ਭਾਜਪਾ ਨੂੰ ਝਟਕਾ ; ਅਵਤਾਰ ਹੈਪੀ ਵਲੋਂ ਭਾਜਪਾ ਦੀ ਮੁੱਢਲੀ ਮੈਂਬਰਸਿਪ ਤੋਂ ਅਸਤੀਫਾ
ਲੰਮੇ ਸਮੇਂ ਤੋ ਭਾਜਪਾ ਦੇ ਕੌਂਸਲਰ ਵਜੋ ਕਰ ਰਹੇ ਹਨ ਸੇਵਾ
ਲੋਕਾਂ ਦੀ ਸੇਵਾ ਜਾਰੀ ਰੱਖਾਗਾਂ : ਅਵਤਾਰ ਹੈਪੀ
ਪਟਿਆਲਾ, 10 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) : ਲੰਮੇਂ ਸਮੇਂ ਤੋ ਭਾਰਤੀ ਜਨਤਾ ਪਾਰਟੀ ਦੀ ਸੇਵਾ ਵਿਚ ਲੱਗੇ ਹੋਏ ਨਗਰ ਨਿਗਮ ਪਟਿਆਲਾ ਵਿਚ ਭਾਜਪਾ ਦੇ ਸਾਬਕਾ ਕੌਂਸਲਰ ਤੇ ਪਾਰਟੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਹੈਪੀ ਨੇ ਅੱਜ ਭਾਜਪਾ ਦੀ ਲੋਕਲ ਲੀਡਰਸਿਪ ਤੇ ਅਣਦੇਖੀ ਦਾ ਦੋਸ਼ ਲਗਾਉਂਦੀਆਂ ਭਾਜਪਾ ਦੀ ਮੁੱਢਲੀ ਮੈਂਬਰਸਿਪ ਤੋਂ ਵੀ ਅਸਤੀਫਾ ਦੇ ਦਿਤਾ ਹੈ।
ਅਵਤਾਰ ਸਿੰਘ ਹੈਪੀ ਨੇ ਗਰਾਊਂਡ ਲੇਵਲ ਤੇ ਲੋਕਾਂ ਦੀ ਸੇਵਾ ਕਰ ਕੇ ਹੀ ਵਾਰਡ ਨੰਬਰ 15 ਤੋਂ ਬਤੌਰ ਭਾਜਪਾ ਉਮੀਦਵਾਰ ਵੱਡੀ ਤੇ ਇਤਹਾਸਿਕ ਜਿੱਤ ਪ੍ਰਾਪਤ ਕੀਤੀ ਸੀ । ਪਟਿਆਲਾ ਸਹਿਰ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਭਾਜਪਾ ਉਮੀਦਵਾਰ ਨੇ ਵਾਰਡ ਨੰਬਰ 15 ਤੋਂ ਜਿੱਤ ਪ੍ਰਾਪਤ ਕੀਤੀ ਹੋਵੇ ਇਸ ਜਿੱਤ ਨਾਲ ਇਸ ਵਾਰਡ ਵਿਚ ਅਜਾਦੀ ਤੋਂ ਬਾਅਦ ਪਹਿਲੀ ਵਾਰ ਭਾਜਪਾ ਦੇ ਪੈਰ ਜਮੇਂ ਸਨ। ਇਸ ਵਾਰ ਕਾਂਗਰਸ ਦੇ ਵੱਡੇ ਧੱਕੇ ਦੇ ਬਾਵਜੂਦ ਵੀ ਉਹ ਥੋੜੇ ਜਿਹੇ ਮਾਰਜ਼ਨ ਨਾਲ ਹੀ ਆਪਣੇ ਵਿਰੋਧੀ ਉਮੀਦਵਾਰ ਤੋਂ ਪਛੜੇ ਸਨ। ਲੋਕਾਂ ਦੇ ਕੰਮ ਕਰਨ ਨੂੰ ਹਮੇਸਾਂ ਪਹਿਲ ਦੇਣ ਵਾਲੇ ਅਵਤਾਰ ਹੈਪੀ ਅੱਜ ਵੀ ਪੂਰੇ ਪਟਿਆਲਾ ਵਿਚ ਵੱਡਾ ਅਸਰ ਰਸੂਖ ਰੱਖਦੇ ਹਨ।
ਇਸ ਮੋਕੇ ਅਵਤਾਰ ਹੈਪੀ ਨੇ ਕਿਹਾ ਕਿ ਲੰਮੇ ਸਮੇਂ ਤੋ ਭਾਜਪਾ ਦੀ ਲੋਕਲ ਲੀਡਰਸਿਪ ਉਨਾਂ ਦੀ ਅਣਦੇਖੀ ਕਰ ਰਹੀ ਹੈ। ਉਨਾਂ ਕਿਹਾ ਕਿ ਲੰਮੇ ਸਮਾਂ ਬਤੌਰ ਜਨਰਲ ਸਕੱਤਰ ਭਾਜਪਾ ਦੀ ਸੇਵਾ ਕਰਦਿਆਂ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ ਪਰ ਜਦੋਂ ਹੁਣ ਉਨਾ ਦਾ ਸਤਿਕਾਰ ਹੀ ਨਹੀ ਤਾਂ ਇਸ ਪਾਰਟੀ ਵਿਚ ਰਹਿਣ ਦੀ ਕੋਈ ਤੁਕ ਨਹੀ ਬਣਦੀ । ਉਨਾਂ ਕਿਹਾ ਕਿ ਉਹ ਜਲਦ ਹੀ ਇਹ ਐਲਾਨ ਕਰਨਗੇ ਕਿ ਕਿਹੜੀ ਹੋਰ ਵੱਡੀ ਪਾਰਟੀ ਵਿਚ ਜਾਣਾ ਹੈ। ਉਨਾਂ ਕਿਹਾ ਕਿ ਸੈਕੜੇ ਲੋਕ ਉਨਾਂ ਨਾਲ ਅਗਲੀ ਪਾਰਟੀ ਵਿਚ ਜੁਆਇੰਨ ਕਰਨਗੇ।

