ਪਟਿਆਲਾ

ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ

ਪਟਿਆਲਾ : 8 ਜਨਵਰੀ (ਮਧੂਸਾਰ ਬਿਊਰੋ) ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਪਟਿਆਲਾ ਸਥਿਤ ਪੈਨਸ਼ਨਰਾਂ ਵੱਲੋਂ 66 ਕੇ.ਵੀ. ਸਬ ਸਟੇਸ਼ਨ ਪਟਿਆਲਾ ਵਿਖੇ 8 ਅਤੇ 9 ਜਨਵਰੀ ਦੇ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਮੁੱਖ ਦਫਤਰ ਈਸਟ, ਵੈਸਟ ਤੇ ਸਬ ਅਰਬਨ ਮੰਡਲ ਦੇ ਪੈਨਸ਼ਨਰਜ਼ ਨੇ ਹਿੱਸਾ ਲਿਆ।

ਇਸ ਵਿੱਚ ਸਟੇਟ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਤੇ ਸੰਤੋਖ ਸਿੰਘ ਬੋਪਾਰਾਏ ਮੁੱਖ ਜੱਥੇਬੰਦਕ ਸਕੱਤਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਰੈਲੀ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ ਗਿਆ। ਪੈਨਸ਼ਨਰਜ਼ ਦੀ ਮੰਗਾਂ ਜਿਨ੍ਹਾਂ ਵਿੱਚ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ ਤੇ 22 ਮਹੀਨਿਆਂ ਦਾ ਬਕਾਇਆ ਦੇਣਾ, ਕੈਸ਼ ਲੈਸ ਸਕੀਮ ਮੁੜ ਚਾਲੂ ਕਰਨਾ, 23 ਸਾਲਾ ਸਕੇਲ, ਰਿਟਾਇਰੀਆਂ ਨੂੰ ਬਿਨਾਂ ਸ਼ਰਤ ਦੇਣਾ ਆਦਿ ਨਾ ਮੰਨਣ ਦੀ ਭਰਪੂਰ ਨਿੰਦਾ ਕੀਤੀ ਗਈ ਅਤੇ ਤਿੱਖੇ ਸੰਘਰਸ਼ਾਂ ਦੀ ਚਿਤਾਵਨੀ ਦਿੱਤੀ ਗਈ। ਇਸ ਰੋਸ ਰੈਲੀ ਦੀ ਅਗਵਾਈ ਰਾਜਿੰਦਰ ਸਿੰਘ ਰਾਜਪੁਰਾ ਪ੍ਰਧਾਨ ਪਟਿਆਲਾ ਸਰਕਲ, ਰਾਮ ਚੰਦ ਬਖਸ਼ੀਵਾਲਾ ਸਰਕਲ ਸਕੱਤਰ, ਅਤਰ ਸਿੰਘ, ਰਾਮ ਚੰਦ ਲਹਿਲ, ਸੁਰਿੰਦਰ ਸਿੰਘ ਖਾਲਸਾ ਨੇ ਕੀਤੀ। ਮੀਟਿੰਗ ਵਿੱਚ ਸਰਵ ਸ੍ਰੀ ਕਰਮ ਦੇਵ, ਕਰਮ ਚੰਦ ਭਾਰਦਵਾਜ, ਸੁਰਜੀਤਪਾਲ, ਗੁਰਦੀਪ ਸਿੰਘ, ਲਖਵੀਰ ਸਿੰਘ, ਸੰਤ ਰਾਮ ਚੀਮਾ ਅਤੇ ਦਰਸ਼ਨ ਮਸੀਹ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *