੋਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ , ਸੇਨੇਰਟਰੀ ਇਮਸਪੈਕਟਰ ਅਨਿਲ ਕੁਮਾਰ,ਬਿੱਟੂ ਅਤੇ ਸਟਾਫ ਹਾਜਰ ਸੀ।

