ਰੱਖੜਾ ਵੱਲੋਂ ਸਟੇਟ ਕਾਲਜ ਆਫ ਐਜੂਕੇਸ਼ਨ ਵਿਖੇ ਨਵੀਂ ਪਾਰਕਿੰਗ ਦਾ ਉਦਘਾਟਨ
ਪਟਿਆਲਾ, 5 ਜੂਨ (ਮਧੂਸਾਰ ਬਿਊਰੋ)
ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਰੂਸਾ ਤਹਿਤ 34.75 ਲੱਖ ਰੁਪਏ ਦੀ ਲਾਗਤ ਨਾਲ ਉਸਾਰੀਆਂ ਜਾ ਰਹੀਆਂ ਨਵੀਂਆਂ ਤਿੰਨ ਪਾਰਕਿੰਗ ਵਿਚੋਂ ਇੱਕ ਦਾ ਉਦਘਾਟਨ ਕੀਤਾ।
ਇਸ ਅਵਸਰ ਤੇ ਸ. ਗੁਰਪ੍ਰੀਤ ਸਿਘ ਰਾਜੂ ਖੰਨਾ, ਐਸ.ਡੀ.ਐਮ. ਸ੍ਰੀ ਗੁਰਪ੍ਰੀਤ ਸਿੰਘ ਥਿੰਦ, ਪ੍ਰਿੰਸੀਪਲ ਡਾ.ਐਸ.ਕੇ ਕੌਸ਼ਿਕ, ਡਾ.ਰੁਪਿੰਦਰ ਕੌਰ ਕਾਹਲੋ, ਪ੍ਰੋ. ਵੀਰਦੇਵ ਸਿੰਘ, ਡਾ.ਸਤੀਸ਼ ਕੁਮਾਰ, ਪ੍ਰੋ. ਬਲਵਿੰਦਰ ਸਿੰਘ, ਡਾ.ਜਗਮੋਹਨ ਸ਼ਰਮਾ, ਡਾ.ਪ੍ਰੇਮ ਲਤਾ, ਡਾ.ਦੀਪਿਕਾ ਰਾਜਪਾਲ, ਸ੍ਰੀ ਰੁਪਿੰਦਰ ਸਿੰਘ (ਲਾਇਬਰੇਰੀਅਨ), ਪ੍ਰੋ. ਨਵਦੀਪ ਕੰਬੋਜ਼, ਪ੍ਰੋ. ਲਖਵੀਰ ਕੌਰ, ਸ਼੍ਰੀਮਤੀ ਗੁਰਮੀਤ ਕੌਰ (ਸੁਪਰਡੰਟ), ਐਕਸੀਅਨ ਲੋਕ ਨਿਰਮਾਣ ਸ੍ਰੀ ਦੀਪਕ ਗੋਇਲ, ਐਸ.ਡੀ.ਓ. ਸ੍ਰੀਮਤੀ ਪਰਨੀਤ ਕੌਰ ਟਿਵਾਣਾ ਅਤੇ ਦਫਤਰੀ ਅਮਲਾ ਆਦਿ ਮੋਜੂਦ ਸਨ।

