ਪੰਜਾਬਪਟਿਆਲਾ

ਪਟਿਆਲਾ : 91 ਨਵੇਂ ਕੇਸ, ਤਿੰਨ ਦੀ ਮੌਤ

ਪਟਿਆਲਾ 2 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 91 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1450 ਦੇ ਕਰੀਬ ਰਿਪੋਰਟਾਂ ਵਿਚੋਂ 91 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 11,727 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 107 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 10,233 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 03 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 328 ਹੋ ਗਈ ਹੈ, 10,233 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1166 ਹੈ।ਉਹਨਾਂ ਦੱਸਿਆ ਕਿ 87.25 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.8 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 91 ਕੇਸਾਂ ਵਿਚੋਂ 43 ਪਟਿਆਲਾ ਸ਼ਹਿਰ, 03 ਸਮਾਣਾ, 05 ਰਾਜਪੁਰਾ, 10 ਨਾਭਾ, ਬਲਾਕ ਭਾਦਸੋਂ ਤੋਂ 08, ਬਲਾਕ ਕੋਲੀ ਤੋਂ 04,ਬਲਾਕ ਕਾਲੋਮਾਜਰਾ ਤੋਂ 03, ਬਲਾਕ ਹਰਪਾਲ ਪੁਰ ਤੋਂ 04, ਬਲਾਕ ਦੁਧਨਸਾਧਾ ਤੋਂ 03 ਅਤੇਂ ਬਲਾਕ ਸ਼ੁਤਰਾਣਾ ਤੋਂ 08 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 09 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 82 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗਰਿਡ ਕਲੋਨੀ, ਵਾਟਰ ਵਰਕਸ ਕਲੋਨੀ, ਓਲਡ ਤ੍ਰਿਪੜੀ, ਪੰਜਾਬੀ ਯੁਨੀਵਰਸਿਟੀ, ਨੇੜੇ ਡਵੀਜਨ ਨੰਬਰ 4, ਚਿਨਾਰ ਬਾਗ, ਸੁਲਰ ਕਲੋਨੀ, ਅਰਬਨ ਅਸਟੇਟ ਇੱਕ, ਬਗੀਚੀ ਮੰਗਲ ਦਾਸ, ਵਿਜੇ ਨਗਰ, ਅਬਿੰਕਾ ਐਨਕਲੇਵ, ਪ੍ਰਤਾਪ ਨਗਰ, ਸੈਂਚੁਰੀ ਐਨਕਲੇਵ, ਨਰੁਲਾ ਕਲੋਨੀ, ਅਜੀਤ ਨਗਰ, ਬਡੁੰਗਰ, ਮਿਲਟਰੀ ਗੇਟ, ਵਿਕਾਸ ਨਗਰ, ਚੀਮਾ ਬਾਗ, ਫੁੱਲਕੀਆਂ ਐਨਕਲੇਵ, ਅਨੰਦ ਨਗਰ, ਗੁਰੁ ਨਾਨਕ ਨਗਰ, ਦਸ਼ਮੇਸ਼ ਕਲੋਨੀ, ਪੰਜਾਬੀ ਬਾਗ, ਏਕਤਾ ਕਲੋਨੀ, ਮੇਨ ਬਜਾਰ ਤ੍ਰਿਪੜੀ, ਅਮਨ ਵਿਹਾਰ, ਦਸ਼ਮੇਸ਼ ਨਗਰ, ਅਜੀਤ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਗੁਰੂਤੇਗ ਬਹਾਦਰ ਕਲੋਨੀ, ਰਾਜਪੁਰਾ ਟਾਉਨ, ਨੇੜੇ ਟੈਲੀਫੋਨ ਐਕਸਚੈਂਜ, ਰਾਜਪੁਰਾ ਟਾਉਨ, ਸਮਾਣਾ ਦੇ ਨੇੜੇ ਪੋਸਟ ਆਫਿਸ, ਆਫੀਸਰ ਕਲੋਨੀ, ਨਾਭਾ ਦੇ ਵੀਰ ਸਿੰਘ ਕਲੋਨੀ, ਭਾਗ ਕਲੋਨੀ, ਹਰੀਦਾਸ ਕਲੋਨੀ, ਨਾਭਾ ਸ਼ਹਿਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *