ਪੰਜਾਬਪਟਿਆਲਾ

ਵਿਜੀਲੈਂਸ ਵੱਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

ਪਟਿਆਲਾ, 16 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਜਸਪ੍ਰੀਤ ਸਿੰਘ ਸਿੱਧੂ, ਆਈ.ਪੀ.ਐਸ, ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਪ੍ਰਿਤਪਾਲ ਸਿੰਘ, ਵਿਜੀਲੈਂਸ ਬਿਊਰੋ, ਪਟਿਆਲਾ ਵੱਲੋਂ ਮੁਕੱਦਮਾ ਨੰਬਰ 01 ਮਿਤੀ 16-01-2019 ਅ/ਧ 7 ਪੀ.ਸੀ.ਐਕਟ 1988 ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਰੁੱਧ ਏ.ਐਸ.ਆਈ ਸ਼ੀਸਪਾਲ ਨੰਬਰ 1129/ਪਟਿਆਲਾ, ਤਾਇਨਾਤ ਥਾਣਾ ਅਰਬਨ ਅਸਟੇਟ, ਫੇਸ–2, ਪਟਿਆਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆ ਐਸ.ਐਸ.ਪੀ. ਵਿਜੀਲੈਂਸ ਬਿਊਰੋ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਦਈ ਸ੍ਰੀ ਸੁਰਜੀਤ ਸਿੰਘ ਪੁੱਤਰ ਸ੍ਰੀ ਜਰਨੈਲ ਸਿੰਘ ਵਾਸੀ ਮਕਾਨ ਨੰਬਰ–168, ਗਲੀ ਨੰਬਰ–18, ਗੁਰੂ ਨਾਨਕ ਨਗਰ, ਪਟਿਆਲਾ ਤੇ ਉਸਦੀ ਪਤਨੀ ਰਜਨੀ ਹੰਸ ਦਾ ਮਾਨਯੋਗ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ ਅਤੇ ਮੁੱਦਈ ਦੀ ਪਤਨੀ ਰਜਨੀ ਹੰਸ ਵੱਲੋਂ ਆਪਣੇ ਘਰਵਾਲੇ ਸੁਰਜੀਤ ਸਿੰਘ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਕੁੱਟ–ਮਾਰ ਕਰਨ ਅਤੇ ਦਹੇਜ ਮੰਗਣ ਸਬੰਧੀ ਇੱਕ ਦਰਖਾਸਤ ਥਾਣਾ ਅਰਬਨ ਅਸਟੇਟ ਫੇਸ–2, ਪਟਿਆਲਾ ਵਿਖੇ ਦਿੱਤੀ ਗਈ ਸੀ। ਜਿਸਦੀ ਪੜ੍ਹਤਾਲ ਏ.ਐਸ.ਆਈ ਸ਼ੀਸਪਾਲ ਨੰਬਰ 1129/ਪਟਿਆਲਾ ਵੱਲੋਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਉਕਤ ਏ.ਐਸ.ਆਈ ਵੱਲੋਂ ਇਸ ਦਰਖਾਸਤ ਦੇ ਸਬੰਧ ਵਿੱਚ ਮੁਦਈ ਸੁਰਜੀਤ ਸਿੰਘ ਤੇ ਉਸਦੇ ਪਰਿਵਾਰਿਕ ਮੈਂਬਰਾਂ ਖਿਲਾਫ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ। ਦੋਸ਼ੀ ਏ.ਐਸ.ਆਈ ਵੱਲੋਂ ਮੁੱਦਈ ਉਕਤ ਦੇ ਖਿਲਾਫ ਪਰਚਾ ਦਰਜ ਕਰਨ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਪਰਚਾ ਦਰਜ ਨਾ ਕਰਨ ਬਦਲੇ 30,000/–ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਵਿੱਚੋਂ ਅੱਜ ਮਿਤੀ 16/01/2019 ਨੂੰ ਏ.ਐਸ.ਆਈ ਸ਼ੀਸਪਾਲ ਨੰਬਰ 1129/ਪਟਿਆਲਾ ਨੂੰ 10,000/–ਰੁਪਏ ਬਤੌਰ ਰਿਸ਼ਵਤ ਵਜੋਂ ਹਾਸਲ ਕਰਦੇ ਹੋਏ ਨੂੰ ਇੰਸਪੈਕਟਰ ਪ੍ਰਿਤਪਾਲ ਸਿੰਘ, ਵਿਜੀਲੈਂਸ ਬਿਊਰੋ, ਪਟਿਆਲਾ ਨੇ ਸਮੇਤ ਵਿਜੀਲੈਂਸ ਟੀਮ ਤੇ ਸਰਕਾਰੀ ਗਵਾਹਾਂ/ਸੈਂਡੋ ਗਵਾਹ ਦੀ ਮੌਜੂਦਗੀ ਵਿੱਚ ਥਾਣਾ ਅਰਬਨ ਅਸਟੇਟ, ਫੇਸ–2, ਪਟਿਆਲਾ ਤੋਂ ਦੋਸ਼ੀ ਉਕਤ ਏ.ਐਸ.ਆਈ ਸ਼ੀਸਪਾਲ ਨੰਬਰ 1129/ਪਟਿਆਲਾ ਨੂੰ ਰੰਗੇਂ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਕਤ ਰਿਸ਼ਵਤ ਵਾਲੇ 10,000/–ਰੁਪਏ ਸ੍ਰੀ ਗਗਨਦੀਪ ਸਿੰਘ, ਉਪ ਮੰਡਲ ਇੰਜੀਨੀਅਰ, ਬਿਜਲੀ ਉਪ ਮੰਡਲ ਨੰਬਰ–2, ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸ਼ਾਖਾ, ਪਟਿਆਲਾ (ਸੈਂਡੋ ਗਵਾਹ) ਅਤੇ ਸ੍ਰੀ ਜਤਿੰਦਰਪਾਲ ਸਿੰਘ, ਏ.ਈ, ਬਿਜਲੀ ਉਪ ਮੰਡਲ ਨੰਬਰ–1, ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸ਼ਾਖਾ, ਪਟਿਆਲਾ (ਦੋਵੇ ਸਰਕਾਰੀ ਗਵਾਹ) ਦੀ ਹਾਜ਼ਰੀ ਵਿਚ ਦੋਸ਼ੀ ਉਕਤ ਏ.ਐਸ.ਆਈ ਸ਼ੀਸਪਾਲ ਤੋਂ ਬਰਾਮਦ ਕੀਤੇ ਗਏ। ਵਿਜੀਲੈਂਸ ਟੀਮ ਦੀ ਰੇਡਿੰਗ ਪਾਰਟੀ ਵਿੱਚ ਏ.ਐਸ.ਆਈ. ਪਵਿੱਤਰ ਸਿੰਘ, ਏ.ਐਸ.ਆਈ ਕੁੰਦਨ ਸਿੰਘ, ਮੁੱਖ ਸਿਪਾਹੀ ਸ਼ਾਮ ਸੁੰਦਰ, ਕਾਰਜ ਸਿੰਘ ਅਤੇ ਹਰਮੀਤ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *