ਪਟਿਆਲਾ

ਪਾਵਰ ਲਿਫਟਿੰਗ ਵਿੱਚ 14 ਗੋਲਡ ਮੈਡਲ, 3 ਸਿਲਵਰ ਅਤੇ ਬਰਾਉਂਜ਼ ਮੈਡਲ ਜਿੱਤ ਚੁੱਕੀ ਦਲਿਤ ਮਹਿਲਾ ਬਲਵਿੰਦਰ ਕੌਰ ਦਾ ਭਾਵਾਧਸ ਨੇ ਕੀਤਾ ਵਿਸ਼ੇਸ ਸਨਮਾਨ

ਪਟਿਆਲਾ (ਮਧੂਸਾਰ ਬਿਊਰੋ) :- ਬਡੂੰਗਰ ਵਿਖੇ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਹੀ ਪਾਵਰ ਲਿਫਟਿੰਗ ਵਿੱਚ 14 ਗੋਲਡ ਮੈਡਲ, 3 ਸਿਲਵਰ ਤੇ 2 ਬਰਾਉਂਜ਼ ਮੈਡਲ ਜਿੱਤਣ ਵਾਲੀ ਦੇਸ਼ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੀ ਦਲਿਤ ਮਹਿਲਾ ਬਲਵਿੰਦਰ ਕੌਰ ਦਾ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਰਾਸ਼ਟਰੀਯ ਸਾਲਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ‘ ਦਲਿਤ ਹੋਣਹਾਰ ਕੇ ਸਨਮਾਨ ਮੇਂ, ਭਾਵਾਧਸ ਮੈਦਾਨ ਮੇਂ, ਮੁਹਿੰਮ ਤਹਿਤ ਵਿਸ਼ੇਸ਼ ਸਨਮਾਨ ਬਡੂੰਗਰ ਵਿਖੇ ਕੀਤਾ ਗਿਆ। ਇਸ ਦੌਰਾਨ ਵੀਰ ਪ੍ਰੇਮ ਖੋੜਾ ਨੇ ਆਪਣੇ ਵਿਚਾਰ ਸਾਂਝ ਕਰਦਿਆਂ ਕਿਹਾ ਕਿ ਬਲਵਿੰਦਰ ਕੌਰ ਦੇ ਅਤੀ ਗਰੀਬ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਆਪਣੀ ਮਿਹਨਤ ਦੇ ਬਲਬੁੱਤੇ ‘ਤੇ ਇਨ੍ਹਾਂ ਨੇ ਪਾਵਰ ਲਿਫਟਿੰਗ ਦੇ ਅਨੇਕਾਂ ਮੁਕਾਬਲਿਆਂ ਵਿੱਚ ਭਾਗ ਲਿਆ, ਜਿਸਦੇ ਚਲਦਿਆਂ ਬਲਵਿੰਦਰ ਕੌਰ ਨੇ 14 ਗੋਲਡ ਮੈਡਲ, 3 ਸਿਲਵਰ ਤੇ ਦੋ ਬਰਾਉਂਜ਼ ਮੈਡਲ ਵੀ ਜਿੱਤੇ ਹਨ।

ਅੱਜ ਇਨ੍ਹਾਂ ਦੇ ਘਰ ਪੋਤੇ, ਪੋਤੀਆਂ ਵੀ ਹਨ। ਇਨਾਂ ਸਮਾਂ ਬੀਤ ਜਾਣ ਮਗਰੋਂ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਜਿਲ੍ਹਾਂ ਜਾਂ ਸੂਬਾ ਪੱਧਰ ਤੇ ਕੋਈ ਵੀ ਵਿਸ਼ੇਸ਼ ਸਨਮਾਨ ਇਸ ਹੋਣਹਾਰ ਬਲਵਿੰਦਰ ਕੌਰ ਦਾ ਨਹੀਂ ਕੀਤਾ ਗਿਆ। ਹਰ ਇੱਕ ਸਰਕਾਰ ਵੱਲੋਂ ਬਲਵਿੰਦਰ ਕੌਰ ਦੀਆਂ ਪ੍ਰਾਪਤੀਆਂ ਨੂੰ ਅਣਗੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਮੌਜੂਦਾ ਪੰਜਾਬ ਸਰਕਾਰ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਰਾਹੀਂ ਬਲਵਿੰਦਰ ਕੌਰ ਲਈ ਆਰਥਿਕ ਮਦਦ ਜਾਂ ਇਹਨਾਂ ਦੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਦੀ ਮੰਗ ਕਰਨਗੇ। ਇਸ ਮੌਕੇ ਤੇ ਭਾਵਾਧਸ ਦੇ ਸੀਨੀਅਰ ਆਗੂ ਰਾਜੇਸ਼ ਸ਼ਭਰਵਾਲ, ਭਗਵਾਨਦਾਸ, ਦੀਪਕ ਕੁਮਾਰ ਵਾਲਮੀਕਿ, ਸੋਨੂੰ ਭਲਵਾਨ, ਸੀਮਾ ਵੈਦ, ਜਸਵੰਤ ਸਿੰਘ ਸੰਤ, ਰਜਿੰਦਰ ਗਿੱਲ, ਗੁਰਨਾਮ ਸਿੰਘ ਫੌਜੀ, ਮਹਿੰਦਰ ਕੌਰ, ਰਵੀ ਗਾਗਟ, ਸੁਰਿੰਦਰ ਕੌਰ ਰੁਪਾਲ, ਰੂਪ ਚੰਦ, ਰਮੇਸ਼ ਕੁਮਾਰ, ਪੱਪੂ ਪ੍ਰਿਥਵੀ ਅੱਟਵਾਲ, ਮੋਨਮੋਹਨ ਸਿੰਘ, ਅਸ਼ੋਕ ਲੋਹਾਨ, ਕੁਲਦੀਪ ਸੌਨੂੰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *