ਪੁਲਾੜ ‘ਚ ਭਾਰਤ ਦੀ ਵੱਡੀ ਸਫਲਤਾ, ਇਸਰੋ ਨੇ ਲਾਂਚ ਕੀਤਾ ਸੈਟੇਲਾਈਟ
ਨਵੀਂ ਦਿੱਲੀ 14 ਨਵੰਬਰ (ਮਧੂਸਾਰ ਬਿਊਰੋ) ਪੁਲਾੜ ਦੇ ਖੇਤਰ ‘ਚ ਭਾਰਤ ਨੇ ਬੁੱਧਵਾਰ ਨੂੰ ਵੱਡੀ ਸਫਲਤਾ ਹਾਸਿਲ ਕਰ ਲਈ ਹੈ। ਇਸਰੋ ਨੇ ਤਾਮਿਲਨਾਡੂ ਦੇ ਸ਼੍ਰੀਹਰੀਕੋਟਾ ਤੋਂ ਸੰਚਾਰ ਸੈਟੇਲਾਈਟ ਜੀ. ਐੱਸ. ਏ. ਟੀ-29 ਨੂੰ ਲਾਂਚ ਕਰ ਦਿੱਤਾ ਹੈ।
3,423 ਕਿਲੋਗ੍ਰਾਮ ਵਜ਼ਨ ਦੇ ਸੈਟੇਲਾਈਟ ਨੂੰ ਲਾਂਚ ਮਤਲਬ ਜੀ. ਐੱਸ. ਐੱਲ. ਵੀ-ਐੱਮ. ਕੇ3-ਡੀ2 ਦੇ ਰਾਹੀ ਸ਼੍ਰੀਹਰੀਕੋਟਾ ਰੇਂਜ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਲਾਂਚ ਪੈਡ ਤੋਂ ਸ਼ੁਰੂ ਕੀਤਾ ਗਿਆ। ਇਸ ਸਾਲ ਇਹ ਇਸਰੋ ਦਾ ਪੰਜਵਾਂ ਲਾਂਚ ਹੋਵੇਗਾ।

