ਪਟਿਆਲਾ

ਰਾਜਸੀ ਬਦਲਾਖੋਰੀ ਦੇ ਲਈ ਕਾਂਗਰਸ ਨੀਵੇਂ ਪੱਧਰ ਦੀ ਰਾਜਨੀਤੀ ‘ਤੇ ਉਤਰੀ: ਰੱਖੜਾ, ਜੁਨੇਜਾ

-ਸਮੁੱਚੇ ਹਲਕਾ ਇੰਚਾਰਜ਼ ਵੀ ਆਏ ਹਰਪਾਲਪੁਰ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ
ਪਟਿਆਲਾ, 11 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ‘ਤੇ ਕੇਸ ਦਰਜ਼ ਕਰਕੇ ਗ੍ਰਿਫਤਾਰ ਕਰਨ ਨੂੰ ਜਿਲਾ ਅਕਾਲੀਦਲ ਦੀ ਸਮੁੱਚੀ ਲੀਡਰਸ਼ਿਪ ਨੇ ਕਾਂਗਰਸ ਦੀ ਘਟੀਆ ਰਾਜਨੀਤੀ ਦਾ ਸਬੂਤ ਕਰਾਰ ਦਿੱਤਾ। ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਨਾਭਾ ਦੇ ਹਲਕਾ ਇੰਚਾਰਜ਼ ਕਬੀਰਦਾਸ, ਸ਼ੁਤਰਾਣਾ ਦੀ ਇੰਚਾਰਜ਼ ‘ਤੇ ਸਾਬਕਾ ਵਿਧਾਇਕ ਵਨਿੰਦਰ ਕੌਰ ਲੁੰਬਾ, ਘਨੌਰ ਦੀ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਅਤੇ ਰਾਜਪੁਰਾ ਤੋਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਇੱਕ ਸੁਰ ਵਿਚ ਇਸ ਦੀ ਵਿਰੋਧਤਾ ਕੀਤੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਸ਼ਹਿ ਨਾਲ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਇਹ ਝੂਠਾ ਕੇਸ ਦਰਜ਼ ਕਰਵਾਇਆ ਗਿਆ ਹੈ।

ਉਹਨਾਂ ਕਿਹਾ ਕਿ ਰਾਜਨੀਤੀ ਦਾ ਇੱਕ ਮਿਆਰ ਹੋਣਾ ਚਾਹੀਦਾ ਹੈ ਅਤੇ ਆਪਣੀ ਰਾਜਸੀ ਬਦਲਾਖੋਰੀ ਦੇ ਲਈ ਅੱਜ ਤੋਂ ਪਹਿਲਾਂ 326 ਅਤੇ 307 ਦੇ ਕੇਸ ਤਾਂ ਸੁਣੇ ਸਨ, ਪਰ ਕਾਂਗਰਸ ਵੱਲੋਂ ਜਬਰ ਜਿਨਾਹ ਵਰਗੇ ਕੇਸ ਦਰਜ਼ ਕਰਵਾ ਕੇ ਇੱਕ ਨਵੀਂ ਪਿਰਤ ਪਾ ਦਿੱਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਇਸ ਦਾ ਪੁਰਜ਼ੋਰ ਵਿਰੋਧ ਕਰਦਾ ਹੈ ਅਤੇ ਇਸ ਨੂੰ ਨੀਵੇਂ ਪੱਧਰ ਦੀ ਰਾਜਨੀਤੀ ਕਰਾਰ ਦਿੰਦਾ ਹੈ। ਅਕਾਲੀ ਆਗੂਆਂ ਨੇ ਸਾਫ ਕੀਤਾ ਕਿ ਸਮੁੱਚਾ ਅਕਾਲੀ ਦਲ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਦੇ ਪਿੱਠ ‘ਤੇ ਖੜਾ ਹੈ। ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਨਿਆਪਾਲਿਕਾ ‘ਤੇ ਪੁਰਾ ਵਿਸ਼ਵਾਸ਼ ਹੈ ਅਤੇ ਜਿਸ ਤਰ੍ਹਾਂ ਰਾਤੋ ਰਾਤ ਐਸ.ਐਚ.ਓ. ਬਦਲ ਕੇਸ ਦਰਜ਼ ਕੀਤਾ ਅਤੇ ਜਿਸ ਤਰ੍ਹਾਂ ਐਫ.ਆਈ. ਦੇ ਤੱਥ ਹੀ ਆਪਸ ਵਿਚ ਮੇਲ ਨਹੀਂ ਖਾ ਰਹੇ, ਉਸ ਤੋਂ ਸਾਫ ਹੈ ਕਿ ਸਾਬਕਾ ਚੇਅਰਮੈਨ ਹਰਪਾਲਪੁਰ ਨਿਸ਼ਚਿਤ ਤੌਰ ‘ਤੇ ਇਸ ਕੇਸ ਵਿਚੋਂ ਬਰੀ ਹੋਣਗੇ। ਅਕਾਲੀਆਗੂਆਂ ਦਾ ਕਹਿਣਾ ਸੀ ਕਿ ਕਾਂਗਰਸ ਤੋਂ ਜਦੋਂ ਵਾਅਦੇ ਪੁਰੇ ਨਾ ਹੋਏ ਤਾਂ ਹੁਣ ਉਹ ਝੂਠ ਕੇਸ ਦਰਜ਼ ਕਰਕੇ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ, ਪਰ ਅਕਾਲੀ ਦਲ ਇਤਿਹਾਸ ਹੈ ਕਿ ਅਕਾਲੀ ਦਲ ਕਦੇ ਵੀ ਝੂਠੇ ਕੇਸਾਂ ਤੋਂ ਨਹੀਂ ਡਰਿਆ ਅਤੇ ਨਾ ਹੀ ਡਰਨ ਵਾਲਾ ਹੈ।

Leave a Reply

Your email address will not be published. Required fields are marked *