ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਇਸਰੋ ਨੇ ਪੁੱਟੀ ਪੁਲਾਂਘ, ਜੀਸੈਟ-7ਏ ਸਫਲਤਾਪੂਰਵਕ ਕੀਤਾ ਲਾਂਚ

ਆਂਧਰਾ ਪ੍ਰਦੇਸ਼ 19 ਦਸੰਬਰ (ਮਧੂਸਾਰ ਬਿਊਰੋ) ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣੇ ਕਮਿਊਨਿਕੇਸ਼ਨ (ਸੰਚਾਰ) ਸੈਟਲਾਈਟ ਜੀਸੈਟ-7ਏ ਨੂੰ ਸਫਲਤਾ ਪੂਰਵਕ ਲਾਂਚ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੀ ਸ਼੍ਰੀਹਰੀਕੋਟਾ ਤੋਂ ਇਸ ਸੈਟਲਾਈਟ ਨੂੰ ਜੀ. ਐੱਸ. ਐੱਲ. ਵੀ-ਐੱਫ11 ਰਾਕੇਟ ਤੋਂ ਲਾਂਚ ਕੀਤਾ ਗਿਆ। ਇਸ ਦਾ ਜੀਵਨ ਕਾਲ 8 ਸਾਲ ਹੈ। ਇਹ ਸੈਟਲਾਈਟ ਭਾਰਤੀ ਹਵਾਈ ਫੌਜ ਲਈ ਬਹੁਤ ਖਾਸ ਹੈ, ਕਿਉਂਕਿ ਇਸ ਨਾਲ ਨੈੱਟਵਰਕਿੰਗ ਆਧਾਰਿਤ ਹਵਾਈ ਫੌਜ ਦੀ ਲੜਨ ਦੀ ਸਮਰੱਥਾ ‘ਚ ਕਈ ਗੁਣਾ ਵਾਧਾ ਹੋਵੇਗਾ। ਭਾਰਤੀ ਹਵਾਈ ਫੌਜ ਨੂੰ ਬਿਹਤਰ ਸੰਚਾਰ ਸੇਵਾ ਦੇਣ ਦੇ ਉਦੇਸ਼ ਨਾਲ ਇਹ ਸੈਟਲਾਈਟ ਲਾਂਚ ਕੀਤਾ ਗਿਆ ਹੈ।

ਇਸ ਸੈਟਲਾਈਟ ਦਾ ਵਜ਼ਨ 2,250 ਕਿਲੋਗ੍ਰਾਮ ਹੈ। ਇਸ ਦੀ ਮਦਦ ਨਾਲ ਡਰੋਨ ਬਿਹਤਰ ਤਰੀਕੇ ਨਾਲ ਨਿਗਰਾਨੀ ਕਰਨਗੇ। ਉਹ ਤਸਵੀਰਾਂ ਅਤੇ ਵੀਡੀਓ ਨੂੰ ਗਰਾਊਂਡ ਸਟੇਸ਼ਨਾਂ ‘ਤੇ ਲਗਾਤਾਰ ਭੇਜਣਗੇ। ਇਸ ਤੋਂ ਇਲਾਵਾ ਇਸ ‘ਚ 4 ਸੋਲਰ ਪੈਨਲ ਲਾਏ ਗਏ ਹਨ, ਜਿਸ ਦੇ ਜ਼ਰੀਏ ਕਰੀਬ 3.3 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ‘ਚ ਪੰਥ ਵਿਚ ਅੱਗੇ-ਪਿੱਛੇ ਜਾਣ ਜਾਂ ਉੱਪਰ ਜਾਣ ਲਈ ਬਾਈ-ਪ੍ਰੋਪੇਲੈਂਟ ਦਾ ਕੈਮੀਕਲ ਪ੍ਰੋਪਲਸ਼ਨ ਸਿਸਟਮ ਵੀ ਦਿੱਤਾ ਗਿਆ ਹੈ। ਇਸ ਸੈਟਲਾਈਟ ਦੀ ਲਾਗਤ 500-800 ਕਰੋੜ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੀਸੈਟ-7 ਸੈਟਲਾਈਟ 29 ਸਤੰਬਰ 2013 ਨੂੰ ਲਾਂਚ ਕੀਤਾ ਗਿਆ ਸੀ। ਇਸ ਨੂੰ ਭਾਰਤੀ ਜਲ ਸੈਨਾ ਲਈ ਤਿਆਰ ਕੀਤਾ ਗਿਆ ਸੀ। ਇਹ ਸੈਟਲਾਈਟ ਜਲ ਸੈਨਾ ਦੇ ਜੰਗੀ ਜਹਾਜ਼ਾਂ, ਪਣਡੁੱਬੀਆਂ ਨੂੰ ਸੰਚਾਰ ਦੀ ਸਹੂਲਤ ਪ੍ਰਦਾਨ ਕਰਦਾ ਹੈ।

Leave a Reply

Your email address will not be published. Required fields are marked *