ਜਲ ਸਪਲਾਈ ਦਫਤਰ ਅੱਗੇ ਪੱਕਾ ਮੋਰਚਾ 11 ਦਸੰਬਰ ਤੋਂ ਸ਼ੁਰੂ
ਪਟਿਆਲਾ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਦੀ ਮੀਟਿੰਗ ਜਸਵੀਰ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਬੀ.ਐਮ.ਐਲ. ਕੰਪਲੈਕਸ ਪਟਿਆਲਾ ਵਿਖੇ ਹੋਈ।
ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜੋਨ ਜਨਰਲ ਸਕੱਤਰ ਛੱਜੂ ਰਾਮ, ਸੀਨੀਅਰ ਮੀਤ ਪ੍ਰਧਾਨ ਹਰਬੀਰ ਸੁਨਾਮ, ਵਿੱਤ ਸਕੱਤਰ ਸੁਲੱਖਣ ਖਮਾਣੋ ਤੋਂ ਇਲਾਵਾ ਬ੍ਰਾਂਚ ਪਟਿਆਲਾ ਦੇ ਪ੍ਰਧਾਨ ਗੁਰਮੀਤ ਸਿੰਘ, ਪਾਤੜਾਂ ਦੇ ਕੁਲਦੀਪ ਸਿੰਘ, ਸਮਾਣਾ ਦੇ ਹਰਦੇਵ ਸਿੰਘ, ਘਨੋਰ ਦੇ ਪ੍ਰਕਾਸ਼ ਸਿੰਘ, ਸਰਕਲ ਪਟਿਆਲਾ ਦੇ ਹਰੀ ਸਿੰਘ ਨਿੱਕਾ, ਦੇਧਨਾ ਬ੍ਰਾਂਚ ਦੇ ਨਰੇਸ਼ ਕੁਮਾਰ ਤੋਂ ਇਲਾਵਾ ਰਣਧੀਰ ਸਿੰਘ, ਲਖਵਿੰਦਰ ਸਿੰਘ, ਸਵਰਨ ਸਿੰਘ, ਪ੍ਰਕਾਸ਼ ਪਟਿਆਲਾ, ਨਾਥ ਸਿੰਘ, ਜਸਵੀਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।
ਮੀਟਿੰਗ ‘ਚ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ 11 ਦਸੰਬਰ ਤੋਂ 20 ਦਸੰਬਰ ਤੱਕ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਭਾ ਰੋਡ ਦਫਤਰ ਅੱਗੇ ਡਿਪਟੀ ਡਾਇਰੈਕਟਰ ਤੇ ਵਿਭਾਗ ਦੇ ਮੰਤਰੀ ਖਿਲਾਫ ਮੰਗਾਂ ਦੀ ਪ੍ਰਾਪਤੀ ਲਈ ਦਿਤੇ ਜਾ ਰਹੇ ਧਰਨੇ ਸਬੰਧੀ ਕੋਟੇ ਲਾਏ ਗਏ। ਜਿਸ ਤਹਿਤ 11 ਦਸੰਬਰ ਨੂੰ ਜੋਨ ਪਟਿਆਲਾ ਦੀ ਸਮੁੱਚੀ ਮੈਂਬਰਸ਼ਿਪ ਧਰਨੇ ‘ਚ ਸ਼ਮੂਲੀਅਤ ਕਰੇਗੀ ਅਤੇ 12 ਦਸੰਬਰ ਤੋਂ 20 ਦਸੰਬਰ ਜੋਨ ਦੀ ਆਗੂ ਟੀਮ ਧਰਨੇ ‘ਚ ਹਾਜ਼ਰ ਰਹੇਗੀ। ਮੀਟਿੰਗ ‘ਚ ਭਾਖਡਾ ਮੇਨ ਲਾਇਨ ਦਫਤਰ ਪਟਿਆਲਾ ਵੱਲੋਂ ਅੱਜ ਤੱਕ ਮੁਲਾਜਮਾਂ ਦੀਆਂ ਤਨਖਾਹਾਂ ਦੇ ਬਿੱਲ ਖਜਾਨਾ ਦਫਤਰ ਨਾ ਭੇਜਣ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ। ਜਿਸ ਕਰਕੇ ਮੁਲਾਜਮਾਂ ਨੂੰ ਅਜੇ ਤੱਕ ਤਨਖਾਹ ਨਾ ਮਿਲਣ ਕਰਕੇ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੁਲਾਜਮਾਂ ਵਿੱਚ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਮੀਟਿੰਗ ‘ਚ ਦਸ ਦਸੰਬਰ ਨੂੰ ਐਕਸੀਅਨ ਦੇਵੀਗੜ੍ਹ ਅਤੇ ਐਸ.ਈ. ਬੀ.ਐਮ.ਐਲ. ਨਾਲ 20 ਦਸੰਬਰ ਨੂੰ ਹੋ ਰਹੀ ਮੀਟਿੰਗ ਦੀਆਂ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ‘ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇਕਰ ਮੁਲਾਜਮਾਂ ਦੀਆਂ ਮੁੱਖ ਮੰਗਾਂ ਵਿਭਾਗਾਂ ‘ਚ ਪੰਚਾਇਤੀਕਰਨ ਨਿਜੀਕਰਨ ਕਰਨਾ ਨਾ ਰੋਕਿਆ ਤੇ ਬਕਾਇਆ ਡੀ.ਏ. ਦਾ ਬਕਾਇਆ ਨਾ ਦਿੱਤਾ ਤਾਂ ਦਸ ਜਨਵਰੀ 2019 ਨੂੰ ਜਲ ਸਪਲਾਈ ਮੰਤਰੀ ਦੇ ਹਲਕੇ ਮਲੇਰਕੋਟਲਾ ਹਲਕੇ ‘ਚ ਜਲ ਸਪਲਾਂਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਕੀਤੇ ਜਾ ਰਹੇ ਝੰਡਾ ਮਾਰਚ ‘ਚ ਜੋਨ ਪਟਿਆਲਾ ਤੋਂ ਸੈਂਕੜੇ ਸਾਥੀ ਦਸ ਵਹੀਕਲ ਲੈ ਕੇ ਸ਼ਮੂਲੀਅਤ ਕਰਨਗੇ।

