ਇਨਸਾਫ ਮੋਰਚਾ ਰਵਾਇਤੀਆਂ ਪਾਰਟੀਆਂ ਨੂੰ ਖਦੇੜਕੇ ਰਹੇਗਾ : ਡਾ. ਗਾਂਧੀ
ਪਟਿਆਲਾ 14 ਦਸੰਬਰ (ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ 16 ਦਸੰਬਰ ਨੂੰ ਪਟਿਆਲਾ ਵਿਖੇ ਇਨਸਾਫ ਮੋਰਚੇ ਵੱਲੋਂ ਕੀਤੇ ਜਾਣ ਵਾਲੇ ਇਕੱਠ ‘ਚ ਸੂਬੇ ਦੇ ਲੋਕਾਂ ਨੂੰ ਵੱਧ ਚੜਕੇ ਪੁੱਜਣ ਦੀ ਅਪੀਲ ਕੀਤੀ ਹੈ।
ਡਾ. ਗਾਂਧੀ ਨੇ ਆਖਿਆ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਖਦੇੜਨ , ਫੈਡਰਲ ਢਾਂਚੇ ਦੀ ਨੀਂਹ ਰੱਖਣ ਅਤੇ ਖੁਦਮੁਖਤਿਆਰੀ ਹਾਸਲ ਕਰਨ ਲਈ ਲੋਕਾਂ ਨੂੰ ਇਨਸਾਫ ਮੋਰਚੇ ਦੀ ਸ਼ਕਤੀ ਅਤੇ ਤਾਕਤ ਵਧਾਉਣੀ ਚਾਹੀਦੀ ਹੈ। ਡਾ. ਗਾਂਧੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਲਦ ਹੀ ਇਨਸਾਫ ਮੋਰਚੇ ਦਾ ਸਾਥ ਦੇਣ ਸੁੱਚਾ ਸਿੰਘ ਛੋਟੇਪੁਰ ਵੀ ਦਿਖਾਈ ਦੇਣਗੇ। ਸਰਕਾਰ ਵੱਲੋਂ ਵਿਧਾਇਕਾਂ ਦੀ ਤਨਖ਼ਾਹਾਂ ਵਧਾਏ ਜਾਣ ਤੇ ਡਾ. ਗਾਂਧੀ ਨੇ ਕਿਹਾ ਕਿ ਖਜ਼ਾਨਾ ਖਾਲੀ ਹੋਣ ਦਾ ਸਰਕਾਰ ਢੰਡੋਰਾ ਪਿੱਟ ਰਹੀ, ਜਦਕਿ ਸਰਕਾਰ ਲੋਕਾਂ ਨੂੰ ਕੁਝ ਦੇਣਾ ਹੀ ਨਹੀਂ ਚਾਹੁੰਦੀ।

