ਖੰਨਾ, 5 ਦਸੰਬਰ (ਮਧੂਸਾਰ ਬਿਊਰੋ) ਖੰਨਾ ਵਿਖੇ ਮੋਟਰਸਾਈਕਲ ਸਵਾਰ 2 ਲੁਟੇਰੇ ਇੱਕ ਫ਼ੈਕਟਰੀ ਵਰਕਰ ਨੂੰ ਗੋਲੀ ਮਾਰ ਕੇ ਉਸ ਤੋਂ 20 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਫ਼ੈਕਟਰੀ ਵਰਕਰ ਮਹਿਤਾਬ ਸਿੰਘ ਪੈਸੇ ਕਢਵਾ ਕੇ ਬੈਂਕ ਤੋਂ ਆ ਰਿਹਾ ਸੀ ਕਿ ਰਸਤੇ ਵਿਚ ਲੁਟੇਰਿਆ ਨੇ ਉਸ ਨੂੰ ਗੋਲੀ ਮਾਰ ਕੇ ਰਕਮ ਖੋਹ ਲਈ।