ਝੂਠ ਬੋਲੇ ਕਊਆ ਕਾਟੇ : ‘ਮੋਚੀ ਪੱਤਰਕਾਰ’ ਨੂੰ ਮੇਰੀ ਚੁੱਪ ‘ਚੋਂ ਚਪੇੜ
ਕੰਵਰ ਬੇਦੀ
ਮੈਂ ਚੁੱਪ ਰਹਾਂ, ਚੁੱਪ ਨੂੰ ਤੋੜਾਂ, ਪਰ ਕਈ ਵਾਰ ਬਹੁਤ ਕੁਝ ਅੰਦਰੋਂ-ਅੰਦਰ ਪੀ ਲਈਦਾ, ਖੈਰ ਸਮਾਂ ਬਲਵਾਨ ਹੁੰਦਾ ਕਈ ਵਾਰ ਸਮਾਂ ਠੀਕ ਨਾ ਹੋਵੇ ਤਾਂ ਚੁੱਪ ਰਹਿਣਾ ਵੀ ਠੀਕ ਹੁੰਦਾ। ਸਿਆਣੇ ਤਾਂ ਇਥੋਂ ਤੱਕ ਆਖ ਦਿੰਦੇ ‘ਇਕ ਚੁੱਪ’ ਸੌ ‘ਸੁੱਖ’ ਇਸ ਨੂੰ ਮੰਨ ਵੀ ਲਈਦਾ ਹੈ, ਪਰ ਕੁਝ ਲੋਕਾਂ ਨੂੰ ਮੇਰੀ ਚੁੱਪ ਗਵਾਰਾ ਨਹੀਂ, ਉਹ ਚਾਹੁੰਦੇ ਹਨ ਕਿ ਮੈਂ ਆਪਣੀ ‘ਚੁੱਪ’ ਤੋੜਾਂ, ਜਦ ਮੈਂ ਉਨ੍ਹਾਂ ਨੂੰ ਬੁਲਾਉਂਦਾ ਬੋਲਦਾ ਤੱਕ ਨਹੀਂ ਤਾਂ ਮੇਰੀ ਚੁੱਪ ਹੀ ਉਨ੍ਹਾਂ ਦੇ ਮੂੰਹ ‘ਤੇ ਚਪੇੜ ਬਣ ਜਾਂਦੀ ਹੈ।
ਅੱਜ ਫੇਰ ਮੇਰੀ ਚੁੱਪ ਨੇ ਚਪੇੜ ਜੜ੍ਹ ਦਿੱਤੀ, ਜਦ ਉਹ ਮੈਨੂੰ ‘ਮੌਕਾਪ੍ਰਸਤ’ ਆਖ ਗਿਆ। ਕਹਿੰਦੇ ਆ ਕਦੇ ਵੀ ਜਾਤ-ਪਾਤ ‘ਚ ਫਰਕ ਨਹੀਂ ਮੰਨਦੀਦਾ, ਮੈਂ ਬੇਦੀ ਕੁੱਲ ਤੋਂ ਹਾਂ ਮੈਂ ਤਾਂ ਹਰਗਿਜ਼ ਵੀ ਜਾਤ-ਪਾਤ ‘ਚ ਬਹੁਤਾ ਵਿਸ਼ਵਾਸ ਨਹੀਂ ਰੱਖਦਾ, ਪਰ ਕੁਝ ਮਾੜੀ ਤੇ ਨੀਵੀਂ ਜਾਤ ਦੇ ਲੋਕ ਇਹ ਆਖਣ ਲਈ ਮਜ਼ਬੂਰ ਕਰ ਦਿੰਦੇ ਹਨ ਕਿ ਇਹ ਤਾਂ ਮੋਚੀ ਐ ਛੱਡ ਏਨੂੰ, ਮੈਂ ਇਹ ਵੀ ਸਿੱਧ ਨਹੀਂ ਕਰਨਾ ਚਾਹੁੰਦਾ ਕਿ ਮੈਂ ਬਹੁਤ ਉਚੀ ਤੇ ਸੁੱਚੀ ਸੋਚ ਜਾਂ ਜਾਤ ਦਾ ਮਾਲਕ ਹਾਂ, ਪਰ ਅਕਲ ਨੂੰ ਹੱਥ ਮਾਰਕੇ ਥੋੜ੍ਹਾ ਸਿਆਣਾ ਬਣਨ ਦੀ ਕੋਸ਼ਿਸ਼ ਜ਼ਰੂਰ ਕਰਦਾ ਹਾਂ। ਮੈਨੂੰ ਇਕ ਗੱਲ ਯਾਦ ਆਉਂਦੀ ਐਂ ਉਸ ‘ਮੋਚੀ ਪੱਤਰਕਾਰ’ ਦੀ ਜੋ ਲੇਖਕ, ਬੁੱਧਜੀਵੀ ਤੇ ਪੱਤਰਕਾਰ ਭਾਈਚਾਰੇ ‘ਚ ਆਪਣਾ-ਆਪ ‘ਚ ਬਹੁਤ ਸਿਆਣਾ ਬਣਦਾ ਐ, ਖੈਰ ਅੱਜ ਉਹ ਜਿਸ ਸੋਚ ਦਾ ਮਾਲਕ ਤੇ ਲਿਆਕਤ ਰੱਖਦਾ, ਰੱਬ ਅਜਿਹਾ ਕਿਸੇ ਵਿਅਕਤੀ ਨੂੰ ਨਾ ਰੱਖੇ, ਅੱਜ ‘ਮੋਚੀ ਪੱਤਰਕਾਰ’ ਸਿਰਫ ਲੇਖਕ ਤੇ ਚੰਗਾ ਪੱਤਰਕਾਰ ਇਸ ਕਰਕੇ ਨਹੀਂ ਬਣ ਸਕਿਆ ਕਿਉਂਕਿ ਉਹ ‘ਮੋਚੀ’ ਸੀ ਪੱਤਰਕਾਰ ਤੇ ਲੇਖਕ ਪਤਾ ਨਹੀਂ ਕਿੱਦਾਂ ਬਣਿਆ, ਮੋਚੀ ਜੁੱਤੀਆਂ ਗੰਢਦਾ, ਜੋੜ ਤੋੜ ਕਰਦਾ, ਕਦੇ-ਕਦੇ ਜਦ ਓਹੀਦੀ ਅਕਲ ਜੇ ਇਸੇ ਤਾਂ ਘਾਹ ਚਰਨ ਜਾਂਦੀ ਰਹੀ ਤਾਂ ਜਲਦ ਜੁੱਤੀਆਂ ਗੰਢਦਿਆਂ, ਫੇਰ ਜੁੱਤੀਆਂ ਖਾ ਹੀ ਬੈਠੇਗਾ ਕਿਉਂਕਿ ਪੇਸ਼ੇ ‘ਚ ਭਾਵੇਂ ਉਹ ਪੱਤਰਕਾਰ ਹੋਵੇ, ਪਰ ਮੋਚੀਪੁਣਾ ਅੱਜ ਵੀ ਉਸ ਦਾ ਪੁਸ਼ਤੈਨੀ ਧੰਦਾ ਐ…ਪੱਤਰਕਾਰੀ ‘ਚ ਹੱਥ ਅਜ਼ਮਾਉਂਦਿਆਂ ਉਹ ਖ਼ਬਰਾਂ ਘੜ ਮਾਰਦਾ, ਕਿਤਾਬਾਂ ਘੜ ਮਾਰਦਾ, ਇਥੋਂ ਤੱਕ ਧੀਆਂ ਵਰਗੀ ਨੂੰਹ ਦੀ ਭਰੂਣ ਹੱਤਿਆ ਤੱਕ ਵੀ ਕਰਵਾ ਦਿੰਦਾ। ਪੱਤਰਕਾਰਾਂ ਦੇ ਗਰੁੱਪ ਇਸ ਕਰਕੇ ਬਣਾਉਂਦਾ, ਜਦ ਪਟਿਆਲਾ ਦਾ ਕੋਈ ਵੀ ਪੱਤਰਕਾਰ ਉਸ ਨਾਲ ਨਾ ਤੁਰੇ ਤਾਂ ਉਨ੍ਹਾਂ ਪੱਤਰਕਾਰਾਂ ਤੇ ਵਿਅਕਤੀਆਂ ਦੀ ਚੋਣ ਕਰਦਾ, ਜੇ ਕਿਸੇ ਵੀ ਪਾਰਟੀ ‘ਚ ਬੈਠੇ ਕੇ ਵਾਹੋ-ਵਾਹ ਕਰਨ ਵਾਲੇ ਹੋਣ। ਪਿੱਠ ਪਿੱਛੇ ਚੁਗਲੀ ਤੇ ਨਿੰਦਾ ਕਰਨ ਵਾਲੇ ਵਿਅਕਤੀ ਦੀ ਗੁਰੂ ਘਰ ‘ਚ ਵੀ ਢੋਈ ਨਹੀਂ ਹੁੰਦਾ। ਮੈਂ ਇਥੋਂ ਤੱਕ ਜਾਣਾ ਨਹੀਂ ਸੀ ਚਾਹੁੰਦਾ, ਪਰ ਜਦ-ਜਦ ਵੀ ਮੇਰੀ ਕੋਈ ਚੁੱਪ ਨੂੰ ਤੋੜਦਾ ਤਾਂ ਮੈਂ ਤਾਂ ਏਸੇ ਤਰਾਂ ਚੱਲਦਾ..ਜੇ ਮੇਰੀ ਚੁੱਪ ਤੋੜਨ ਤੇ ਮੌਕਾਪ੍ਰਸਤ ਵਾਲਿਆਂ ਨੂੰ ਮੇਰੀ ਚੁੱਪ ‘ਚੋਂ ਚਪੇੜ ਇਸੇ ਤਰ੍ਹਾਂ ਪੈਂਦੀ ਰਹੇਗੀ। ਅਜਿਹੇ ਸਿਆਣੇ ਲੇਖਕ ਤੇ ਪੱਤਰਕਾਰ ਨੇ ਜੇ ਕਿਤੇ ਗੁਰਬਾਣੀ ‘ਚ ਮਾੜੀ ਮੋੜ ਝਾਤ ਨਹੀ ਮਾਰੀ ਤਾਂ ਗੁਰਬਾਣੀ ਕੀ ਕਹਿੰਦੀ ਇਹ ਜ਼ਰੂਰ ਪੜ੍ਹ ਲਵੇ
ਨਿੰਦਕ ਕਉ ਫਿਟਕੇ ਸੰਸਾਰੁ
ਨਿੰਦਕ ਕਾ ਝੂਠਾ ਬਿਉਹਾਰੁ
ਨਿੰਦਕ ਕਾ ਮੈਲਾ ਆਚਾਰੁ

