ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਰਾਮ ਮੰਦਰ ਮਾਮਲੇ ‘ਤੇ ਕੇਂਦਰ ਸਰਕਾਰ ਫਿਲਹਾਲ ਆਰਡੀਨੈਂਸ ਨਹੀਂ ਲੈ ਕੇ ਆਵੇਗੀ : ਮੋਦੀ

ਨਵੀਂ ਦਿੱਲੀ 1 ਜਨਵਰੀ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ। ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਰਾਮ ਮੰਦਰ ਮਾਮਲੇ ‘ਤੇ ਕੇਂਦਰ ਸਰਕਾਰ ਫਿਲਹਾਲ ਆਰਡੀਨੈਂਸ ਨਹੀਂ ਲੈ ਕੇ ਆਵੇਗੀ।
ਇਸ ਮਾਮਲੇ ਨੂੰ ਕਾਂਗਰਸ ਨੇ ਲਟਕਾਇਆ ਸੀ। 70 ਸਾਲ ਰਾਜ ਕਰਨ ਵਾਲੀ ਕਾਂਗਰਸ ਨੇ ਕਾਨੂੰਨ ਦੇ ਰਾਹ ਵਿਚ ਰੋੜਾ ਬਣਦੀ ਆਈ ਹੈ, ਜਿਸ ਕਾਰਨ ਅੱਜ ਤਕ ਇਸ ਮਾਮਲੇ ‘ਤੇ ਫੈਸਲਾ ਨਹੀਂ ਆ ਸਕਿਆ। ਮੌਜੂਦਾ ਕੇਂਦਰ ਸਰਕਾਰ ਕਾਨੂੰਨੀ ਪ੍ਰਕਿਰਿਆ ਵਿਚ ਕੋਈ ਦਖਲ ਅੰਦਾਜੀ ਨਹੀਂ ਕਰੇਗੀ। ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਆਵੇਗਾ ਉਸ ਤੋਂ ਬਾਅਦ ਆਰਡੀਨੈਂਸ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਵਿਧਾਨ ਦੇ ਤਹਿਤ ਹੀ ਰਾਮ ਮੰਦਰ ਬਣੇਗਾ।

ਸਰਜੀਕਲ ਸਟਰਾਈਕ ਤੇ ਨੋਟਬੰਦੀ ਤੇ ਮੋਦੀ ਦਾ ਵੱਡਾ ਬਿਆਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਰਜੀਕਲ ਸਟਰਾਈਕ ਤੇ ਨੋਟਬੰਦੀ ਨੂੰ ਲੈ ਕੇ ਗੱਲ ਕੀਤੀ ਹੈ। ਸਰਜੀਕਲ ਸਟਰਾਈਕ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਉੜੀ ‘ਚ ਹੋਏ ਹਮਲੇ ਤੋਂ ਬਾਅਦ ਮੈਂ ਬਹੁਤ ਗੁੱਸੇ ਵਿਚ ਸੀ। ਇਸ ਹਮਲੇ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ। ਮੈਂ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਸੀ। ਜਿਸ ਕਾਰਨ ਸਰਜੀਕਲ ਸਟਰਾਈਕ ਕੀਤੀ ਗਈ, ਇਹ ਬਹੁਤ ਹੀ ਜ਼ੋਖਮ ਭਰਿਆ ਫੈਸਲਾ ਸੀ। ਪਾਕਿਸਤਾਨ ਵਲੋਂ ਸਰਹੱਦ ਪਾਰ ਹਮਲੇ ਕੀਤੇ ਜਾਂਦੇ ਹਨ। ਇਕ ਲੜਾਈ ਨਾਲ ਪਾਕਿਸਤਾਨ ਸੁਧਰ ਜਾਵੇਗਾ, ਇਹ ਸੋਚਣਾ ਬਹੁਤ ਵੱਡੀ ਗਲਤੀ ਹੋਵੇਗੀ। ਪਾਕਿਸਤਾਨ ਨੂੰ ਸੁਧਰਣ ‘ਚ ਅਜੇ ਹੋਰ ਸਮਾਂ ਲੱਗੇਗਾ।
ਨੋਟਬੰਦੀ ਬਾਰੇ ਕੀ ਬੋਲੇ ਮੋਦੀ—
ਪੀ. ਐੱਮ. ਨੇ ਨੋਟਬੰਦੀ ਬਾਰੇ ਗੱਲ ਕਰਦਿਆਂ ਕਿਹਾ ਕਿ ਨੋਟਬੰਦੀ ਕੋਈ ਝਟਕਾ ਨਹੀਂ ਸੀ। ਅਸੀਂ ਲੋਕਾਂ ਨੂੰ ਇਕ ਸਾਲ ਪਹਿਲਾਂ ਹੀ ਸੁਚੇਤ ਕਰ ਚੁੱਕੇ ਸੀ ਜੇਕਰ ਤੁਹਾਡੇ ਕੋਲ ਕਾਲਾ ਧਨ ਹੈ ਤਾਂ ਤੁਸੀਂ ਇਸ ਨੂੰ ਜਮਾਂ ਕਰਵਾ ਸਕਦੇ ਹੋ। ਸਾਡੀ ਮਦਦ ਕਰ ਸਕਦੇ ਹੋ। ਹਾਲਾਂਕਿ ਲੋਕਾਂ ਨੇ ਸੋਚਿਆ ਕਿ ਮੋਦੀ ਵੀ ਦੂਜੇ ਲੋਕਾਂ ਵਾਂਗ ਵਿਵਹਾਰ ਕਰਨਗੇ। ਇੱਥੇ ਦੱਸ ਦੇਈਏ ਕਿ 2016 ‘ਚ ਦੀਵਾਲੀ ਦੇ ਅਗਲੇ ਦਿਨ ਨੋਟਬੰਦੀ ਕੀਤੀ ਗਈ ਸੀ। ਨੋਟਬੰਦੀ ਕਰਨਾ ਲੋਕਾਂ ਲਈ ਇਕ ਵੱਡੇ ਝਟਕੇ ਵਾਂਗ ਸੀ।
ਗਾਂਧੀ ਪਰਿਵਾਰ ‘ਤੇ ਹਮਲਾ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਪਰਿਵਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਜਿਸ ਪਰਿਵਾਰ ਨੇ 70 ਸਾਲਾਂ ਤਕ ਰਾਜ ਕੀਤਾ, ਉਹ ਅੱਜ ਜ਼ਮਾਨਤ ‘ਤੇ ਬਾਹਰ ਹੈ। ਜਿਸ ਨੇ ਦੇਸ਼ ‘ਤੇ ਰਾਜ ਕੀਤਾ, ਉਹ ਆਰਥਿਕ ਬੇਨਿਯਮੀਆਂ ਦੇ ਚੱਲਦੇ ਖੁਦ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਪਰਿਵਾਰ ਨੂੰ ਪਹਿਲੇ ਮੰਨਦੇ ਹਨ, ਜਿਨ੍ਹਾਂ ਨੇ 4 ਪੀੜ੍ਹੀਆਂ ਤਕ ਦੇਸ਼ ਚਲਾਇਆ, ਜੋ ਜ਼ਮਾਨਤ ‘ਤੇ ਬਾਹਰ ਹਨ ਉਹ ਵੀ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿਚ, ਇਹ ਇਕ ਵੱਡੀ ਗੱਲ ਹੈ। ਜੋ ਲੋਕ ਉਨ੍ਹਾਂ ਦੀ ਸੇਵਾ ਵਿਚ ਹਨ, ਉਹ ਇਨ੍ਹਾਂ ਗੱਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਲਿੰਚਿੰਗ ‘ਤੇ ਬੋਲੇ ਮੋਦੀ—
ਪ੍ਰਧਾਨ ਮੰਤਰੀ ਨਰਦਿਰ ਮੋਦੀ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਭੀੜ੍ਹ ਵੱਲੋਂ ਕੁੱਟ ਕੁੱਟ ਤੇ ਮਾਰ ਦਿੱਤੇ ਜਾਣ ਵਰਗੀਆਂ ਘਟਨਾਵਾਂ ‘ਤੇ ਕਿਹਾ ਕਿ ਲਿੰਚਿੰਗ ਵਰਗੀਆਂ ਘਟਨਾਵਾਂ ਸਮਾਜ ਨੂੰ ਸ਼ੋਭਾ ਨਹੀਂ ਦਿੰਦੀਆਂ। ਇਹ ਬਹੁਤ ਨਿੰਦਣਯੋਗ ਹੈ ਪਰ ਇਹ 2014 ਤੋਂ ਬਾਅਦ ਹੋਇਆ ਹੈ? ਇਹ ਸਮਾਜ ਦੇ ਅੰਦਰ ਆਈ ਹੋਈ ਕਮੀ ਦਾ ਨਤੀਜਾ ਹੈ। ਸਾਰਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਹਿੰਸਾ ਦੀ ਇਕ ਵੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸੀਂ ਆਪਣੀਆਂ ਯੋਜਨਾਵਾਂ ‘ਚ ਪੰਥ ਦਾ ਭੇਦਭਾਅ ਨਹੀਂ ਕੀਤਾ।
ਸਬਰੀਮਾਲਾ ਤੇ ਤਿੰਨ ਤਲਾਕ ‘ਤੇ ਦੋ ਰਾਏ ਕਿਉਂ—
ਤਿੰਨ ਤਲਾਕ ‘ਤੇ ਔਰਤਾਂ ਦੇ ਅਧਿਕਾਰ ਦੀ ਗੱਲ ਕਰਨ ਵਾਲੀ ਭਾਜਪਾ ਸਬਰੀਮਾਲਾ ਮੰਦਰ ‘ਚ ਔਰਤਾਂ ਦੀ ਐਂਟਰੀ ਦਾ ਵਿਰੋਧ ਕਿਉਂ ਕਰਦੀ ਹੈ। ਇਸ ਸਵਾਲ ਤੇ ਪੀ.ਐੱਮ. ਮੋਦੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਇਸਲਾਮਿਕ ਦੇਸ਼ ‘ਚ ਤਿੰਨ ਤਲਾਕ ਦੀ ਮਨਜ਼ੂਰੀ ਨਹੀਂ ਹੈ। ਇਸ ਲਈ ਇਹ ਧਾਰਮਿਕ ਆਸਥਾ ਨਹੀਂ, ਸਗੋਂ ਸਮਾਜਿਕ ਨਿਆਂ ਦਾ ਮਸਲਾ ਹੈ। ਸਬਰੀਮਾਲਾ ਮੰਦਰ ‘ਤੇ ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਮੰਦਰ ਅਜਿਹੇ ਹਨ ਜਿਥੇ ਪੁਰਸ਼ ਨਹੀਂ ਜਾਂਦੇ ਹਨ। ਦੱਸ ਦਈਏ ਕਿ ਸਬਰੀਮਾਲਾ ਮੰਦਰ ‘ਚ 10-50 ਸਾਲ ਦੀਆਂ ਔਰਤਾਂ ਨੂੰ ਐਂਟਰੀ ਨਹੀਂ ਦਿੱਤੀ ਜਾਂਦੀ ਹੈ।
ਗਠਜੋੜ ‘ਤੇ ਕੀ ਬੋਲੇ ਮੋਦੀ—
ਕਾਂਗਰਸ ਦੀ ਅਗਵਾਈ ‘ਚ ਗੈਰ-ਭਾਜਪਾ ਦੇ ਇਕੱਠ ‘ਤੇ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਟੀਚਾ ਨਹੀਂ ਹੈ। ਗਠਜੋੜ ਦੇ ਮੈਂਬਰ ਸਿਰਫ ਮੋਦੀ ਦੀ ਨਿੰਦਾ ਕਰਦੇ ਰਹਿੰਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਇਸ ਮੱਦੇ ‘ਤੇ ਹੋਣ ਵਾਲੀਆਂ ਹਨ ਕਿ ਜਨਤਾ ਦੇ ਨਾਲ ਕੌਣ ਹੈ। ਹੁਣ ਜਨਤਾ ਨੂੰ ਤੈਅ ਕਰਨਾ ਹੈ ਕਿ ਦੇਸ਼ ਨੂੰ ਲੁੱਟਣ ਵਾਲੇ ਇਕੱਠੇ ਆ ਰਹੇ ਹਨ। ਉਨ੍ਹਾਂ ਦਾ ਕੀ ਕਹਿਣਾ ਹੈ।

Leave a Reply

Your email address will not be published. Required fields are marked *