ਬਿਜਲੀ ਮੁਲਾਜ਼ਮਾਂ ਦੀਆਂ ਤਰੱਕੀਆਂ ਖਾਲੀ ਅਸਾਮੀਆਂ ਤੇ ਜਲਦ ਪੂਰੀਆਂ ਕੀਤੀਆ ਜਾਣਗੀਆਂ
ਪਟਿਆਲਾ: 14 ਨਵੰਬਰ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਦਾ ਸੁਬਾਈ ਪ੍ਰਤੀਨਿਧ ਮੰਡਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ:ਬਲਦੇਵ ਸਿੰਘ ਸਰਾਂ ਨੂੰ ਮਿਲਿਆਂ।
ਵਫਦ ਨੂੰ ਇੰਜ ਸਰਾਂ ਨੇ ਦੱਸਿਆ ਕਿ ਬਿਜਲੀ ਨਿਗਮ ਵਿੱਚ ਕੰਮ ਕਰਦੇ ਲਾਇਨਮੈਨਾ ਤੋ ਜੇਈ,ਫੋਰਮੇਨਾਂ ਸਮੇਤ ਸਾਰੇ ਵਰਗਾਂ ਦੀਆਂ ਖਾਲੀ ਅਸਾਮੀਆਂ ਤੇ ਤਰੱਕੀਆਂ ਦੇ ਅਮਲ ਨੂੰ ਤੇਜ਼ ਕਰਨ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਹਨਾ ਦੱਸਿਆਂ ਕਿ ਪਿਛਲੇ ਤਿੰਨ ਮਹੀਨਿਆਂ ਦੇ ਦੋਰਾਨ ਵੱਡੀ ਗਿਣਤੀ ਵਿੱਚ ਟੈਕਨੀਕਲ,ਕਲੈਰੀਕਲ ਤੇ ਅਕਾਉਟਸ਼ ਕੇਡਰ ਦੇ ਮੁਲਾਜਮਾਂ ਦੀਆਂ ਤਰੱਕੀਆਂ ਕੀਤੀਆ ਗਈਆਂ ਹਨ।ਜਥੇਬੰਦੀਆਂ ਦੇ ਸੁਬਾਈ ਆਗੂਆਂ ਹਰਭਜਨ ਸਿੰਘ ਪਿਲਖਣੀ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਜਥੇਬੰਦੀਆਂ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਸੀ.ਆਰ.ਏ 281 ਵਾਲੇ ਠੇਕੇ ਤੇ ਕੰਮ ਕਰਨ ਵਾਲੇ ਲਾਇਨਮੈਨਾ ਨੂੰ ਪੱਕਾ ਕੀਤਾ ਜਾਵੇ ਜਿਸ ਤੇ ਚੇਅਰਮੈਨ ਨੇ ਭਰੋਸਾ ਦਿੱਤਾ ਕਿ ਉਹਨਾਂ ਦਾ ਕੇਸ਼ ਬੀ.ਉ.ਡੀ ਵਿੱਚ ਵਿਚਾਰ ਕਰਕੇ ਉਹਨਾ ਨੂੰ ਪੱਕਾ ਕੀਤਾ ਜਾਵੇਗਾ।ਉਹਨਾਂ ਵਰਕਚਾਰਜ਼ ਤੋ ਸਹਾਇਕ ਲਾਇਨਮੇਨ ਦੀ ਤਰੱਕੀ ਵਾਲੇ ਪੱਤਰ ਨੂੰ ਮੁੜ ਸੋਧ ਕੇ ਜਾਰੀ ਕਰਨ ਦੇ ਹੁਕਮ ਜਾਰੀ ਕਰਨ ਦਾ ਭਰੋਸਾ ਦਿੱਤਾ।ਜਥੇਬੰਦੀ ਨੇ 23 ਸਾਲਾ ਸਕੇਲ ਦੇ ਪੱਤਰ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਮੰਗ ਕੀਤੀ।ਇੰਜ: ਸਰਾ ਨੇ ਝੋਨੇ ਦੇ ਸੀਜ਼ਨ ਦੋਰਾਨ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਇੰਜਨੀਅਰਾਂ ਤੇ ਮੁਲਾਜਮਾਂ ਦੇ ਕੰਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇ ਦੋਰਾਨ ਵੀ ਹਰ ਸ੍ਰੇਣੀ ਦੇ ਖਪਤਕਾਰ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਇਸ ਮੋਕੇ ਤੇ ਜਥੇਬੰਦੀ ਦੇ ਸੁਬਾਈ ਆਗੂ ਮਨਜੀਤ ਸਿੰਘ ਚਾਹਲ,ਜਰਨੈਲ ਸਿੰਘ ਚੀਮਾ, ਆਰ.ਕੇ ਤਿਵਾੜੀ,ਮਹਿੰਦਰ ਸਿੰਘ,ਪੂਰਨ ਸਿੰਘ ਖਾਈ, ਨਰਿੰਦਰ ਸੈਣੀ,ਸੁਰਿੰਦਰਪਾਲ ਲਹੋਰੀਆ, ਕਮਲ ਕੁਮਾਰ ਪਟਿਆਲਾ, ਅਵਤਾਰ ਸਿੰਘ ਸੇਰਗਿੱਲ,ਗ੍ਰਰਪ੍ਰੀਤ ਸਿੰੰਘ ਗੰਡੀਵਿੰਡ ਆਦਿ ਹਾਜਰ ਸਨ।

